Cooking : ਘਰ ਆਏ ਮਹਿਮਾਨਾਂ ਲਈ ਬਣਾਓ ਪਨੀਰ ਪਾਪਕੋਰਨ

05/12/2022 5:36:00 PM

ਨਵੀਂ ਦਿੱਲੀ-ਅੱਜ ਅਸੀਂ ਤੁਹਾਡੇ ਲਈ ਪਨੀਰ ਪਾਪਕਾਰਨ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਬਣਾਉਣ 'ਚ ਬਹੁਤ ਆਸਾਨ ਹੈ। ਇਸ ਨੂੰ ਤੁਸੀਂ ਘਰ ਆਏ ਮਹਿਮਾਨਾਂ ਨੂੰ ਵੀ ਬਣਾ ਕੇ ਖਵਾ ਸਕਦੇ ਹੋ। ਪਨੀਰ ਪਾਪਕੋਰਨ ਖਾਣ 'ਚ ਤੁਹਾਡੇ ਬੱਚਿਆਂ ਨੂੰ ਪਸੰਦ ਆਉਣਗੇ। ਜਾਣੋ ਬਣਾਉਣ ਦੀ ਵਿਧੀ... 
ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ
ਪਨੀਰ-11 ਟੁੱਕੜੇ
ਹਲਦੀ ਪਾਊਡਰ-1/4 ਛੋਟਾ ਚਮਚਾ
ਕਸ਼ਮੀਰੀ ਲਾਲ ਮਿਰਚ- 1/2 ਛੋਟਾ ਚਮਚਾ
ਅਦਰਕ-ਲਸਣ ਦਾ ਪੇਸਟ- 1 ਛੋਟਾ ਚਮਚਾ
ਕਾਲੀ ਮਿਰਚ 1/2 ਛੋਟਾ ਚਮਚਾ ਪੀਸੀ ਹੋਈ
ਮਿਕਸਡ ਹਰਬ-1/2 ਛੋਟਾ ਚਮਚਾ
ਲੂਣ ਸਵਾਦ ਅਨੁਸਾਰ
ਹੋਰ ਵਰਤੀ ਜਾਣ ਵਾਲੀ ਸਮੱਗਰੀ
ਮੈਦਾ-1/4 ਕੱਪ
ਕਾਰਨਫਲੋਰ-3-4 ਵੱਡੇ ਚਮਚੇ
ਕਾਲੀ ਮਿਰਚ-1/4 ਛੋਟਾ ਚਮਚਾ ਪੀਸੀ ਹੋਈ
ਚਿਲੀ ਫਲੈਕਸ
ਚਾਟ ਮਸਾਲਾ
ਆਰੀਗੇਨੋ ਸਵਾਦ ਅਨੁਸਾਰ
ਬਰੈੱਡ ਕ੍ਰੰਬਸ-1 ਕੱਪ
ਲੂਣ ਸਵਾਦ ਅਨੁਸਾਰ
ਪਾਣੀ ਲੋੜ ਅਨੁਸਾਰ
ਤੇਲ-ਤਲਣ ਲਈ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਕਾਰਨਫਲੋਰ, ਚਿਲੀ ਫਲੇਕਸ, ਕਾਲੀ ਮਿਰਚ, ਲੂਣ, ਚਾਟ ਮਸਾਲਾ, ਆਰੀਗੇਨੋ ਅਤੇ ਲੋੜ ਅਨੁਸਾਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਧਿਆਨ ਰਹੇ ਕਿ ਇਸ 'ਚ ਗੁਠਲੀਆਂ ਨਾ ਬਣਨ। ਹੁਣ ਇਸ ਪੇਸਟ 'ਚ ਇਕ-ਇਕ ਕਰਕੇ ਪਨੀਰ ਦੇ ਟੁੱਕੜੇ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫਿਰ ਫਟਾਫਟ ਬ੍ਰੈਡ ਕ੍ਰੰਬਸ 'ਚ ਮਿਲਾ ਕੇ ਤੇਲ 'ਚ ਫਰਾਈ ਕਰ ਲਓ। ਫਰਾਈ ਕਰਨ ਤੋਂ ਬਾਅਦ ਇਸ ਨੂੰ ਪਲੇਟ 'ਚ ਕੱਢੋ ਅਤੇ ਟੋਮੈਟੋ ਸਾਸ ਨਾਲ ਆਪ ਵੀ ਖਾਓ ਅਤੇ ਘਰ ਆਏ ਮਹਿਮਾਨਾਂ  ਨੂੰ ਵੀ ਖਵਾਓ। 


Aarti dhillon

Content Editor

Related News