ਇਹ ਹਨ ਚਿਹਰੇ ''ਤੇ ਛਾਈਆਂ ਪੈਣ ਦੇ 5 ਕਾਰਨ

05/26/2019 4:50:48 PM

ਨਵੀਂ ਦਿੱਲੀ(ਬਿਊਰੋ)— ਦਾਗ-ਧੱਬਿਆਂ, ਛਾਈਆਂ ਕਿਸੇ ਦੇ ਵੀ ਚਿਹਰੇ 'ਤੇ ਪੈ ਸਕਦੀਆਂ ਹਨ ਪਰ ਔਰਤਾਂ ਦੀ ਸਕਿਨ ਬਹੁਤ ਜ਼ਿਆਦਾ ਸੈਂਸਟਿਵ ਹੁੰਦੀ ਹੈ। ਇਹ ਕਾਰਣ ਹੈ ਕਿ ਉਨ੍ਹਾਂ ਦੇ ਚਿਹਰੇ 'ਤੇ ਛਾਈਆਂ ਜਲਦੀ ਪੈ ਜਾਂਦੀਆਂ ਹਨ। ਇਸ ਨਾਲ ਉਨ੍ਹਾਂ ਦੀ ਖੂਬਸੂਰਤੀ 'ਤੇ ਦਾਗ ਲੱਗ ਜਾਂਦਾ ਹੈ। ਆਪਣੇ ਚਿਹਰੇ ਨੂੰ ਬੇਦਾਗ ਬਣਾਉਣ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਨ ਲੱਗਦੀ ਹਨ। ਇਸ ਨਾਲ ਚਿਹਰਾ ਸਾਫ ਹੋਣ ਦੀ ਬਜਾਏ ਹੋਰ ਵੀ ਜ਼ਿਆਦਾ ਖਰਾਬ ਹੋਣ ਲੱਗਦਾ ਹੈ। ਉਂਝ ਵੀ ਕਿਸੇ ਵੀ ਚੀਜ਼ ਦਾ ਇਲਾਜ਼ ਉਦੋਂ ਤਕ ਹੀ ਲੱਭਿਆ ਜਾ ਸਕਦਾ ਹੈ ਜਦੋਂ ਉਸ ਦੇ ਹੋਣ ਦਾ ਕਾਰਨ ਪਤਾ ਚਲੇ। ਜੇ ਤੁਸੀਂ ਵੀ ਇਸ ਗੱਲ ਤੋਂ ਪ੍ਰੇਸ਼ਾਨ ਹੋ ਤਾਂ ਚਿਹਰੇ 'ਤੇ ਛਾਈਆਂ ਕਿਉਂ ਪੈ ਰਹੀ ਹੈ ਤਾਂ ਅੱਜ ਅਸੀਂ ਇਨ੍ਹਾਂ ਦੇ ਹੋਣ ਦੇ 5 ਕਾਰਨ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਕਾਰਨਾਂ ਬਾਰੇ...
1. ਮੁਹਾਸੇ
ਚਿਹਰੇ 'ਤੇ ਛਾਈਆਂ ਪੈਣ ਦਾ ਇਕ ਕਾਰਨ ਮੁਹਾਸੇ ਵੀ ਹੁੰਦੇ ਹਨ। ਉਂਝ ਹੀ ਮੁਹਾਸੇ ਕਿਸੇ ਵੀ ਚਮੜੀ 'ਤੇ ਨਿਕਲ ਆਉਂਦੇ ਹਨ। ਜੇ ਤੁਹਾਡੀ ਸਕਿਨ ਵੀ ਆਇਲੀ ਹੈ ਤਾਂ ਵਾਲਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਮੁਹਾਸੇ ਨਿਕਲਣ ਨਾਲ ਚਿਹਰੇ 'ਤੇ ਉਨ੍ਹ੍ਹਾਂ ਦੇ ਨਿਸ਼ਾਨ ਪੈ ਜਾਂਦੇ ਹਨ। ਇਹ ਨਿਸ਼ਾਨ ਛਾਈਆਂ ਦਾ ਰੂਪ ਲੈ ਲੈਂਦੇ ਹਨ। ਇਸ ਨਾਲ ਚਿਹਰਾ ਗੰਦਾ ਦਿਖਾਈ ਦੇਣ ਲੱਗਦਾ ਹੈ।
2. ਸੂਰਜ ਦੀਆਂ ਕਿਰਨਾਂ ਦੇ ਕਾਰਨ
ਜਿਨ੍ਹਾਂ ਲੋਕਾਂ ਦੀ ਸਕਿਨ ਧੂਪ ਦੇ ਸੰਪਰਕ 'ਚ ਜ਼ਿਆਦਾ ਰਹਿੰਦੀ ਹੈ ਉਨ੍ਹਾਂ ਦੇ ਚਿਹਰੇ 'ਤੇ ਬ੍ਰਾਊਨ ਕਲਰ ਦੇ ਇਹ ਧੱਬੇ ਤਿਲ ਦੇ ਰੂਪ 'ਚ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਕਾਲਾਪਨ ਵੀ ਦਿਖਾਈ ਦਿੰਦਾ ਹੈ।
3. ਪੋਸ਼ਕ ਤੱਤਾਂ ਦੀ ਕਮੀ
ਸਰੀਰ 'ਚ ਜਦੋਂ ਵੀ ਤੁਹਾਡੀ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਤਾਂ ਉਨ੍ਹਾਂ ਦਾ ਅਸਰ ਚਿਹਰੇ 'ਤੇ ਦਿਖਾਈ ਦੇਣ ਲੱਗਦਾ ਹੈ। ਇਸ ਦਾ ਮਤਲੱਬ ਇਹ ਹੈ ਕਿ ਤੁਹਾਡੇ ਸਰੀਰ 'ਚ ਆਹਾਰ ਨਹੀਂ ਮਿਲ ਪਾ ਰਿਹਾ। ਜੇ ਤੁਸੀਂ ਵੀ ਚਿਹਰੇ ਨੂੰ ਬੇਦਾਗ ਬਣਾਉਣਾ ਚਾਹੁੰਦੇ ਹੋ ਤਾਂ ਸਰੀਰ 'ਚ ਕਿਸੇ ਵੀ ਚੀਜ਼ ਦੀ ਕਮੀ ਨਾ ਹੋਣ ਦਿਓ।
4. ਗਰਭ ਅਵਸਥਾ
ਕੁਝ ਲੋਕਾਂ ਨੂੰ ਗਰਭ ਅਵਸਥਾ ਦੌਰਾਨ ਵੀ ਚਿਹਰੇ 'ਤੇ ਛਾਈਆਂ ਪੈਂਦੀਆਂ ਹਨ। ਅਜਿਹਾ ਇਸ ਅਵਸਥਾ 'ਚ ਤਣਾਅ, ਹਾਰਮੋਨਸ, ਹਾਰਮੋਨਲ ਬਦਲਾਅ ਅਤੇ ਖੂਨ ਦੀ ਕਮੀ ਦੇ ਕਾਰਨ ਹੁੰਦਾ ਹੈ। ਇਨ੍ਹਾਂ ਕਾਰਨ ਨਾਲ ਚਮੜੀ ਨੂੰ ਭਰਪੂਰ ਪੋਸ਼ਣ ਨਹੀਂ ਮਿਲ ਪਾਉਂਦਾ ਅਤੇ ਛਾਈਆਂ ਉਭਰਣ ਲੱਗਦੀਆਂ ਹਨ।
5. ਗਰਭ ਨਿਰੋਧਕ ਦਵਾਈ
ਕਈ ਵਾਰ ਗਰਭ ਨਿਰੋਧਕ ਦਵਾਈ ਲੈਣ ਨਾਲ ਚਿਹਰੇ ਦੀ ਸਕਿਨ ਕਮਜ਼ੋਰ ਹੋਣ ਲੱਗਦੀ ਹੈ। ਇਸ ਨਾਲ ਵੀ ਛਾਈਆਂ ਪੈ ਜਾਂਦੀਆਂ ਹਨ। ਸਰੀਰ ਨੂੰ ਸਿਹਤਮੰਦ ਅਤੇ ਚਿਹਰੇ ਨੂੰ ਖੂਬਸੂਰਤ ਰੱਖਣ ਲਈ ਗਰਭ ਨਿਰੋਧਕ ਦਵਾਈਆਂ ਦੀ ਵਰਤੋਂ ਘੱਟ ਕਰੋ।


manju bala

Content Editor

Related News