ਬਾਦਾਮ ਵੀ ਲਿਆ ਸਕਦਾ ਹੈ ਤੁਹਾਡੀ ਖੂਬਸੂਰਤੀ ''ਚ ਨਿਖਾਰ

01/12/2019 3:20:36 PM

ਨਵੀਂ ਦਿੱਲੀ— ਬਾਦਾਮ ਸਾਡੇ ਸਿਹਤ ਦੇ ਲਈ ਤਾਂ ਲਾਭਕਾਰੀ ਹੈ ਹੀ ਨਾਲ ਹੀ ਇਹ ਸਾਡੀ ਚਮਡੀ ਦੇ ਲਈ ਵੀ ਬਹੁਤ ਚੰਗੇ ਹੁੰਦੇ ਹਨ ਬਾਦਾਮ ਇਕ ਨੈਚੁਰਲ ਮੋਇਸਚਰਾਈਜ਼ਰ ਹੈ ਅਤੇ ਚਮੜੀ ਨੂੰ ਬਹੁਤ ਆਸਾਨੀ ਨਾਲ ਚਮੜੀ ਦੀ ਸਮੱਸਿਆਵਾਂ ਤੋਂ ਬਚਾਉਂਦਾ ਹੈ ਤਾਂ ਆਓ ਜਾਣਦੇ ਹਾਂ ਨਾਲ ਚਮੜੀ ਹੋਣ ਵਾਲੇ ਫਾਇਦਿਆਂ ਬਾਰੇ
1. ਬਾਦਾਮ 'ਚ ਐਂਟੀਆਕਸੀਡੇਂਟ ਅਤੇ ਵਿਟਾਮਿਨ ਈ ਮੋਜੂਦ ਹੁੰਦੇ ਹਨ ਜੋ ਸਾਨੂੰ ਝੂਰੜੀਆਂ ਤੋਂ ਬਚਾਉਂਦੇ ਹਨ। ਇਸ ਲਈ 1 ਚਮਚ ਬਾਦਾਮ 'ਚ ਹਲਦੀ ਅਤੇ ਇਕ ਚਮਚ ਪਾਊਡਰ ਅਤੇ 1 ਚਮਚ ਗੁਲਾਬ ਜਲ ਮਿਲਾਕੇ ਚਿਹਰੇ 'ਤੇ ਲਗਾਓ। ਇਸ ਮਾਸਕ ਨੂੰ ਠੰਡੇ ਪਾਣੀ ਨਾਲ ਸਾਫ ਕਰ ਲਓ।
2. ਬਾਦਾਮ ਚਮੜੀ ਨੂੰ ਸਨ ਡੈਮੇਜ਼ ਤੋਂ ਬਚਾਉਂਦੇ ਹਨ ਕੁਝ ਬਾਦਾਮ ਨੂੰ ਦੁੱਧ 'ਚ ਭਿਓਂ ਕੇ ਰੱਖ ਲਓ। ਫਿਰ ਇਨ੍ਹਾਂ ਬਾਦਾਮਾਂ ਦੀ ਪੇਸਟ ਬਣਾ ਲਓ। ਇਸ ਪੇਸਟ 'ਚ ਦੋ ਚਮਚ ਗਿਲੀਸਰੀਨ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕਣ 'ਤੇ ਠੰਡੇ ਪਾਣੀ ਨਾਲ ਸਾਫ ਕਰ ਲਓ। ਇਸ ਨਾਲ ਚਮੜੀ ਦੀ ਟੈਨਿੰਗ ਤੋਂ ਛੁਟਕਾਰਾ ਮਿਲ ਜਾਵੇਗਾ।
3. ਬਾਦਾਮ ਨੂੰ ਇਕ ਬਹਿਤਰ ਸਕਿਨ ਟੋਨਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਸਕਿਨ ਟੋਨਰ ਬਣਾਉਣ ਦੇ ਲਈ 2 ਚਮਚ ਬਾਦਾਮ ਪੇਸਟ, 1 ਚਮਚ ਬੇਕਿੰਗ ਸੋਡਾ ਅਤੇ 1 ਚਮਚ ਕੌਫੀ ਮਿਲਾ ਕੇ ਮਿਕਸਚਰ ਤਿਆਰ ਕਰ ਲਓ। ਇਸ ਮਾਸਕ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਸਾਫ ਕਰ ਲਓ।

 


manju bala

Content Editor

Related News