ਜੇਕਰ ਤੁਹਾਡੇ ਬੱਚੇ ਨੂੰ ਵੀ ਨਹੀਂ ਲੱਗਦੀ ਭੁੱਖ ਤਾਂ ਅਪਣਾਓ ਇਹ ਘਰੇਲੂ ਨੁਸਖੇ

09/29/2020 5:07:48 PM

ਜਲੰਧਰ—ਅੱਜ ਦੇ ਸਮੇਂ 'ਚ ਹਰ ਇਕ ਬੱਚੇ ਲਈ ਚੰਗੀ ਡਾਈਟ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਉਸ ਨੂੰ ਚੰਗੀ ਡਾਈਟ ਮਿਲੇਗੀ ਤਾਂ ਹੀ ਉਸ ਦੀ ਸਿਹਤ ਠੀਕ ਰਹੇਗੀ। ਸਹੀ ਤਰੀਕੇ ਨਾਲ ਖਾਣਾ- ਪੀਣ ਉਸ ਦੇ ਵਿਕਾਸ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਔਰਤਾਂ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਤ ਰਹਿੰਦੀਆਂ ਹਨ ਕਿਉਂਕਿ ਬੱਚੇ ਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ  ਜਿਸ ਕਰਕੇ ਉਨ੍ਹਾਂ ਦੀ ਸਿਹਤ 'ਚ ਵਾਧਾ ਨਹੀਂ ਹੁੰਦਾ।
ਇਹ ਪ੍ਰੇਸ਼ਾਨੀ ਜ਼ਿਆਦਾਤਰ ਬੱਚਿਆਂ ਦੀ ਲਾਈਫਸਟਾਈਲ 'ਚ ਦੇਖਣ ਨੂੰ ਮਿਲਦੀ ਹੈ।  ਜ਼ਿਆਦਾਤਰ ਬੱਚੇ ਜੰਕ ਫੂਡ ਦੇ ਸ਼ੋਂਕੀਨ ਹੁੰਦੇ ਹਨ। ਜਿਸ ਨੂੰ ਖਾਣ ਤੋਂ ਬਾਅਦ ਉਨ੍ਹਾਂ ਦੀ ਭੁੱਖ ਖਤਮ ਹੋ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਇਸ ਦੇ ਹੱਲ ਲਈ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਬੱਚੇ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।
ਇਮਲੀ—ਭੁੱਖ ਨਾ ਲੱਗਣ 'ਤੇ ਬੱਚਿਆਂ ਨੂੰ ਇਮਲੀ ਦੀ ਚਟਨੀ ਬਣਾ ਕੇ ਦਿਓ, ਜਿਸ ਨਾਲ ਬੱਚਿਆਂ ਦੀ ਪਾਚਨ ਸ਼ਕਤੀ ਵਧੇਗੀ ਅਤੇ ਭੁੱਖ ਵੀ ਲੱਗੇਗੀ।

PunjabKesari
ਤਰਬੂਜ਼ ਦੇ ਬੀਜ—ਭੁੱਖ ਵਧਾਉਣ 'ਚ ਤਰਬੂਜ ਦੇ ਬੀਜ ਕਾਫੀ ਮਦਦਗਾਰ ਸਾਬਤ ਹੁੰਦੇ ਹਨ। ਤਰਬੂਜ ਦੇ ਬੀਜ ਖਾਣ ਨਾਲ ਬੱਚੇ ਦੀ ਭੁੱਖ ਵੀ ਵਧੇਗੀ ਅਤੇ ਉਹ ਸਿਹਤਮੰਦ ਵੀ ਰਹੇਗਾ।

PunjabKesari
ਅਦਰਕ—ਤੁਸੀਂ ਆਪਣੇ ਬੱਚੇ ਨੂੰ ਛਿੱਲੇ ਹੋਏ ਅਦਰਕ 'ਚ ਸੇਂਧਾ ਨਮਕ ਮਿਲਾ ਕੇ ਖਾਣ ਨੂੰ ਦਿਓ। ਇਸ ਨਾਲ ਭੁੱਖ ਵਧੇਗੀ ਅਤੇ ਸੇਂਧਾ ਨਮਕ ਨਾਲ ਅਦਰਕ ਦਾ ਸੁਆਦ ਬਦਲ ਜਾਵੇਗਾ।
ਲੀਚੀ—ਬੱਚਿਆਂ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਉਸ ਨੂੰ ਲੀਚੀ ਖਾਣ ਲਈ ਦਿਓੁ, ਲੀਚੀ ਖਾਣ ਨਾਲ ਬੱਚਿਆਂ ਨੂੰ ਵਾਰ-ਵਾਰ ਭੁੱਖ ਵੀ ਲੱਗੇਗੀ ਅਤੇ ਪਾਚਨ ਸ਼ਕਤੀ ਵੀ ਵਧੇਗੀ।

PunjabKesari
ਡਰਾਈ ਫਰੂਟਸ—ਜੇ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ  ਤਾਂ ਤੁਸੀਂ ਬੱਚਿਆਂ ਨੂੰ ਡਰਾਈ ਫਰੂਟਸ ਕਾਜੂ, ਬਾਦਾਮ, ਸੌਂਗੀ, ਅੰਜੀਰ, ਪਿਸਤਾ ਆਦਿ ਖਾਣ ਲਈ ਦਿਓ। ਇਸ ਨਾਲ ਉਨ੍ਹਾਂ ਦਾ ਪੇਟ ਭਰਿਆ ਰਹੇਗਾ ਅਤੇ ਉਨ੍ਹਾਂ ਨੂੰ ਭੁੱਖ ਵੀ ਲੱਗੇਗੀ।

ਸੌਂਫ—ਸੌਂਫ ਸਿਹਤ ਲਈ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ। ਕਿਉਂਕਿ ਸੌਂਫ ਭੋਜਨ ਨੂੰ ਡਾਈਜੇਸਟ ਕਰਨ 'ਚ ਕਾਫੀ ਮਦਦਗਾਰ ਹੈ। ਜ਼ਿਆਦਾਤਰ ਲੋਕ ਖਾਣਾ ਖਾਣ ਤੋਂ ਬਾਅਦ ਸੌਂਫ ਖਾਣਾ ਪਸੰਦ ਕਰਦੇ ਹਨ।

PunjabKesari


Aarti dhillon

Content Editor

Related News