ਕਾਰਡਿਗਨ ਸਵੈਟਰ ਬਣਿਆ ਔਰਤਾਂ ਦੀ ਪਸੰਦ
Friday, Nov 22, 2024 - 01:31 PM (IST)
ਵੈੱਬ ਡੈਸਕ- ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਸਰਦੀਆਂ ’ਚ ਹਰ ਮੁਟਿਆਰ ਅਤੇ ਔਰਤ ਨੂੰ ਸਵੈਟਰ ਪਹਿਨਣਾ ਪਸੰਦ ਹੁੰਦਾ ਹੈ। ਇਨ੍ਹੀਂ ਦਿਨੀਂ ਮੁਟਿਆਰਾਂ ਅਤੇ ਔਰਤਾਂ ਨੂੰ ਵੱਖ-ਵੱਖ ਡਿਜ਼ਾਈਨਾਂ ਦੇ ਸਵੈਟਰ ਪਹਿਨੇ ਵੇਖਿਆ ਜਾ ਸਕਦਾ ਹੈ, ਜਿਸ ’ਚ ਕਾਰਡਿਗਨ ਸਵੈਟਰ ਔਰਤਾਂ ਦੀ ਪਸੰਦ ਬਣਿਆ ਹੋਇਆ ਹੈ।
ਕਾਰਡਿਗਨ ਸਵੈਟਰ ਦਾ ਫ਼ੈਸ਼ਨ ਹਮੇਸ਼ਾ ਟ੍ਰੈਂਡ ’ਚ ਰਹਿੰਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਹਰ ਉਮਰ ਦੀਆਂ ਔਰਤਾਂ ਪਹਿਨ ਸਕਦੀਆਂ ਹਨ। ਇਹ ਪਹਿਨਣ ’ਚ ਔਰਤਾਂ ਨੂੰ ਕਾਫ਼ੀ ਸਿੰਪਲ, ਸੋਬਰ ਅਤੇ ਕੰਫਰਟੇਬਲ ਫੀਲ ਕਰਵਾਉਂਦਾ ਹੈ। ਪਹਿਲਾਂ ਕਾਰਡਿਗਨ ਸਵੈਟਰ ਨੂੰ ਸਿਰਫ ਔਰਤਾਂ ਹੀ ਪਸੰਦ ਕਰਦੀਆਂ ਸਨ ਪਰ ਬੀਤੇ ਕੁਝ ਸਾਲਾਂ ਤੋਂ ਕਾਲਜ ਅਤੇ ਸਕੂਲੀ ਵਿਦਿਆਰਥਣਾਂ ਵੀ ਇਸ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।
ਇਸ ਦੀ ਖਾਸੀਅਤ ਇਹ ਹੈ ਕਿ ਇਹ ਸਿੰਪਲ ਸੂਟ ਤੋਂ ਲੈ ਕੇ ਜੀਨਸ ਟਾਪ ਦੇ ਨਾਲ ਵੀ ਸੋਹਣਾ ਲੱਗਦਾ ਹੈ। ਇਸ ਸਿੰਪਲ ਜਿਹੇ ਫਰੰਟ ਬਟਨ ਵਾਲੇ ਅਤੇ ਫੁੱਲ ਸਲੀਵ ਵਾਲੇ ਸਵੈਟਰ ਦਾ ਟ੍ਰੈਂਡ ਕਦੇ ਵੀ ਖਤਮ ਨਹੀਂ ਹੁੰਦਾ। ਉਥੇ ਹੀ, ਘੱਟ ਸਰਦੀ ਦੇ ਦਿਨਾਂ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਬਟਨ ਖੋਲ੍ਹ ਕੇ ਇਸ ਨੂੰ ਸ਼੍ਰਗ ਵਾਂਗ ਵੀ ਪਹਿਨੇ ਵੇਖਿਆ ਜਾ ਸਕਦਾ ਹੈ। ਕਾਰਡਿਗਨ ਸਵੈਟਰ ਨੂੰ ਔਰਤਾਂ ਹਰ ਮੌਕੇ ’ਤੇ ਜਿਵੇਂ ਪਿਕਨਿਕ, ਸ਼ਾਪਿੰਗ, ਆਫਿਸ, ਆਊਟਿੰਗ, ਵਿਆਹ ਅਤੇ ਪਾਰਟੀ ਦੇ ਨਾਲ-ਨਾਲ ਹੋਰ ਪ੍ਰੋਗਰਾਮਾਂ ਦੌਰਾਨ ਵੀ ਪਹਿਨ ਸਕਦੀਆਂ ਹਨ।