Cooking Tips: ਸਵੇਰ ਦੀ ਚਾਹ ਨਾਲ ਬਣਾ ਕੇ ਖਾਓ ਬਰੈੱਡ ਰੋਲ

01/16/2022 9:26:18 AM

ਨਵੀਂ ਦਿੱਲੀ— ਬਰੈੱਡ ਰੋਲ ਖਾਣ ਵਿਚ ਕਾਫ਼ੀ ਸੁਆਦ ਹੁੰਦੇ ਹਨ । ਇਹ ਸੁਆਦ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ। ਅੱਜ ਅਸੀਂ ਤੁਹਾਨੂੰ ਬਰੈੱਡ ਰੋਲ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ....
ਸਮੱਗਰੀ
ਕਾਰਨ- 150 ਗ੍ਰਾਮ (ਉਬਲੇ ਹੋਏ)
ਆਲੂ- 250 ਗ੍ਰਾਮ ( ਉਬਲੇ ਹੋਅ)
ਗੰਢੇ- 60 ਗ੍ਰਾਮ
ਹਰੀ ਮਿਰਚ- 1 ਚਮਚਾ
ਅਦਰਕ-ਲਸਣ ਦਾ ਪੇਸਟ- 2 ਚਮਚੇ
ਨਿੰਬੂ ਦਾ ਰਸ- 1 ਚਮਚਾ
ਧਨੀਆ- 1 ਚਮਚਾ
ਲੂਣ- 1 ਚਮਚਾ
ਬਰੈੱਡ ਸਲਾਈਸ ਲੋੜ ਅਨੁਸਾਰ 
ਪਾਣੀ ਲੋਡ਼ ਅਨੁਸਾਰ
ਤੇਲ ਤਲਣ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ ਵਿਚ ਕੋਰਨ, ਆਲੂ, ਗੰਢੇ, ਹਰੀ ਮਿਰਚ, ਅਦਰਕ-ਲਸਣ ਦਾ ਪੇਸਟ, ਨਿੰਬੂ ਦਾ ਰਸ, ਧਨੀਆ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
2. ਫਿਰ ਬਰੈੱਡ ਸਲਾਈਸ ਲਓ ਅਤੇ ਕਿਨਾਰਿਆਂ ਨੂੰ ਕੱਟ ਲਓ। ਫਿਰ ਇਸ ਨੂੰ ਪਾਣੀ ਨਾਲ ਹਲਕਾ ਜਿਹਾ ਗਿੱਲਾ ਕਰ ਲਓ। 
3. ਫਿਰ ਤਿਆਰ ਮਿਕਸਰ ਨੂੰ ਬਰੈੱਡ ਵਿਚ ਰੱਖ ਕੇ ਰੋਲ ਕਰੋ ਅਤੇ ਕਿਨਾਰਿਆਂ ਨਾਲ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ। 
4. ਇਸ ਤੋਂ ਬਾਅਦ ਇਸ ਨੂੰ ਬੇਕਿੰਗ ਸ਼ੀਟ ਵਿਚ ਰੱਖੋ ਅਤੇ ਤੇਲ ਲਗਾਓ। ਓਵਨ ਵਿਚ 350 ਤੋਂ 180 ਡਿਗਰੀ ਸੈਲਸੀਅਸ ਤਾਪਮਾਨ 'ਤੇ 10-15 ਮਿੰਟ ਲਈ ਬੇਕ ਕਰੋ। 
5. ਤੁਸੀਂ ਚਾਹੋ ਤਾਂ ਇਸ ਨੂੰ ਤੇਲ 'ਚ ਫਰਾਈ ਵੀ ਕਰ ਸਕਦੇ ਹੋ, ਲਓ ਜੀ ਬਰੈੱਡ ਰੋਲ ਬਣ ਕੇ ਤਿਆਰ ਹਨ।


Aarti dhillon

Content Editor

Related News