ਫਿਸ਼ ਖਾਣ ਦੇ ਸ਼ੌਕੀਨ ਬਣਾਓ ਕਾਡ ਕੜੀ

04/16/2018 4:14:49 PM

ਜਲੰਧਰ— ਜੇਕਰ ਤੁਸੀਂ ਵੀ ਨਾਨਵੈੱਜ 'ਚ ਸਿਰਫ ਫਿਸ਼ ਖਾਣਾ ਹੀ ਪਸੰਦ ਕਰਦੇ ਹੋ ਅਤੇ ਬਣਾਉਣ ਦੇ ਵੱਖ-ਵੱਖ ਤਰੀਕੇ ਲੱਭਦੇ ਹੋ ਤਾਂ ਇਸ ਵਾਰ ਕਾਡ ਕੜੀ ਟ੍ਰਾਈ ਕਰਕੇ ਦੇਖੋ। ਇਹ ਖਾਣ 'ਚ ਬਹੁਤ ਹੀ ਸੁਆਦ ਅਤੇ ਬਣਾਉਣ 'ਚ ਬਹੁਤ ਹੀ ਆਸਾਨ ਹੈ। ਇਹ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਤੇਲ - 2 ਚੱਮਚ
ਜੀਰਾ - 2 ਚੱਮਚ
ਲਸਣ ਦਾ ਪੇਸਟ - 1 ਚੱਮਚ
ਅਦਰਕ ਦਾ ਪੇਸਟ - 1 ਚੱਮਚ
ਪਿਆਜ਼ - 110 ਗ੍ਰਾਮ
ਹਲਦੀ - 1/2 ਚੱਮਚ
ਟਮਾਟਰ ਪਿਊਰੀ - 400 ਗ੍ਰਾਮ
ਲਾਲ ਮਿਰਚ - 1 ਚੱਮਚ
ਧਨੀਆ ਪਾਊਡਰ - 2 ਚੱਮਚ
ਨਮਕ - 1 ਚੱਮਚ
ਨਿੰਬੂ ਦਾ ਰਸ - 1 ਚੱਮਚ
ਕਾਡ ਮੱਛੀ ਪੱਟਿਕਾ - 450 ਗ੍ਰਾਮ
ਗਰਮ ਮਸਾਲਾ - 1/2 ਚੱਮਚ
ਧਨੀਆ - ਗਾਰਨਿਸ਼ ਲਈ
ਵਿਧੀ—
1. ਕੜ੍ਹਾਈ ਵਿਚ 2 ਚੱਮਚ ਤੇਲ ਗਰਮ ਕਰਕੇ ਉਸ ਵਿਚ 2 ਚੱਮਚ ਜੀਰਾ ਪਾਓ ਅਤੇ ਹਿਲਾ ਲਓ।
2. ਹੁਣ 1 ਚੱਮਚ ਲਸਣ ਦਾ ਪੇਸਟ, 1 ਚੱਮਚ ਅਦਰਕ ਦਾ ਪੇਸਟ ਪਾ ਕੇ 2-3 ਮਿੰਟ ਤੱਕ ਭੁੰਨ ਲਓ।
3. ਫਿਰ 110 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ ਅਤੇ ਫਿਰ 1/2 ਚੱਮਚ ਹਲਦੀ ਮਿਲਾ ਲਓ।
4. ਇਸ ਤੋਂ ਬਾਅਦ 400 ਗ੍ਰਾਮ ਟਮਾਟਰ ਪਿਊਰੀ ਮਿਕਸ ਕਰਕੇ 3 ਤੋਂ 5 ਮਿੰਟ ਤੱਕ ਪਕਾ ਲਓ।
5. ਫਿਰ 1 ਚੱਮਚ ਲਾਲ ਮਿਰਚ, 2 ਚੱਮਚ ਧਨੀਆ ਪਾਊਡਰ, 1 ਚੱਮਚ ਨਮਕ ਚੰਗੀ ਤਰ੍ਹਾਂ ਨਾਲ ਮਿਲਾ ਲਓ।
6. ਹੁਣ 1 ਚੱਮਚ ਨਿੰਬੂ ਦਾ ਰਸ ਮਿਕਸ ਕਰਕੇ 450 ਗ੍ਰਾਮ ਕਾਡ ਮੱਛੀ ਪੱਟਿਕਾ ਮਿਲਾਓ ਅਤੇ ਢੱਕ ਕੇ 10 ਤੋਂ 15 ਮਿੰਟ ਤੱਕ ਪੱਕਣ ਦਿਓ।
7. ਇਸ ਨੂੰ ਪਕਾਉਣ ਤੋਂ ਬਾਅਦ ਇਸ ਵਿਚ 1/2 ਚੱਮਚ ਗਰਮ ਮਸਾਲਾ ਪਾਓ ਅਤੇ ਹਿਲਾ ਲਓ।
8. ਕਾਡ ਕੜੀ ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਚੌਲਾਂ ਨਾਲ ਸਰਵ ਕਰੋ।

 


Related News