ਸੜੀ ਹੋਈ ਪ੍ਰੈਸ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਸਾਫ

05/23/2017 5:24:43 PM

ਨਵੀਂ ਦਿੱਲੀ— ਆਮਤੌਰ ''ਤੇ ਜਦੋਂ ਅਸੀਂ ਲੋਕ ਘਰ ''ਚ ਕੱਪੜੇ ਪ੍ਰੈਸ ਕਰਦੇ ਹਾਂ ਤਾਂ ਕਈ ਵਾਰ ਹਾਈ ਲੇਵਲ ਹੋਣ ਕਾਰਨ ਕੱਪੜੇ ਸੜ ਜਾਂਦੇ ਹਨ ਪਰ ਸੜੇ ਹੋਏ ਕੱਪੜੇ ਦੇ ਨਾਲ ਪ੍ਰੈਸ ਵੀ ਖਰਾਬ ਹੋ ਜਾਂਦੀ ਹੈ। ਜਿਸ ਦੇ ਬਾਅਦ ਕੱਪੜੇ ਪ੍ਰੈਸ ਨਹੀਂ ਹੁੰਦੇ ਅਤੇ ਪ੍ਰੈਸ ''ਤੇ ਵੀ ਸੜਿਆ ਹੋਇਆ ਕੱਪੜਾ ਚਿਪਕਿਆ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਖਰਾਬ ਪ੍ਰੈਸ ਨੂੰ ਸਾਫ ਕਰਨ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਟੂਥਪੇਸਟ
ਠੰਡੀ ਪ੍ਰੈਸ ''ਤੇ ਥੋੜ੍ਹਾ ਜਿਹਾ ਕੋਲਗੇਟ ਲਗਾਓ ਫਿਰ ਕਿਸੇ ਕੱਪੜੇ ਦੀ ਮਦਦ ਨਾਲ ਰਗੜ ਕੇ ਸਾਫ ਕਰ ਲਓ। ਇਸ ਤੋਂ ਬਾਅਦ ਪ੍ਰੈਸ ਨੂੰ 5 ਮਿੰਟ ਲਈ ਕਿਸੇ ਕੱਪੜੇ ''ਤੇ ਸਟੀਮ ਕਰੋ।
2. ਬੇਕਿੰਗ ਸੋਡਾ
ਸਭ ਤੋਂ ਪਹਿਲਾਂ ਕਟੋਰੀ ''ਚ ਇਕ ਚਮਚ ਬੇਕਿੰਗ ਸੋਡਾ ਮਿਲਾਓ ਅਤੇ ਇਕ ਚਮਚ ਪਾਣੀ ਪਾਓ। ਫਿਰ ਦੋਹਾਂ ਨੂੰ ਮਿਲਾਕੇ ਚੰਗੀ ਤਰ੍ਹਾਂ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਪ੍ਰੈਸ ''ਤੇ ਲਗਾਓ ਅਤੇ ਦੂਜੇ ਕੱਪੜੇ ਨਾਲ ਇਸ ਨੂੰ ਸਾਫ ਕਰ ਲਓ। ਫਿਰ ਇਸ ਨੂੰ 5 ਮਿੰਟ ਲਈ ਕਿਸੇ ਕੱਪੜੇ ''ਤੇ ਸਟੀਮ ਕਰੋ।
3. ਸਿਰਕਾ ਅਤੇ ਨਮਕ
ਇਕ ਬਰਤਨ ''ਚ 2 ਚਮਚ ਸਿਰਕਾ ਅਤੇ 1 ਚਮਚ ਨਮਕ ਮਿਲਾ ਕੇ ਘੱਟ ਗੈਸ ''ਤੇ ਰੱਖੋ ਅਤੇ ਨਮਕ ਨੂੰ ਘੁੱਲ ਜਾਣ ਦਾ ਇੰਤਜ਼ਾਰ ਕਰੋ। ਇਸ ਗੱਲ ਦਾ ਵੀ ਖਿਆਲ ਰੱਖੋ ਕਿ ਸਿਰਕੇ ਨੂੰ ਉਬਲਣ ਨਾ ਦਿਓ। ਫਿਰ ਇਸ ਮਿਸ਼ਰਨ ਨੂੰ ਲੈ ਕੇ ਕਿਸੇ ਮੋਟੇ ਬੁਰਸ਼ ਦੀ ਮਦਦ ਨਾਲ ਪ੍ਰੈਸ ਨੂੰ ਸਾਫ ਕਰੋ।
4. ਡਿਟਰਜੈਂਟ
ਪਾਣੀ ''ਚ ਥੋੜ੍ਹਾ ਜਿਹਾ ਡਿਟਰਜੈਂਟ ਪਾਓ ਅਤੇ ਝੱਗ ਆਉਣ ਤੱਕ ਇਸ ਨੂੰ ਮਿਲਾਓ। ਫਿਰ ਕਿਸੇ ਕੱਪੜੇ ਦੀ ਮਦਦ ਨਾਲ ਪ੍ਰੈਸ ਨੂੰ ਸਾਫ ਕਰ ਲਓ।
5. ਨਮਕ
ਇਕ ਸੂਤੀ ਕੱਪੜੇ ਦੇ ਉਪਰ ਇਕ ਚਮਚ ਨਮਕ ਛਿੜਕੋ ਫਿਰ ਪ੍ਰੈਸ ਨੂੰ ਤੇਜ਼ ਕਰ ਲਓ ਪਰ ਸਟੀਮ ਬੰਦ ਕਰ ਦਿਓ। ਪ੍ਰੈਸ ਨੂੰ ਇਸ ਕੱਪੜੇ ਦੇ ਉਪਰ ਰਗੜੋ।  


Related News