Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਬਿਨਾਂ ਆਂਡੇ ਦੇ ਕੇਕ

06/19/2021 2:00:00 PM

ਨਵੀਂ ਦਿੱਲੀ— ਕੇਕ ਖਾਣਾ ਹਰ ਕੋਈ ਪਸੰਦ ਕਰਦਾ ਹੈ। ਬੱਚੇ ਕੇਕ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਕੇਕ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਕਈ ਲੋਕ ਆਂਡੇ ਵਾਲਾ ਕੇਕ ਖਾਣਾ ਪਸੰਦ ਨਹੀਂ ਕਰਦੇ ਅੱਜ ਅਸੀਂ ਤੁਹਾਨੂੰ ਬਿਨਾਂ ਆਂਡੇ ਦਾ ਕੇਕ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਆਸਾਨ ਤਰੀਕਾ।
ਸਮੱਗਰੀ
- ਮੈਦਾ 200 ਗ੍ਰਾਮ 
- ਮੱਖਣ ਜਾਂ ਘਿਓ 80 ਗ੍ਰਾਮ 
- ਕੰਡੈਂਸਡ ਮਿਲਕ 1 ਕੱਪ 
- ਦੁੱਧ 1 ਕੱਪ 
- ਕਾਜੂ 50 ਗ੍ਰਾਮ (ਹਰ ਕਾਜੂ 4-5 ਟੁਕੜਿਆਂ 'ਚ ਕੱਟਿਆ ਹੋਇਆ)
- ਕਿਸ਼ਮਿਸ਼
- ਖੰਡ 100 ਗ੍ਰਾਮ 
- ਬੇਕਿੰਗ ਪਾਊਡਰ 1 ਛੋਟਾ ਚਮਚਾ 
- ਬੇਕਿੰਗ ਸੋਡਾ ਤਿੰਨ-ਚੌਥਾਈ ਛੋਟਾ ਚਮਚਾ
ਵਿਧੀ 
ਮੈਦਾ, ਬੇਕਿੰਗ ਪਾਊਡਰ ਅਤੇ ਬੇਕਿੰਗ ਸੋਡਾ ਮਿਲਾਓ ਅਤੇ ਛਾਣ ਲਓ, ਮੱਖਣ ਨੂੰ ਪਿਘਲਾ ਲਓ ਅਤੇ ਖੰਡ ਪੀਸ ਕੇ ਪਾਊਡਰ ਬਣਾ ਲਓ। ਹੁਣ ਮੱਖਣ 'ਚ ਖੰਡ ਮਿਲਾ ਕੇ 2-3 ਮਿੰਟ ਤੱਕ ਚੰਗੀ ਤਰ੍ਹਾਂ ਫੈਂਟ ਲਓ ਅਤੇ ਘੋਲ 'ਚ ਕੰਡੈਂਸਡ ਮਿਲਕ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਕੇ ਮਿਲਾ ਲਓ। ਮੈਦਾ ਅਤੇ ਬੇਕਿੰਗ ਪਾਊਡਰ ਦੇ ਘੋਲ ਨੂੰ ਥੋੜ੍ਹਾ-ਥੋੜ੍ਹਾ ਪਾ ਕੇ ਚੰਗੀ ਤਰ੍ਹਾਂ ਘੋਲ ਲਓ। ਧਿਆਨ ਰੱਖੋ ਕਿ ਗੰਢਾਂ ਜਿਹੀਆਂ ਨਾ ਬਣਨ। ਹੁਣ ਦੁੱਧ ਨੂੰ ਥੋੜ੍ਹਾ-ਥੋੜ੍ਹਾ ਪਾਓ ਅਤੇ ਘੋਲ ਨੂੰ ਪਤਲਾ ਕਰ ਲਓ। ਇਸ ਨੂੰ 2 ਮਿੰਟ ਤੱਕ ਫੈਂਟ ਲਓ ਅਤੇ ਕਾਜੂ ਤੇ ਕਿਸ਼ਮਿਸ਼ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
ਕੇਕ ਬਣਾਉਣ ਵਾਲੇ ਭਾਂਡੇ 'ਚ ਘਿਓ ਲਾ ਕੇ ਚਿਕਨਾ ਕਰ ਲਓ ਅਤੇ ਥੋੜ੍ਹਾ ਜਿਹਾ ਮੈਦਾ ਪਾ ਕੇ ਚਾਰੋਂ ਪਾਸੇ ਫੈਲਾਓ। ਮੈਦੇ ਦੀ ਪਤਲੀ ਪਰਤ ਭਾਂਡੇ ਦੇ ਚਾਰੋਂ ਪਾਸੇ ਆ ਜਾਵੇਗੀ, ਜਿਸ ਨਾਲ ਤੁਹਾਡਾ ਕੇਕ ਭਾਂਡੇ ਤੋਂ ਆਸਾਨੀ ਨਾਲ ਨਿਕਲ ਆਵੇਗਾ। ਹੁਣ ਤਿਆਰ ਘੋਲ ਇਸ ਭਾਂਡੇ 'ਚ ਪਾਓ। ਓਵਨ ਨੂੰ 180 ਡਿਗਰੀ ਸੈਂਟੀਗ੍ਰੇਡ 'ਤੇ ਗਰਮ ਕਰਕੇ ਕੇਕ ਦੇ ਭਾਂਡੇ ਨੂੰ ਓਵਨ 'ਚ ਰੱਖੋ ਅਤੇ 25 ਮਿੰਟ ਲਈ ਇਸ ਤਾਪਮਾਨ 'ਤੇ ਬੇਕ ਕਰਨ ਲਈ ਸੈੱਟ ਕਰ ਦਿਓ, 30 ਮਿੰਟ ਬਾਅਦ ਤਾਪਮਾਨ ਘਟਾ ਕੇ 160 ਡਿਗਰੀ ਸੈਂਟੀਗ੍ਰੇਡ ਕਰੋ ਅਤੇ 20 ਮਿੰਟ ਤੱਕ ਕੇਕ ਬੇਕ ਕਰਨ ਲਈ ਰੱਖੋ ਕੇਕ ਕੱਢ ਕੇ ਚੈੱਕ ਕਰੋ। ਕੇਕ 'ਚ ਚਾਕੂ ਦੀ ਨੋਕ ਚੋਭੋ ਅਤੇ ਦੇਖੋ ਕਿ ਉਹ ਚਿਪਕਦੀ ਹੈ ਕਿ ਨਹੀਂ। ਜੇਕਰ ਕੇਕ ਚਾਕੂ ਦੀ ਨੋਕ ਨਾਲ ਚਿਪਕ ਰਿਹਾ ਹੈ, ਉਦੋਂ ਉਸਨੂੰ 10 ਮਿੰਟ ਹੋਰ ਬੇਕ ਕਰੋ, ਚੈੱਕ ਕਰਕੇ ਓਵਨ ਬੰਦ ਕਰ ਦਿਓ। ਬਿਨਾਂ ਆਂਡੇ ਦਾ ਕੇਕ ਤਿਆਰ ਹੈ। ਇਸ ਨੂੰ ਸੁੱਕੇ ਮੇਵਿਆਂ ਨਾਲ ਗਾਰਨਿਸ਼ ਕਰੋ। 


Aarti dhillon

Content Editor

Related News