ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਪਾਓ ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ

05/27/2020 10:35:59 AM

ਨਵੀਂ ਦਿੱਲੀ(ਬਿਊਰੋ)— ਉਮਰ ਵਧਣ ਨਾਲ ਹਰ ਕਿਸੇ ਦੇ ਚਿਹਰੇ 'ਤੇ ਝੁਰੜੀਆਂ ਪੈਣ ਲੱਗਦੀਆਂ ਹਨ। ਔਰਤਾਂ ਇਸ ਲਈ ਮਹਿੰਗੇ ਕਾਸਮੈਟਿਕਸ ਪ੍ਰੋਡਕਟਸ ਖਰੀਦ ਲੈਂਦੀਆਂ ਹਨ ਫਿਰ ਵੀ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਦਾ ਪਰ ਹੁਣ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤੁਹਾਨੂੰ ਕੁਝ ਕੁਦਰਤੀ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ

1. ਸ਼ਹਿਦ ਅਤੇ ਜੈਤੂਨ ਦਾ ਤੇਲ

ਜੈਤੂਨ ਦੇ ਤੇਲ ਵਿਚ ਵਿਟਾਮਿਨ ਏ ਅਤੇ ਈ ਹੋਣ ਕਾਰਨ ਇਹ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਵਿਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਇਹ ਤੁਹਾਡੀ ਚਮੜੀ 'ਤੇ ਐਂਟੀ ਬੈਕਟੀਰੀਅਲ ਦਾ ਕੰਮ ਕਰਦਾ ਹੈ। ਇਸ ਲਈ ਇਕ ਚਮਚ ਸ਼ਹਿਦ ਅਤੇ ਜੈਤੂਨ ਦਾ ਤੇਲ ਲੈ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫਿਰ ਇਸ ਨੂੰ ਹੋਲੀ-ਹੋਲੀ ਚਿਹਰੇ 'ਤੇ ਸਕ੍ਰਬ ਕਰੋ। ਚਿਹਰੇ ਨੂੰ ਨਿਖਾਰਣ ਲਈ ਦਿਨ ਵਿਚ ਦੋ ਵਾਰ ਇਸ ਦੀ ਵਰਤੋਂ ਕਰੋ।

2. ਮੇਥੀ

ਮੇਥੀ ਵਿਚ ਖਣਿਜ ਅਤੇ ਵਿਟਾਮਿਨ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਚਮੜੀ ਨੂੰ ਝੁਰੜੀਆਂ ਤੋਂ ਦੂਰ ਰੱਖਦਾ ਹੈ। ਇਕ ਕੱਪ ਮੇਥੀ ਦੇ ਬੀਜ ਨੂੰ ਪੀਸ ਕੇ ਇਸ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ ਰਾਤ ਨੂੰ ਸੌਣ ਸਮੇਂ ਚਿਹਰੇ 'ਤੇ ਲਗਾਓ। ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਮੂੰਹ ਧੋ ਲਓ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਝੁਰੜੀਆਂ ਹੋਲੀ-ਹੋਲੀ ਘੱਟ ਹੋ ਜਾਣਗੀਆਂ।

3. ਦਹੀਂ

ਚਿਹਰੇ 'ਤੇ ਝੁਰੜੀਆਂ ਪੈਣ 'ਤੇ ਦਹੀਂ ਨੂੰ ਨਜ਼ਰਅੰਦਾਜ ਨਾ ਕਰੋ। ਇਸ ਵਿਚ ਲੈਕਿਟਕ ਐਸਿਡ ਹੁੰਦਾ ਹੈ , ਜੋ ਚਮੜੀ ਦੀ ਕੋਸ਼ਿਕਾਵਾਂ ਨੂੰ ਤੇਜ਼ੀ ਨਾਲ ਵਧਾਉਂਦਾ ਹੈ। ਅੱਧਾ ਕੱਪ ਦਹੀਂ ਨੂੰ ਕਰੀਬ 30 ਮਿੰਟ ਲਈ ਆਪਣੇ ਚਿਹਰੇ 'ਤੇ ਲਗਾਓ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ। ਨਿਯਮਿਤ ਰੂਪ ਵਿਚ ਇਸ ਨੂੰ ਲਗਾਉਣ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

4. ਪਪੀਤਾ

ਪਪੀਤਾ ਚਮੜੀ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੱਭ ਤੋਂ ਚੰਗਾ ਉਪਾਅ ਹੈ। ਇਸ ਦੇ ਐਂਟੀ ਆਕਸੀਡੈਂਟ ਗੁਣਾਂ ਦੇ ਕਾਰਨ ਚਮੜੀ ਦੀ ਸਮੱਸਿਆ ਨਹੀਂ ਹੁੰਦੀ। ਇਕ ਪੱਕੇ ਪਪੀਤੇ ਨੂੰ ਟੁਕੜਿਆਂ ਵਿਚ ਕੱਟ ਲਓ ਅਤੇ ਇਸ ਦੀ ਪੇਸਟ ਬਣਾ ਲਓ। ਇਸ ਨੂੰ 20 ਮਿੰਟ ਲਈ ਚਿਹਰੇ 'ਤੇ ਲਗਾ ਕੇ ਛੱਡ ਦਿਓ। ਉਸ ਤੋਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ।

5. ਗੁਲਾਬ ਜਲ

ਰੋਜ ਵਾਟਰ ਦੀ ਵਰਤੋਂ ਨਾਲ ਚਮੜੀ 'ਤੇ ਨਿਖਾਰ ਬਣਿਆ ਰਹਿੰਦਾ ਹੈ। ਇਸ ਵਿਚ ਨਿੰਬੂ ਦਾ ਰਸ ਅਤੇ ਗਿਲੀਸਰੀਨ ਮਿਲਾ ਕੇ ਲਗਾਉਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 2 ਚਮਚ ਗਿਲਸਰੀਨ, 2 ਚਮਚ ਨਿੰਬੂ ਦਾ ਰਸ ਅਤੇ 2 ਚਮਚ ਗੁਲਾਬ ਜਲ ਮਿਲਾ ਇਸ ਮਿਸ਼ਰਣ ਨੂੰ ਤਿਆਰ ਕਰ ਲਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਕਾਟਨ ਨਾਲ ਚਿਹਰੇ 'ਤੇ ਲਗਾ ਲਓ। ਸਵੇਰੇ ਚਿਹਰੇ ਨੂੰ ਧੋ ਲਓ। ਇਸ ਨਾਲ ਚਮੜੀ 'ਤੇ ਨਿਖਾਰ ਆ ਜਾਵੇਗਾ।


manju bala

Content Editor

Related News