ਇੰਝ ਬਣਾਓ ਭਿੰਡੀ ਦੋ ਪਿਆਜ਼ਾ

10/22/2020 9:59:57 AM

ਜਲੰਧਰ: ਲੰਚ 'ਚ ਹਮੇਸ਼ਾ ਲੋਕ ਸਬਜ਼ੀ ਖਾਣਾ ਪਸੰਦ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਭਿੰਡੀ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਭਿੰਡੀ ਦੋ ਪਿਆਜ਼ਾ ਟਰਾਈ ਕਰ ਸਕਦੇ ਹੋ। ਇਹ ਖਾਣ 'ਚ ਸੁਆਦ ਹੋਣ ਦੇ ਨਾਲ ਬਣਾਉਣ 'ਚ ਬਹੁਤ ਆਸਾਨ ਹੋਵੇਗੀ। ਤਾਂ ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਸਮੱਗਰੀ
ਭਿੰਡੀ-500 ਗ੍ਰਾਮ
ਜੀਰਾ-1 ਚਮਚ
ਅਦਰਕ-1 ਇੰਚ (ਕੱਦੂਕਸ ਕੀਤਾ)
ਪਿਆਜ਼-2 (ਬਾਰੀਕ ਕੱਟਿਆ ਹੋਇਆ)
ਹਲਦੀ ਪਾਊਡਰ-1/2 ਚਮਚ
ਨਮਕ ਸੁਆਦ ਅਨੁਸਾਰ
ਲਾਲ ਮਿਰਚ ਪਾਊਡਰ ਸੁਆਦ ਅਨੁਸਾਰ
ਤੇਲ- 3 ਚਮਚ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਭਿੰਡੀ ਨੂੰ ਧੋਵੋ ਫਿਰ ਸੁਕਾ ਕੇ ਇਕ ਇੰਚ ਲੰਬੇ ਟੁੱਕੜਿਆਂ 'ਚ ਕੱਟ ਲਓ।
2. ਇਕ ਪੈਨ 'ਚ ਤੇਲ ਗਰਮ ਕਰਕੇ ਜੀਰਾ ਭੁੰਨ੍ਹੋ।
3. ਫਿਰ ਇਸ 'ਚ ਪਿਆਜ਼ ਅਤੇ ਅਦਰਕ ਪਾ ਕੇ ਹੌਲੀ ਅੱਗ 'ਤੇ ਪਕਾਓ। 
4. ਤਿਆਰ ਮਿਸ਼ਰਨ 'ਚ ਭਿੰਡੀ, ਨਮਕ, ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾ ਕੇ ਮਿਲਾਓ। 
5. ਹੌਲੀ ਅੱਗ 'ਤੇ ਭਿੰਡੀ ਨੂੰ ਪਕਾਓ ਅਤੇ ਫਿਰ ਬਾਅਦ 'ਚ ਗੈਸ ਬੰਦ ਕਰ ਦਿਓ। 
6. ਲਓ ਜੀ ਤੁਹਾਡੀ ਭਿੰਡੀ ਦੋ ਪਿਆਜ਼ਾ ਬਣ ਕੇ ਤਿਆਰ ਹੈ। ਇਸ ਨੂੰ ਰੋਟੀ, ਪਰਾਠੇ ਜਾਂ ਨਾਨ ਦੇ ਨਾਲ ਗਰਮ-ਗਰਮ ਖਾਓ।


Aarti dhillon

Content Editor

Related News