ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

Sunday, Aug 02, 2020 - 04:58 PM (IST)

ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਜਲੰਧਰ - ਹਰੇਕ ਸ਼ਖਸ ਨੂੰ ਆਪਣਾ ਨਾਂ ਅਤੇ ਉਸ ਦਾ ਪਹਿਲਾਂ ਅੱਖਰ ਬਹੁਤ ਪਸੰਦ ਹੁੰਦਾ ਹੈ। ਹਰ ਸ਼ਖਸ ਆਪਣੇ ਨਾਮ ਦੇ ਪਹਿਲੇ ਅੱਖਰ ਨਾਲ ਸਬੰਧਤ ਸਾਰੀਆਂ ਦਿਲਚਸਪ ਗੱਲਾਂ ਜਾਣਨਾ ਚਾਹੁੰਦਾ ਹੈ। ਪਰ ਬਹੁਤ ਸਾਰੇ ਅੱਖਰ ਅਜਿਹੇ ਵੀ ਹਨ, ਜਿਨ੍ਹਾਂ ਦੇ ਨਾਮ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦੇ ਹਨ। ਅਜਿਹੇ ਅੱਖਰ ਵਾਲੇ ਲੋਕ ਬਹੁਤ ਖ਼ਾਸ ਹੁੰਦੇ ਹਨ। ਇਨ੍ਹਾਂ ਅੱਖਰ ਸਦਕਾ ਅਸੀਂ ਕਿਸੇ ਵੀ ਮਨੁੱਖ ਦੇ ਸੁਭਾਅ ਦਾ ਪਤਾ ਲਗਾ ਸਕਦੇ ਹਾਂ। ਪਹਿਲਾਂ ਅਸੀਂ ਕੁਹਾਨੂੰ ‘ਕੇ’ ਅਤੇ ‘ਐੱਮ’ ਅੱਖਰ ਦੇ ਲੋਕਾਂ ਬਾਰੇ ਦੱਸਿਆ, ਸੋ ਉਸੇ ਤਰ੍ਹਾਂ ਅੱਜ ਅਸੀਂ ਤੁਹਾਡੇ ਨਾਲ 'ਸੀ' ਨਾਮ ਦੀਆਂ ਕੁੜੀਆਂ ਬਾਰੇ ਕੁਝ ਖਾਸ ਗੱਲਾਂ ਸਾਂਝੀਆਂ ਕਰਾਂਗੇ। ਦੱਸ ਦੇਈਏ ਕਿ ‘ਸੀ’ ਅੱਖਰ ਦੀਆਂ ਕੁੜੀਆਂ ਬਹੁਤ ਹੋਣਹਾਰ ਹਨ। ਉਹ ਆਪਣੀ ਗੱਲ ਰੱਖਣਾ ਚੰਗੀ ਤਰ੍ਹਾਂ ਜਾਣਦੀਆਂ ਹਨ। ਆਓ ਜਾਣਦੇ ਹਾਂ ‘ਸੀ’ ਅੱਖਰ ਵਾਲੀਆਂ ਕੁੜੀਆਂ ਦੇ ਬਾਰੇ...

1. ਟੈਲੇਂਟ ਭਰਪੂਰ
'C' ਨਾਮ ਦੀਆਂ ਕੁੜੀਆਂ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ ਹਨ। ਤੁਸੀਂ ਕਹਿ ਸਕਦੇ ਹੋ ਕਿ ਇਨ੍ਹਾਂ ਕੁੜੀਆਂ ਵਿਚ ਹਰ ਤਰ੍ਹਾਂ ਦਾ ਕੰਮ ਕਰਨ ਵਿਚ ਟੈਲੇਂਟ ਹੁੰਦਾ ਹੈ। ਫਿਰ ਚਾਹੇ ਉਹ ਕੰਮ ਰਸੋਈ ਵਿਚ ਖਾਣਾ ਬਣਾਉਣ ਦਾ ਹੋਵੇ ਜਾਂ ਫਿਰ ਕੋਈ ਹੋਰ।

PunjabKesari

2. ਮਿਲਣਸਾਰ ਹੁੰਦੀਆਂ ਹਨ
'C' ਨਾਮ ਦੀਆਂ ਕੜੀਆਂ ਵਿਚ ਕਿਸੇ ਨਾਲ ਵੀ ਦੋਸਤੀ ਕਰਨ ਦਾ ਹੁਨਰ ਹੁੰਦਾ ਹੈ। ਇਹ ਕੁੜੀਆਂ ਮਿਲਣਸਾਰ ਹੁੰਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਕੁੜੀਆਂ ਨਾਲ ਗੱਲਾਂ ਬਾਤਾਂ ਕਰੋਗੇ ਤਾਂ ਤੁਹਾਨੂੰ ਜ਼ਿੰਦਗੀ ਭਰ ਇਹ ਯਾਦ ਰਹਿਣਗੀਆਂ।

3. ਖੁਸ਼ਮਿਜ਼ਾਜ਼
‘C’ ਨਾਮ ਦੇ ਅੱਖਰ ਵਾਲੀਆਂ ਕੁੜੀਆਂ ਬਹੁਤ ਖੁਸ਼ਮਿਜ਼ਾਜ ਵਾਲੀਆਂ ਹੁੰਦੀਆਂ ਹਨ। ਮੁਸ਼ਕਲ ਦੀ ਘੜੀ ਵਿਚ ਰੋਣ ਦੀ ਥਾਂ ਉਸ ਸਮੇਂ ਨੂੰ ਮੁਸਕਰਾਹਟ ਦੇ ਨਾਲ ਹੱਲ ਕਰਨਾ ਇਨ੍ਹਾਂ ਦੀ ਮੁੱਖ ਪਛਾਣ ਹੈ।

PunjabKesari

4. ਭਾਵੁਕ
‘C’ ਨਾਮ ਦੀਆਂ ਕੁੜੀਆਂ ਕਾਫੀ ਭਾਵੁਕ ਹੁੰਦੀਆਂ ਹਨ। ਇਹ ਕੁੜੀਆਂ ਜਦੋਂ ਵੀ ਇਮੋਸ਼ਨਲ ਫ਼ਿਲਮ ਦੇਖਦੀਆਂ ਹਨ, ਇਹ ਰੋਣ ਲੱਗ ਪੈਂਦੀਆਂ ਹਨ। ਇਨ੍ਹਾਂ ਕੁੜੀਆਂ ਨੂੰ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਇਹ ਉਸ ਦਾ ਜ਼ਿੰਦਗੀ ਭਰ ਸਾਥ ਦਿੰਦੀਆਂ ਹਨ ਅਤੇ ਉਸ ਨੂੰ ਦਿਲ ਤੋਂ ਆਪਣਾ ਜੀਵਨ ਸਾਥੀ ਮੰਨ ਲੈਂਦੀਆਂ ਹਨ।

5. ਫੈਸ਼ਨ
‘C’ ਨਾਮ ਦੀਆਂ ਕੁੜੀਆਂ ਬਹੁਤ ਸੋਹਣੀਆਂ ਹੋਣ ਦੇ ਨਾਲ-ਨਾਲ ਸਟਾਈਲਿਸ਼ ਵੀ ਹੁੰਦੀਆਂ ਹਨ। ਇਨ੍ਹਾਂ ਕੁੜੀਆਂ ਨੂੰ ਫੈਸ਼ਨ ਕਰਨਾ ਬਹੁਤ ਪਸੰਦ ਹੁੰਦਾ ਹੈ। 

ਪੜ੍ਹੋ ਇਹ ਵੀ ਖਬਰ- ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਪੜ੍ਹੋ ਇਹ ਵੀ ਖਬਰ- 29 ਸਾਲ ਬਾਅਦ ਆਏ ਇਸ ਸ਼ੁੱਭ ਮਹੂਰਤ ’ਚ ਬੰਨ੍ਹੋ ਰੱਖੜੀ, ਹੋਵੇਗਾ ਸ਼ੁੱਭ

PunjabKesari

6. ਥੋੜੀਆਂ ਤੇਜ਼ ਹੁੰਦੀਆਂ ਹਨ
‘C’ ਨਾਮ ਦੀਆਂ ਕੁੜੀਆਂ ਥੋੜੀਆਂ ਤੇਜ਼ ਹੁੰਦੀਆਂ ਹਨ। ਚਲਾਕੀ ਅਤੇ ਪਿਆਰ ਨਾਲ ਇਹ ਕੁੜੀਆਂ ਆਪਣੀ ਹਰ ਗੱਲ ਸਾਰਿਆਂ ਤੋਂ ਮੰਨਵਾ ਲੈਂਦੀਆਂ ਹਨ। ਲੜਾਈ ਹੋਵੇ ਜਾਂ ਕੋਈ ਹੋਰ ਮਸਲਾ, ਤੁਸੀਂ ਇਨ੍ਹਾਂ ਤੋਂ ਜਿੱਤ ਨਹੀਂ ਸਕਦੇ ।

7. ਵਫ਼ਾਦਾਰ
'C' ਨਾਮ ਦੀਆਂ ਕੁੜੀਆਂ ਬਹੁਤ ਹੋਸ਼ੀਆਰ ਹੁੰਦੀਆਂ ਹਨ। ਪਰਿਵਾਰ ਅਤੇ ਪਿਆਰ ਦੋਵਾਂ ਦੇ ਪ੍ਰਤੀ ਇਨ੍ਹਾਂ ਦੀ ਵਫਾਦਾਰੀ ਘੱਟ ਨਹੀਂ ਹੁੰਦੀ। ਇਹ ਕੁੜੀਆਂ ਕਿਸੇ ਵੀ ਇਨਸਾਨ ਨੂੰ ਧੋਖਾ ਨਹੀਂ ਦਿੰਦੀਆਂ। ਇਨ੍ਹਾਂ ਦੀ ਇਸੇ ਆਦਤ ਦੇ ਸਦਕਾ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਕੁੜੀਆਂ ’ਤੇ ਭਰੋਸਾ ਅਤੇ ਨਾਜ਼ ਹੁੰਦਾ ਹੈ।

PunjabKesari

8. ਐਨਰਜ਼ੀ 
'ਸੀ' ਨਾਮ ਦੀਆਂ ਕੁੜੀਆਂ ਵਿਚ ਬਹੁਤ ਐਨਰਜ਼ੀ ਹੁੰਦੀ ਹੈ। ਇਹ ਹਰ ਸਮੇਂ ਕਿਰਿਆਸ਼ੀਲ ਰਹਿੰਦੀਆਂ ਹਨ। ਅਜਿਹਾ ਲਗਦਾ ਹੈ ਜਿਵੇਂ ਉਨ੍ਹਾਂ ਨੂੰ ਥੱਕਣ ਦੀ ਆਦਤ ਨਹੀਂ, ਭਾਵੇਂ ਇਹ ਸਾਰੀ ਰਾਤ ਕੰਮ ਵਿੱਚ ਰੁੱਝੀਆਂ ਰਹਿਣ। ਸਾਰਾ ਦਿਨ ਕੰਮਾਂ ਵਿਚ ਵਿਅਸਥ ਰਹਿਣ ਦੇ ਬਾਵਜੂਦ ਅਗਲੀ ਸਵੇਰ ਜਦੋਂ ਉਹ ਉੱਠਦੀਆਂ ਹਨ, ਤਾਂ ਇਨ੍ਹਾਂ ਦੇ ਚਿਹਰੇ 'ਤੇ ਕੋਈ ਥਕਾਵਟ ਨਹੀਂ ਹੁੰਦੀ।

PunjabKesari


author

rajwinder kaur

Content Editor

Related News