Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਮਕਰੋਨੀ ਦੀ ਚਾਟ

Friday, Mar 05, 2021 - 10:01 AM (IST)

Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਮਕਰੋਨੀ ਦੀ ਚਾਟ

ਨਵੀਂ ਦਿੱਲੀ—ਚਟਪਟੀ ਚਾਟ ਨੂੰ ਦੇਖਦੇ ਹੀ ਲੋਕਾਂ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਮੈਕਰੋਨੀ ਚਾਟ ਦੀ ਰੈਸਿਪੀ ਲੈ ਕੇ ਆਏ ਹਾਂ ਤੁਸੀਂ ਇਸ ਨੂੰ ਬਹੁਤ ਹੀ ਘੱਟ ਸਮੇਂ ਵਿਚ ਬਣਾ ਸਕਦੇ ਹੋ। ਇਹ ਖਾਣ ਵਿਚ ਬਹੁਤ ਹੀ ਸੁਆਦ ਹੁੰਦੀ ਹੈ ਅਤੇ ਬਹੁਤ ਹੀ ਘੱਟ ਸਮੇਂ 'ਚ ਬਣ ਜਾਂਦੀ ਹੈ। 

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਲਈ ਸਮੱਗਰੀ
ਪਾਣੀ- 500 ਮਿਲੀਲੀਟਰ 
ਲੂਣ ਲੋੜ ਅਨੁਸਾਰ
ਮੈਕਰੋਨੀ-100 ਗ੍ਰਾਮ 
ਤੇਲ- 1 ਚਮਚਾ 
ਆਲੂ- 240 ਗ੍ਰਾਮ
ਗੰਢੇ- 60 ਗ੍ਰਾਮ 
ਭੁੰਨੀ ਹੋਈ ਮੂੰਗਫਲੀ- 45 ਗ੍ਰਾਮ
ਟਮਾਟਰ- 50 ਗ੍ਰਾਮ
ਧਨੀਆ- 2 ਚਮਚਾ
ਹਰੀ ਮਿਰਚ- 1
ਚਾਟ ਮਸਾਲਾ- 1 ਚਮਚਾ
ਕਾਲੀ ਮਿਰਚ- 1 ਚਮਚਾ 

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਦੀ ਵਿਧੀ 
1. ਸਭ ਤੋਂ ਪਹਿਲਾਂ ਇਕ ਪੈਨ ਵਿਚ ਪਾਣੀ ਪਾ ਕੇ ਉਬਾਲੋ। ਫਿਰ ਇਸ ਵਿਚ ਲੂਣ ਪਾਓ ਅਤੇ ਮੈਕਰੋਨੀ ਪਾ ਕੇ ਉਬਾਲੋ। 
2. ਇਕ ਕੜਾਈ ਵਿਚ ਤੇਲ ਪਾ ਕੇ ਗਰਮ ਕਰੋ। ਇਸ ਵਿਚ ਆਲੂ ਅਤੇ ਲੂਣ ਪਾ ਕੇ ਭੁੰਨੋ। 
3. ਇਕ ਹੋਰ ਕੜਾਈ ਵਿਚ ਤੇਲ ਪਾ ਕੇ ਗਰਮ ਕਰੋ ਅਤੇ ਉਬਲੀ ਹੋਈ ਮੈਕਰੋਨੀ ਪਾ ਕੇ 3-5 ਮਿੰਟ ਲਈ ਭੁੰਨ ਲਓ। 
4. ਫਿਰ ਇਕ ਕੌਲੀ ਵਿਚ ਫ੍ਰਾਈ ਕੀਤੇ ਹੋਏ ਆਲੂ, ਮੈਕਰੋਨੀ, ਗੰਢੇ, ਭੁੰਨੀ ਹੋਈ ਮੂੰਗਫਲੀ, ਟਮਾਟਰ, ਧਨੀਆ, ਹਰੀ ਮਿਰਚ, ਲੂਣ,ਚਾਟ ਮਸਾਲਾ ਅਤੇ ਕਾਲੀ ਮਿਰਚ ਪਾ ਕੇ ਮਿਕਸ ਕਰੋ। 
5. ਮੈਕਰੋਨੀ ਚਾਟ ਬਣ ਕੇ ਤਿਆਰ ਹੈ। ਇਸ ਨੂੰ ਸੇਵੀਆਂ ਅਤੇ ਧਨੀਏ ਨਾਲ ਗਾਰਨਿਸ਼ ਕਰਕੇ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News