Beauty Tips : ਚਿੱਟੇ ਵਾਲਾਂ ਨੂੰ ਕਾਲੇ ਤੇ ਮਜ਼ਬੂਤ ਕਰਨ ਲਈ ਹਫ਼ਤੇ ’ਚ ਇਕ ਦਿਨ ਜ਼ਰੂਰ ਲਗਾਓ ਇਹ ਤੇਲ

02/01/2021 2:59:18 PM

ਜਲੰਧਰ (ਬਿਊਰੋ) - ਮਹਿੰਦੀ ਲਗਾਉਣ ਦਾ ਸ਼ੌਕ ਸਭ ਨੂੰ ਹੁੰਦਾ ਹੈ, ਚਾਹੇ ਉਹ ਹੱਥਾਂ ’ਤੇ ਹੋਵੇ ਜਾਂ ਵਾਲਾਂ ’ਚ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹੱਥਾਂ ਦੇ ਨਾਲ-ਨਾਲ ਵਾਲਾਂ 'ਤੇ ਵੀ ਮਹਿੰਦੀ ਲਗਾਉਣਾ ਪਸੰਦ ਕਰਦੇ ਹਨ। ਵਾਲਾਂ ’ਤੇ ਮਹਿੰਦੀ ਲਗਾਉਣ ਦੇ ਕਈ ਫ਼ਾਇਦੇ ਹਨ। ਠੀਕ ਉਸੇ ਤਰ੍ਹਾਂ ਮਹਿੰਦੀ ਦਾ ਤੇਲ ਵੀ ਵਾਲਾਂ ਲਈ ਬਹੁਤ ਲਾਹੇਵੰਦ ਹੈ, ਜਿਸ ਦੇ ਅੱਜ ਅਸੀਂ ਤੁਹਾਨੂੰ ਫ਼ਾਇਦੇ ਦੱਸਣ ਜਾ ਰਹੇ ਹਾਂ। ਮਹਿੰਦੀ ਦਾ ਤੇਲ ਇਕ ਜ਼ਰੂਰੀ ਤੇਲ ਹੈ, ਜੋ ਨਾ ਸਿਰਫ ਵਾਲਾਂ ਦੇ ਡਿੱਗਣ ਨੂੰ ਰੋਕਦਾ ਹੈ, ਸਗੋਂ ਵਾਲਾਂ ਨੂੰ ਚਿੱਟਾ ਵੀ ਨਹੀਂ ਕਰਦਾ। ਆਓ ਜਾਣਦੇ ਹਾਂ ਵਾਲਾਂ ਵਿਚ ਮਹਿੰਦੀ ਦਾ ਤੇਲ ਲਗਾਉਣ ਨਾਲ ਤੁਹਾਨੂੰ ਹੋਣ ਵਾਲੇ ਫਾਇਦੇ ਦੇ ਬਾਰੇ...

ਮਹਿੰਦੀ ਦਾ ਤੇਲ ਕੀ ਹੁੰਦਾ ਹੈ?
ਮਹਿੰਦੀ ਦਾ ਤੇਲ ਅਜਿਹਾ ਤੇਲ ਹੈ, ਜਿਸ ਤੋਂ ਟੀ-ਟ੍ਰੀ, ਰਾਵੇਂਸਾਰਾ ਅਤੇ ਕੇਜਪੁਟ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਵਿਚ ਟਰਪਿਨ ਹੁੰਦਾ ਹੈ, ਜੋ ਵਾਲ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਵਾਲ ਮਜ਼ਬੂਤ ਅਤੇ ਕਾਲੇ ਹੋ ਜਾਂਦੇ ਹਨ।

ਇੰਝ ਕਰੋਂ ਇਸ ਦੀ ਵਰਤੋਂ 
10 ਗ੍ਰਾਮ ਮਹਿੰਦੀ ਪਾਊਡਰ ਵਿਚ 1 ਤੋਂ 3 ਮਿ.ਲੀ. ਮਹਿੰਦੀ ਦਾ ਤੇਲ ਮਿਲਾਓ। ਇਸ ਨੂੰ ਵਾਲਾਂ 'ਤੇ ਲਗਾਓ। ਇਸ ਨੂੰ ਘੱਟ ਤੋਂ ਘੱਟ 2-3 ਘੰਟੇ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਧਿਆਨ ਰੱਖੋ ਕਿ ਸ਼ੈਂਪੂ ਨਾ ਲਗਾਓ ਨਹੀਂ ਤਾਂ ਰੰਗ ਨਹੀਂ ਵਧੇਗਾ। ਚਮੜੀ ਲਈ ਪੇਸਟ ਬਣਾਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ ਅਤੇ ਫਿਰ ਇਸ ਨੂੰ 15-20 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ ਤੁਸੀਂ ਬਦਾਮ ਅਤੇ ਮਹਿੰਦੀ ਦਾ ਤੇਲ ਮਿਲਾ ਕੇ ਵੀ ਲਗਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

PunjabKesari

ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ
ਐਂਟੀਆਕਸੀਡੈਂਟ ਭਰਪੂਰ ਮਹਿੰਦੀ ਦਾ ਤੇਲ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਲਾਂਦਾ ਹੈ। ਇੰਨਾ ਹੀ ਨਹੀਂ ਮਹਿੰਦੀ ਦਾ ਤੇਲ ਖੋਪੜੀ ਵਿਚ ਖੂਨ ਦੇ ਗੇੜ ਨੂੰ ਵਧਾਉਂਦਾ ਹੈ, ਜਿਸ ਨਾਲ ਵਾਲਾਂ ਦਾ ਝੜਣਾ ਘੱਟ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੰਘਣਾ, ਲੰਮਾ ਅਤੇ ਮਜ਼ਬੂਤ ਬਣਾ ਦਿੰਦਾ ਹੈ। ਨਾਲ ਹੀ ਇਹ ਖੋਪੜੀ ਦੇ ਇਨਫਾਰਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਇਸ ਤੋਂ ਇਲਾਵਾ ਮਹਿੰਦੀ ਦਾ ਤੇਲ ਖੋਪੜੀ ਵਿਚ ਲਗਾਉਣ ਨਾਲ ਠੰਢਕਾ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - Health tips : ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਇਹ ਰੋਗ

ਵਾਲਾਂ ਨੂੰ ਚਮਕਦਾਰ ਬਣਾਉਣ ਲਈ
ਵੱਧ ਰਹੇ ਪ੍ਰਦੂਸ਼ਣ ਕਾਰਨ ਵਾਲਾਂ ਦੀ ਚਮਕ ਖ਼ਤਮ ਹੋ ਜਾਂਦੀ ਹੈ। ਇਸ ਸਥਿਤੀ ਵਿਚ, ਜੈਤੂਨ ਦੇ ਤੇਲ ਵਿਚ 1 ਚੱਮਚ ਮਹਿੰਦੀ ਦੇ ਤੇਲ ਨਾਲ ਸਿਰ ਦੀ ਮਾਲਸ਼ ਕਰੋ। ਇਹ ਤੁਹਾਡੇ ਵਾਲਾਂ ਦੀ ਗੁੰਮਾਈ ਹੋਈ ਚਮਕ ਨੂੰ ਵਾਪਸ ਲਿਆਏਗਾ।

ਚਮੜੀ ਵਿਚ ਨਮੀ
ਲੋਸ਼ਨ ਜਾਂ ਕਰੀਮ ਵਿਚ ਮਹਿੰਦੀ ਦਾ ਤੇਲ ਮਿਲਾਓ ਅਤੇ ਚਮੜੀ 'ਤੇ ਲਗਾਓ। ਇਹ ਚਮੜੀ ਨੂੰ ਨਰਮ ਬਣਾ ਦੇਵੇਗਾ। ਇਸ ਤੋਂ ਇਲਾਵਾ ਪਾਣੀ ਵਿਚ ਮਹਿੰਦੀ ਦਾ ਤੇਲ ਮਿਲਾ ਕੇ ਨਹਾਉਣ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ -  Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ

PunjabKesari

ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ
ਮਹਿੰਦੀ ਦੇ ਤੇਲ ਨਾਲ ਚਮੜੀ ਦੀ ਮਾਲਸ਼ ਕਰਨ ਨਾਲ ਚਮੜੀ ਖੁਸ਼ਕ ਨਹੀਂ ਹੁੰਦੀ। ਇਹ ਖੁਜਲੀ ਦੀ ਸਮੱਸਿਆ ਨੂੰ ਘੱਟ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ

ਤਣਾਅ ਤੋਂ ਛੁਟਕਾਰਾ ਪਾਓ
ਜੇ ਤਣਾਅ ਮਹਿਸੂਸ ਹੋ ਰਿਹਾ ਹੈ, ਤਾਂ ਮਹਿੰਦੀ ਦੇ ਤੇਲ ਦੀ ਸੁਗੰਧ ਲਵਓ। ਇਹ ਤਣਾਅ ਤੋਂ ਰਾਹਤ ਦੇਵੇਗਾ। ਇਸ ਦੇ ਨਾਲ ਇਹ ਮੂਡ ਨੂੰ ਬਿਹਤਰ ਬਣਾਉਣ ਦਾ ਕੰਮ ਵੀ ਕਰਦਾ ਹੈ।

ਇਹ ਲੋਕ ਨਾ ਕਰਨ ਵਰਤੋਂ 
- ਜੇ ਤੁਸੀਂ ਗਰਭਵਤੀ ਹੋ ਤਾਂ ਮਹਿੰਦੀ ਦੇ ਤੇਲ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਇਹ ਬੱਚੇ ਲਈ ਖ਼ਤਰਨਾਕ ਹੋ ਸਕਦਾ ਹੈ।
- ਮਹਿੰਦੀ ਦਾ ਤੇਲ ਵਰਤਣ ਤੋਂ ਪਹਿਲਾਂ, ਪੈਚ ਟੈਸਟ ਕਰੋ। ਇਹ ਤੁਹਾਡੇ ਲਈ ਇਹ ਜਾਣਨਾ ਸੌਖਾ ਬਣਾ ਦੇਵੇਗਾ ਕਿ ਤੁਹਾਨੂੰ ਇਸ ਤੋਂ ਐਲਰਜੀ ਹੈ ਜਾਂ ਨਹੀਂ।

ਪੜ੍ਹੋ ਇਹ ਵੀ ਖ਼ਬਰ - ਇੱਕ ਹੋਰ ਵਿਆਹ ਨੂੰ ਚੜ੍ਹਿਆ ਕਿਸਾਨੀ ਅੰਦੋਲਨ ਦਾ ਰੰਗ, ਮਰਸਡੀ ਛੱਡ ਟਰੈਕਟਰ 'ਤੇ ਡੋਲੀ ਲੈਣ ਤੁਰਿਆ ਲਾੜਾ (ਤਸਵੀਰਾਂ) 

PunjabKesari


rajwinder kaur

Content Editor

Related News