ਸਰਦੀਆਂ ''ਚ ਇਸ ਤਰ੍ਹਾਂ ਕਰੋ ਹੱਥਾਂ ਦਾ ਰੁੱਖਾਪਨ ਦੂਰ
Monday, Dec 19, 2016 - 01:53 PM (IST)
 
            
            ਜਲੰਧਰ— ਚਿਹਰੇ ਦੀ ਖੂਬਸੂਰਤੀ ਦੇ ਨਾਲ ਹੱਥਾਂ ਦੀ ਖੂਬਸੂਰਤੀ ਬਹੁਤ ਹੀ ਜ਼ਰੂਰੀ ਹੈ। ਸਰਦੀਆਂ ''ਚ ਚਮੜੀ ਦਾ ਰੁੱਖਾਪਨ ਦੂਰ ਕਰਨ ਦੇ ਲਈ ਤਾਂ ਅਸੀਂ ਬਹੁਤ ਸਾਰੇ ਉਪਾਅ ਕਰਦੇ ਹਾਂ ਪਰ ਹੱਥਾਂ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਾਂ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਹੱਥਾਂ ਦੇ ਦੇਖਭਾਲ ਵੀ ਚਿਹਰੇ ਜਿੰਨੀ ਜ਼ਰੂਰੀ ਹੈ। ਸਰਦੀਆਂ ਦੇ ਮੌਸਮ ''ਚ ਸਰੀਰ ਦੇ ਬਾਕੀ ਅੰਗਾਂ ਦੀ ਵਜਾਏ ਹੱਥਾਂ ''ਚ ਜ਼ਿਆਦਾ ਰੁੱਖਾਪਨ ਆ ਜਾਂਦਾ ਹੈ। ਇਸ ਲਈ ਇਨ੍ਹਾਂ ਦੀ ਨਮੀ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਘਰੇਲੂ ਤਰੀਕੇ ਵਰਤ ਸਕਦੇ ਹੋ। ਆਓ ਜਾਣਦੇ ਹਾਂ ਕੁਝ ਘਰੇਲੂ ਤਰੀਕਿਆਂ ਦੇ ਬਾਰੇ ਜਿੰਨਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਹੱਥਾਂ ਨੂੰ ਕੋਮਲ ਬਣਾ ਸਕਦੇ ਹੋ।
1. ਸਰਦੀਆਂ ''ਚ ਰੋਜ਼ਾਨਾ ਪਾਣੀ ''ਚ ਹੱਥ ਪਾਉਣ ਦੇ ਬਾਅਦ ਆਪਣੇ ਹੱਥਾਂ ''ਤੇ ਲੋਸ਼ਨ ਦਾ ਇਸਤੇਮਾਲ ਕਰੋ।  ਇਸ ਨਾਲ ਨਾ ਸਿਰਫ ਹੱਥਾਂ ਦੀ ਚਮੜੀ ਨੂੰ ਨਮੀ ਮਿਲੇਗੀ ਬਲਕਿ ਹੱਥਾਂ ''ਚ ਚਮਕ ਵੀ ਆਵੇਗੀ।
2. ਰਾਤ ਨੂੰ ਥੋੜਾ ਹੈਵੀ ਅਤੇ ਕਰੀਮ ਬੇਸ ਲੋਸ਼ਣ ਲਗਾਓ, ਤਾਂ ਜੋ ਕਰੀਮ ਚੰਗੀ ਤਰ੍ਹਾਂ ਹੱਥਾਂ ''ਚ ਰੱਚ ਜਾਵੇ।
3. ਨਹਾਉਂਦੇ ਸਮੇਂ ਹੱਥਾਂ ''ਤੇ ਤੇਲ ਜਾਂ ਕਰੀਮ ਲਗਾ ਲਓ। ਨਹਾਉਂਣ ਦੇ ਬਾਅਦ ਬਾਡੀ ਲੋਸ਼ਨ ਜਾਂ ਕਰੀਮ ਲਗਾਓ ਤਾਂ ਜੋ ਨਮੀ ਬਣੀ ਰਹੇ। 
4. ਇਸਦੇ ਲਈ ਤਿਲ ਜਾਂ ਜੈਤੂਨ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ। ਜ਼ਿਆਦਾ ਰੁੱਖਾਪਨ ਹੋਣ ''ਤੇ ਤੁਸੀਂ ਬਦਾਮ ਤੇਲ ਨੂੰ ਗਰਮ ਕਰਕੇ ਹੱਥਾਂ ''ਤੇ ਮਾਲਿਸ ਕਰੋ।
5. 1 ਚਮਚ ਬਦਾਮ ਦਾ ਤੇਲ, 1 ਚਮਚ ਤਿਲ ਦਾ ਤੇਲ ਅਤੇ 1 ਚਮਚ ਕਣਕ ਦੇ ਬੀਜਾਂ ਦਾ ਤੇਲ ਮਿਲਾਕੇ ਮਿਸ਼ਰਨ ਬਣਾ ਲਓ। ਇਸ ਨੂੰ ਆਪਣੀ ਚਮੜੀ ਅਤੇ ਨਹੂੰਆ ''ਤੇ ਰੋਜ਼ਾਨਾ ਲਗਾਓ।
6. ਬੇਸਣ, ਦਹੀ ਅਤੇ ਹਲਦੀ ਨੂੰ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਆਪਣੇ ਹੱਥਾਂ ''ਤੇ ਇਸਤੇਮਾਲ ਕਰੋ। ਇਸ ਪੇਸਟ ਨੂੰ ਆਪਣੇ ਹੱਥਾਂ ''ਤੇ 20 ਮਿੰਟ ਦੇ ਲਈ ਲਗਾਓ ਅਤੇ ਹਲਕਾ-ਹਲਕਾ ਰਗੜੋ।
7. ਰੁੱਖੀ ਅਤੇ ਸਾਵਲੀ ਚਮੜੀ ਵਾਲੇ ਹੱਥਾਂ ਦੇ ਲਈ ਦੋ ਚਮਚ ਸੂਰਜਮੁੱਖੀ ਦਾ ਤੇਲ, 2 ਚਮਚ ਨਿੰਬੂ ਦਾ ਰਸ ਅਤੇ 1 ਚਮਚ ਚੀਨੀ ਲੈ ਕੇ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ 15 ਮਿੰਟ ਤੱਕ ਲਗਾਕੇ ਪੇਸਟ ਨੂੰ ਰਗੜੋ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            