ਨਾਰੀਅਲ ਦੇ ਫਾਇਦੇ

Sunday, Feb 05, 2017 - 02:04 PM (IST)

 ਨਾਰੀਅਲ ਦੇ ਫਾਇਦੇ

ਜਲੰਧਰ— ਨਾਰੀਅਲ ''ਚ ਕਾਰਬੋਹਾਈਡ੍ਰੇਟ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਆਇਰਨ ਤੇ ਵਿਟਾਮਿਨ ਹੁੰਦੇ ਹਨ, ਜਿਨ੍ਹਾਂ ਨਾਲ ਜ਼ਰੂਰੀ ਸ਼ਕਤੀ ਸਰੀਰ ਨੂੰ ਮਿਲਦੀ ਹੈ। ਨਾਰੀਅਲ ''ਚ ਮੌਜੂਦ ਖਣਿਜ, ਪ੍ਰੋਟੀਨ ਤੇ ਵਿਟਾਮਿਨ-ਏ ਦੀ ਭਰਪੂਰ ਮਾਤਰਾ ਉੱਚ ਪੱਧਰੀ ਗੁਣ ਪ੍ਰਦਾਨ ਕਰਦੀ ਹੈ, ਜਿਸ ਨਾਲ ਸਰੀਰ ਸਿਹਤਮੰਦ ਤੇ ਸੁੰਦਰ ਬਣਿਆ ਰਹਿੰਦਾ ਹੈ। ਨਾਰੀਅਲ ਦਾ ਤੇਲ ਵਾਲਾਂ ਲਈ ਬਹੁਤ ਚੰਗਾ ਹੁੰਦਾ ਹੈ। ਇਹ ਵਾਲਾਂ ਨੂੰ ਮਜ਼ਬੂਤ, ਲੰਬੇ ਅਤੇ ਸੰਘਣੇ ਬਣਾਉਦਾ ਹੈ। ਨਾਰੀਅਲ ਦੇ ਤੇਲ ਦੀ ਲਗਾਤਾਰ ਵਰਤੋਂ ਨਾਲ ਸਿੱਕਰੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਨਾਰੀਅਲ ਦਾ ਤੇਲ ਚਿਹਰੇ ਦੇ ਦਾਗ-ਧੱਬੇ ਦੂਰ ਕਰਨ ''ਚ ਮਦਦ ਕਰਦਾ ਹੈ। ਇਸ ਨੂੰ ਲਗਾਉਣ ਨਾਲ ਸਰੀਰ ''ਤੇ ਹੋਣ ਵਾਲੀ ਪਿੱਤ ਠੀਕ ਹੁੰਦੀ ਹੈ। ਨਾਰੀਅਲ ਨਾਲ ਬਣੀ ਖੁਰਾਕ ਸਮੱਗਰੀ ਸਵਾਦਿਸ਼ਟ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਕੱਚੇ ਨਾਰੀਅਲ ਦੇ ਗੁੱਦੇ ਦੀ ਵਰਤੋਂ ਨਾਲ ਬਦਹਜ਼ਮੀ ਠੀਕ ਹੁੰਦੀ ਹੈ, ਜਿਸ ਨਾਲ ਪਾਚਨ ਕਿਰਿਆ ਠੀਕ ਬਣੀ ਰਹਿੰਦੀ ਹੈ। ਕੱਚੇ ਨਾਰੀਅਲ ਦੇ ਪਾਣੀ ਨੂੰ ਖਣਿਜ ਜਲ (ਮਿਨਰਲ ਵਾਟਰ) ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇਸ ਦੀ ਵਰਤੋਂ ਨਾਲ ਹੈਜ਼ੇ, ਬੁਖਾਰ ਆਦਿ ਵੇਲੇ ਫਾਇਦਾ ਮਿਲਦਾ ਹੈ ਅਤੇ ਸਰੀਰ ਵਿਚ ਗੈਸ ਬਣਨ ਤੇ ਉਲਟੀਆਂ ਆਉਣ ਦੀ ਸਥਿਤੀ ਵਿਚ ਆਰਾਮ ਮਿਲਦਾ ਹੈ। ਨਾਰੀਅਲ ਪਾਣੀ ਪੀਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ, ਜਿਸ ਨਾਲ ਸਰੀਰ ਹਮੇਸ਼ਾ ਤਾਜ਼ਾ ਅਤੇ ਸਿਹਤਮੰਦ ਰਹਿੰਦਾ ਹੈ। ਨੀਂਦ ਨਾ ਆਉਂਦੀ ਹੋਵੇ ਤਾਂ ਨਾਰੀਅਲ ਦਾ ਦੁੱਧ ਪੀਓ। ਸੁੱਕੇ ਨਾਰੀਅਲ ਦੀ ਵਰਤੋਂ ਪੇਟ ਗੈਸ ਦੀ ਸਮੱਸਿਆ ਨੂੰ ਦੂਰ ਕਰਨ ''ਚ ਮਦਦਗਾਰ ਹੈ।


Related News