Beauty Tips: ਸਰਦੀਆਂ ''ਚ ਇਸ ਤਰ੍ਹਾਂ ਰੱਖੋ ਆਪਣੀ ਸਕਿਨ ਦਾ ਖਿਆਲ, ਨਹੀਂ ਹੋਵੇਗੀ ਡਰਾਈਨੈੱਸ ਦੀ ਸਮੱਸਿਆ

11/27/2020 4:20:56 PM

ਜਲੰਧਰ: ਸਰਦੀਆਂ ਸ਼ੁਰੂ ਹੁੰਦੇ ਹੀ ਚਮੜੀ ਆਪਣੀ ਨਮੀ ਖੋਹਣ ਲੱਗਦੀ ਹੈ, ਜਿਸ ਕਾਰਨ ਡਰਾਈਨੈੱਸ ਦੀ ਸਮੱਸਿਆ ਵੱਧ ਜਾਂਦੀ ਹੈ ਅਤੇ ਇਸ ਦਾ ਅਸਰ ਸਿਰਫ਼ ਸਕਿਨ 'ਤੇ ਹੀ ਨਹੀਂ ਬਲਕਿ ਬੁੱਲਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਵੀ ਦੇਖਣ ਨੂੰ ਮਿਲਦਾ ਹੈ। ਉਂਝ ਤਾਂ ਇਸਦਾ ਆਸਾਨ ਤਰੀਕਾ ਹੈ, ਨਹਾਉਣ ਤੋਂ ਤੁਰੰਤ ਬਾਅਦ ਪੂਰੀ ਬਾਡੀ ਨੂੰ ਚੰਗੀ ਤਰ੍ਹਾਂ ਮਾਇਸਚੁਰਾਈਜ਼ ਰੱਖਣ ਦੇ ਨਾਲ ਚਿਹਰੇ ਦੀ ਰੰਗਤ ਨੂੰ ਵੀ ਨਿਖਾਰਨਾ ਚਾਹੁੰਦੇ ਹੈ ਤਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਰਹੇਗੀ ਬੇਹੱਦ ਲਾਭਕਾਰੀ...

ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਨੂੰ ਕਾਫ਼ੀ ਸਮੇਂ ਪਹਿਲਾਂ ਤੋਂ ਹੀ ਸਕਿਨ ਨੂੰ ਹੈਲਥੀ ਰੱਖਣ ਲਈ ਵਰਤੋਂ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਐਲੋਵੇਰਾ ਦੇ ਪੱਤਿਆਂ ਦੇ ਅੰਦਰ ਮੌਜੂਦ ਪਿੰਪਲਸ ਅਤੇ ਝੁਰੜੀਆਂ ਨੂੰ ਦੂਰ ਕਰਕੇ ਚਮੜੀ 'ਚ ਕਸਾਅ ਲਿਆਉਂਦਾ ਹੈ ਤਾਂ ਜੇਕਰ ਤੁਸੀਂ ਲੰਬੇ ਸਮੇਂ ਤੱਕ ਖ਼ੂਬਸੂਰਤ ਅਤੇ ਜਵਾਨ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਤੋਂ ਵਧੀਆਂ ਅਤੇ ਸਸਤਾ ਬਿਊਟੀ ਪ੍ਰਾਡਕਟ ਹੋ ਹੀ ਨਹੀਂ ਸਕਦਾ। ਇਹ ਪੂਰੀ ਤਰ੍ਹਾਂ ਨਾਲ ਨੈਚੁਰਲ ਹੈ।

PunjabKesari
ਕੱਚਾ ਦੁੱਧ: ਕੱਚਾ ਦੁੱਧ ਲੈਕਿਟਕ ਐਸਿਡ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਚਿਹਰੇ ਦੇ ਦਾਗ਼-ਧੱਬਿਆਂ ਨੂੰ ਦੂਰ ਕਰਕੇ ਉਸ ਦੀ ਰੰਗਤ 'ਚ ਵੀ ਸੁਧਾਰ ਲਿਆਉਂਦਾ ਹੈ। ਇੰਨਾ ਹੀ ਨਹੀਂ ਸਰਦੀਆਂ 'ਚ ਡਰਾਈ ਸਕਿਨ ਦੀ ਪ੍ਰੇਸ਼ਾਨੀ ਦਾ ਵੀ ਇਹ ਬਿਹਤਰੀਨ ਹੱਲ ਹੈ। ਇਸ ਦੇ ਲਈ ਬਸ ਕੱਚਾ ਦੁੱਧ ਲੈ ਕੇ ਕਾਟਨ ਦੀ ਮਦਦ ਨਾਲ ਉਸ ਨੂੰ ਚਿਹਰੇ 'ਤੇ ਲਗਾ ਕੇ ਕੁਝ ਦੇਰ ਮਾਲਿਸ਼ ਕਰੋ, 10-15 ਮਿੰਟ ਬਾਅਦ ਚਿਹਰਾ ਧੋ ਲਓ। ਦੂਜਾ ਤਰੀਕਾ ਹੈ ਕੱਚੇ ਦੁੱਧ 'ਚ ਹਲਕੀ ਜਿਹੀ ਹਲਦੀ ਮਿਲਾ ਕੇ ਉਸ ਨਾਲ ਚਿਹਰੇ ਦੀ ਮਾਲਿਸ਼ ਕਰੋ।

PunjabKesari
ਨਾਰੀਅਲ ਤੇਲ: ਸਰਦੀਆਂ 'ਚ ਜ਼ਿਆਦਾਤਰ ਘਰਾਂ 'ਚ ਨਾਰੀਅਲ ਤੇਲ ਨੂੰ ਹੀ ਮਾਇਸਚੁਰਾਈਜ਼ਰ ਦੀ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ। ਇਹ ਚਮੜੀ ਨੂੰ ਅੰਦਰੂਨੀ ਪੋਸ਼ਣ ਪ੍ਰਦਾਨ ਕਰਦਾ ਹੈ। ਇਸ ਨੂੰ ਬਾਡੀ 'ਤੇ ਲਗਾਉਣ ਦੇ ਨਾਲ ਹੀ ਚਿਹਰੇ ਦੀ ਵੀ ਮਾਲਿਸ਼ ਕਰੋ। ਸੌਣ ਤੋਂ ਪਹਿਲਾਂ ਚਿਹਰੇ 'ਤੇ ਨਾਰੀਅਲ ਤੇਲ ਲਗਾਓ ਅਤੇ ਰਾਤ ਭਰ ਉਸ ਨੂੰ ਲੱਗਾ ਰਹਿਣ ਦਿਓ। ਸਵੇਰੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ।

PunjabKesari
ਸ਼ਹਿਦ: ਸਰਦੀਆਂ 'ਚ ਚਮੜੀ ਲਈ ਸ਼ਹਿਦ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਸ਼ਹਿਦ 'ਚ ਦੁੱਧ ਤੋਂ ਲੈ ਕੇ ਪਪੀਤਾ, ਹਲਦੀ ਜਿਹੀਆਂ ਕਈ ਚੀਜ਼ਾਂ ਦੀ ਵਰਤੋਂ ਕੀਤੀ ਸਕਦਾ ਹੈ। ਇਹ ਸਾਰੇ ਨੈਚੁਰਲ ਹਨ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦਾ ਖ਼ਤਰਾ ਨਹੀ ਹੁੰਦਾ। ਨਹਾਉਣ ਤੋਂ ਪਹਿਲਾਂ ਸ਼ਹਿਦ, ਹਲਦੀ ਅਤੇ ਦੋ ਤੋਂ ਤਿੰਨ ਬੂੰਦਾਂ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਚਿਹਰੇ 'ਤੇ ਲਗਾ ਕੇ 10-15 ਮਿੰਟ ਰੱਖੋ। ਬੁੱਲ੍ਹਾਂ ਦੇ ਆਲੇ-ਦੁਆਲੇ ਅਤੇ ਚੀਕਬੋਨਸ 'ਤੇ ਨਜ਼ਰ ਆਉਣ ਵਾਲੀ ਡ੍ਰਾਈਨੈੱਸ ਦੀ ਸਮੱਸਿਆ ਨੂੰ ਇਸ ਨਾਲ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।


Aarti dhillon

Content Editor

Related News