Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਟਮਾਟਰ ਦੀ ਖੱਟੀ-ਮਿੱਠੀ ਚਟਨੀ

05/14/2021 12:50:38 PM

ਨਵੀਂ ਦਿੱਲੀ-ਚਟਨੀ ਹਰ ਇਕ ਪਕਵਾਨ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਚਟਨੀ ਦੇ ਨਾਲ ਹਰ ਇਕ ਪਕਵਾਨ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਚਟਨੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਸੁਆਦ ਕਿਸੇ ਹੋਰ ਚਟਨੀ 'ਚ ਨਹੀਂ ਮਿਲ ਸਕਦਾ। ਜੇ ਤੁਸੀਂ ਇਕ ਹੀ ਚਟਨੀ ਖਾ ਕੇ ਬੋਰ ਹੋ ਗਏ ਹੋ ਤਾਂ ਬਣਾਓ ਟਮਾਟਰ ਦੀ ਇਹ ਖੱਟੀ-ਮਿੱਠੀ ਚਟਨੀ, ਇਹ ਚਟਨੀ ਤੁਹਾਡੀ ਰਸੋਈ 'ਚ ਮਜ਼ੂਦ ਸਮਾਨ ਦੇ ਨਾਲ ਹੀ ਬਣੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਸਮੱਗਰੀ..
ਟਮਾਟਰ- ਅੱਧਾ ਕਿਲੋ (ਉਬਲੇ ਹੋਏ)
ਲੂਣ ਸੁਆਦ ਮੁਤਾਬਕ
ਲਾਲ ਮਿਰਚ ਪਾਊਡਰ- ਅੱਧਾ ਛੋਟਾ ਚਮਚਾ 
ਚੀਨੀ- 2 ਵੱਡੇ ਚਮਚੇ
ਅੰਬਚੂਰ ਪਾਊਡਰ- 1 ਛੋਟਾ ਚਮਚਾ 
ਗਰਮ ਮਸਾਲਾ - ਅੱਧਾ ਛੋਟਾ ਚਮਚ 
ਜੀਰਾ- 1 ਛੋਟਾ ਚਮਚ
ਹਿੰਗ- 1 ਚੁਟਕੀ
ਘਿਓ- 1 ਵੱਡਾ ਚਮਚਾ

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਟਮਾਟਰ ਉਬਾਲ ਕੇ ਛਿਲਕਾ ਹਟਾ ਲਓ ਅਤੇ ਟਮਾਟਰ ਦੀ ਪਿਊਰੀ ਬਣਾ ਲਓ।
- ਹੁਣ ਘੱਟ ਗੈਸ 'ਤੇ ਇਕ ਕੜਾਹੀ 'ਚ ਘਿਓ ਗਰਮ ਕਰੋ ਅਤੇ ਇਸ 'ਚ ਹਿੰਗ ਜੀਰਾ ਪਾਓ ਫਿਰ ਟਮਾਟਰ ਦੀ ਪਿਊਰੀ ਪਾ ਕੇ ਘਿਓ ਵੱਖ ਕਰ ਦਿਓ।
- ਫਿਰ ਲੂਣ, ਚੀਨੀ, ਲਾਲ ਮਿਰਚ, ਗਰਮ ਮਸਾਲਾ ਅਤੇ ਅੰਬਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
- 1-2 ਮਿੰਟ ਪਕਾਓ ਅਤੇ ਫਿਰ ਗੈਸ ਬੰਦ ਕਰ ਦਿਓ।
- ਤੁਹਾਡੇ ਖਾਣ ਲਈ ਖੱਟੀ-ਮਿੱਠੀ ਟਮਾਟਰ ਦੀ ਚਟਨੀ ਬਣ ਕੇ ਤਿਆਰ ਹੈ ਇਸ ਨੂੰ ਰੋਟੀ ਦੇ ਨਾਲ ਖਾਣ ਦਾ ਸੁਆਦ ਲਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News