ਵਾਲਾਂ ਲਈ ਬੇਹੱਦ ਫਾਇਦੇਮੰਦ ਹੈ ਦੇਸੀ ਘਿਓ

02/25/2020 4:51:28 PM

ਨਵੀਂ ਦਿੱਲੀ(ਬਿਊਰੋ)— ਭੋਜਨ ਵਿਚ ਘਿਓ ਦਾ ਇਸਤੇਮਾਲ ਤਾਂ ਹਰ ਘਰ ਵਿਚ ਹੁੰਦਾ ਹੈ। ਇਸ ਨਾਲ ਭੋਜਨ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ ਅਤੇ ਸਿਹਤ ਲਈ ਵੀ ਬਹੁਤ ਕੁਝ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਵਾਲਾਂ ਵਿਚ ਦੇਸੀ ਘਿਓ ਲਗਾਉਣ ਨਾਲ ਵਾਲ ਮਜ਼ਬੂਤ ਅਤੇ ਸੰਘਣੇ ਹੁੰਦੇ ਹਨ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਛੋਟੇ ਬੱਚਿਆਂ ਦੇ ਸਿਰ 'ਤੇ ਘਿਓ ਦਾ ਮਾਲਿਸ਼ ਕੀਤੀ ਜਾਂਦੀ ਹੈ ਕਿਉਂਕਿ ਇਸ ਨਾਲ ਬੱਚਿਆਂ ਦੇ ਸਿਰ ਦੀ ਚਮੜੀ ਮਜ਼ਬੂਤ ਹੁੰਦੀ ਹੈ ਅਤੇ ਵਾਲ ਵੀ ਸੰਘਣੇ ਹੁੰਦੇ ਹਨ। ਇਸ ਲਈ ਔਰਤਾਂ ਨੂੰ ਵੀ ਆਪਣੇ ਵਾਲਾਂ 'ਤੇ ਦੇਸੀ ਘਿਓ ਲਗਾਉਣਾ ਚਾਹੀਦਾ ਹੈ ਜਿਸ ਨਾਲ ਵਾਲ ਮਜ਼ਬੂਤ ਹੁੰਦੇ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਵਾਲਾਂ ਵਿਚ ਦੇਸੀ ਘਿਓ ਲਗਾਉਣ ਦੇ ਫਾਇਦਿਆਂ ਬਾਰੇ।
1. ਸਿੱਕਰੀ
ਸਿਕਰੀ ਤੋਂ ਛੁਟਕਾਰਾ ਪਾਉਣ ਲਈ ਦੇਸੀ ਘਿਓ ਕਾਫੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਬਾਦਾਮ ਦਾ ਤੇਲ ਕੋਸਾ ਕਰੋ ਅਤੇ ਇਸ ਨਾਲ ਵਾਲਾਂ ਦੀ ਜੜਾਂ ਦੀ ਮਾਲਿਸ਼ ਕਰੋ।
2. ਦੋ ਮੂੰਹੇ ਵਾਲ
ਦੋ ਮੂੰਹੇ ਵਾਲਾਂ ਦੀ ਸਮੱਸਿਆ ਕਈ ਔਰਤਾਂ ਨੂੰ ਹੁੰਦੀ ਹੈ। ਇਸ ਵਜ੍ਹਾ ਨਾਲ ਵਾਲਾਂ ਦੀ ਗ੍ਰੋਥ ਰੁੱਕ ਜਾਂਦੀ ਹੈ। ਇਸ ਲਈ ਘਿਓ ਨਾਲ ਵਾਲਾਂ ਦੇ ਥੱਲੇ ਵਾਲੇ ਹਿੱਸਿਆ 'ਤੇ ਮਾਲਿਸ਼ ਕਰਨ ਨਾਲ ਫਾਇਦਾ ਹੁੰਦਾ ਹੈ।
3. ਲੰਬੇ ਵਾਲ
ਵਾਲਾਂ ਨੂੰ ਲੰਬਾ ਕਰਨ ਲਈ ਦੇਸੀ ਘਿਓ ਵਿਚ ਆਂਵਲਾਂ ਜਾਂ ਪਿਆਜ ਦਾ ਰਸ ਮਿਲਾ ਕੇ ਸਿਰ 'ਤੇ ਲਗਾਓ। 15 ਦਿਨ ਵਿਚ 1 ਵਾਰ ਇਸ ਨਾਲ ਸਿਰ ਦੀ ਮਸਾਜ ਕਰਨ ਨਾਲ ਵਾਲ ਲੰਬੇ ਹੋ ਜਾਂਦੇ ਹਨ।
4. ਨਰਮ ਬਣਾਏ
ਵਾਲਾਂ ਨੂੰ ਨਰਮ ਅਤੇ ਮੁਲਾਇਮ ਬਣਾਉਣ ਲਈ ਔਰਤਾਂ ਕੰਡੀਸ਼ਨਰ ਦਾ ਇਸਤੇਮਾਲ ਕਰਦੀਆਂ ਹਨ ਪਰ ਦੇਸੀ ਘਿਓ ਨਾਲ ਵੀ ਇਹ ਕੰਮ ਲਿਆ ਜਾ ਸਕਦਾ ਹੈ। ਇਸ ਲਈ ਵਾਲ ਧੋਣ ਤੋਂ 1 ਘੰਟਾ ਪਹਿਲਾਂ ਜੈਤੂਨ ਦਾ ਤੇਲ ਮਿਲਾਓ ਅਤੇ ਇਸ ਨਾਲ ਸਿਰ ਦੀ ਮਾਲਿਸ਼ ਕਰੋ।
5. ਵਾਲਾਂ ਦੀ ਚਮਕ
ਰੁੱਖੇ ਅਤੇ ਬੇਜਾਨ ਵਾਲ ਹੋਣ 'ਤੇ ਦੇਸੀ ਘਿਓ ਦੀ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਵਾਲਾਂ ਵਿਚ ਕੁਦਰਤੀ ਰੂਪ ਨਾਲ ਚਮਕ ਆ ਜਾਵੇਗੀ ਅਤੇ ਵਾਲਾਂ ਦਾ ਰੁੱਖਾਪਨ ਦੂਰ ਹੋ ਜਾਵੇਗਾ।


manju bala

Content Editor

Related News