ਐਸਿਡ ਪੀੜਤ ਲਲੀਤਾ ਦੇ ਵਿਆਹ ''ਚ ਸ਼ਾਮਿਲ ਹੋਏ ਬਾਲੀਵੁੱਡ ਐਕਟਰ ਵਿਵੇਕ ਓਬਰਾਏ

05/25/2017 4:51:50 PM

ਮੁੰਬਈ—ਐਸਿਡ ਪੀੜਤ ਲਲੀਤਾ ਬੇਨਬੰਸੀ ਨੇ ਰਾਹੁਲ ਕੁਮਾਰ ਦੇ ਨਾਲ 23 ਮਾਰਚ ਨੂੰ ਵਿਆਹ ਕੀਤਾ। ਇਸ ਵਿਆਹ ''ਚ ਗਵਾਹ ਬਣੇ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਵਿਆਹ ''ਚ ਪਹੁੰਚੇ। ਤੁਹਾਨੂੰ ਦੱਸ ਦਈਏ ਕੀ ਲਲੀਤਾ ਦੇ ਚਚੇਰੇ ਭਰਾ ਨੇ ਉਸ ''ਤੇ ਐਸਿਡ ਅਟੈਕ ਕੀਤਾ ਸੀ। ਇਸ ਅਟੈਕ ਦੇ ਬਾਅਦ ਲੀਲਤਾ ਦੀ 17 ਬਾਰ ਸਰਜਰੀ ਕੀਤੀ ਗਈ ਜਿਸਦੇ ਬਾਅਦ ਉਹ ਠੀਕ ਹੋਈ ਹਜੇ ਵੀ ਉਸਦਾ ਇਲਾਜ ਚੱਲ ਰਿਹਾ ਹੈ।
ਇਸ ਖਾਸ ਮੌਕੇ ''ਤੇ ਲਲੀਤਾ ਦੇ ਬਾਰੇ ''ਚ ਜਾਣਕੇ ਵਿਵੇਕ ਓਬਰਾਏ ਨੇ ਉਸਨੂੰ ਫਲੈਟ ਗਿਫਟ ਕੀਤਾ ਅਤੇ ਵਿਆਹ ਦੀ ਵਧਾਈ ਦਿੱਤੀ। ਇੰਨ੍ਹਾਂ ਹੀ ਨਹੀਂ ਉਨ੍ਹਾਂ ਨੇ ਲਲੀਤਾ ਦੇ ਹੋਣ ਵਾਲੇ ਅਪਰੇਸ਼ਨ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ। ਇਸਦੇ ਇਲਾਵਾ ਉਨ੍ਹਾਂ ਨੇ ਆਪਣੇ ਟਵਿਟਰ ਅਕਾਉਂਟ ''ਤੇ ਐਸਿਡ ਪੀੜਤ ਲਲੀਤਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ । ਤੁਹਾਨੂੰ ਦੱਸ ਦਈਏ ਕੀ ਲਲੀਤਾ ਦੇ ਡਿਜਾਇਨਰ ਕੱਪੜਿਆਂ ਦਾ ਖਰਚ ਅਬੂ ਜਾਨੀ ਸੰਦੀਪ ਖੋਸਲਾ ਨੇ ਉਠਾਇਆ।
-ਇਸ ਤਰ੍ਹਾਂ ਸ਼ੁਰੂ ਹੋਈ ਲਲੀਤਾ ਦੀ ਲਵ ਸਟੋਰੀ...
ਕਰੀਬ 2ਮਹੀਨੇ ਪਹਿਲਾਂ ਲਲੀਤਾ ਦੇ ਫੋਨ ਤੋਂ ਗਲਤੀ ਨਾਲ ਰਾਹੁਲ ਦਾ ਨੰਬਰ ਲਗ ਗਿਆ ਸੀ। ਇਸਦੇ ਬਾਅਦ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਬਾਅਦ ''ਚ ਪਿਆਰ ''ਚ ਬਦਲ ਗਿਆ। ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਲਲੀਤਾ ਅਤੇ ਰਾਹੁਲ ਨੇ ਠਾਣੇ ਕੋਰਟ ''ਚ ਵਿਆਹ ਕੀਤਾ। ਇਸਦੇ ਬਾਅਦ ਮੁੰਬਈ ''ਚ ਰਿਸੇਪਸ਼ਨ ਕੀਤੀ ਜਿਸ ''ਚ ਐਸਿਡ ਹਮਲੇ ਦੀਆਂ ਸ਼ਿਕਾਰ ਕਈ ਲੜਕੀਆਂ ਵੀ ਸ਼ਾਮਿਲ ਹੋਈਆ।


Related News