Beauty Tips: ਗਲੋਸੀ ਲਿਪਸਟਿਕ ਨੂੰ ਮੈਟ 'ਚ ਬਦਲਣ ਲਈ ਅਪਣਾਓ ਇਹ ਤਰੀਕੇ

Wednesday, Aug 21, 2024 - 03:31 PM (IST)

Beauty Tips: ਗਲੋਸੀ ਲਿਪਸਟਿਕ ਨੂੰ ਮੈਟ 'ਚ ਬਦਲਣ ਲਈ ਅਪਣਾਓ ਇਹ ਤਰੀਕੇ

ਨਵੀਂ ਦਿੱਲੀ- ਲਿਪਸਟਿਕ ਚਿਹਰੇ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੀ ਹੈ। ਸਿਰਫ ਲਿਪਸਟਿਕ ਲਗਾਉਣ ਨਾਲ ਹੀ ਲੁੱਕ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਅੱਜ ਕੱਲ ਲੜਕੀਆਂ ਮੈਟ ਲਿਪਸਟਿਕ ਲਗਾਉਣਾ ਪਸੰਦ ਕਰਦੀਆਂ ਹਨ ਕਿਉਂਕਿ ਇਹ ਲੰਬੇ ਸਮੇਂ ਤੱਕ ਬੁੱਲ੍ਹਾਂ 'ਤੇ ਟਿਕੀ ਰਹਿੰਦੀ ਹੈ। ਗੱਲ ਜੇਕਰ ਕੀਮਤ ਦੀ ਕਰੀਏ ਤਾਂ ਇਹ ਗਲੋਸੀ ਦੇ ਮੁਕਾਬਲੇ ਥੋੜ੍ਹੀ ਮਹਿੰਗੀ ਹੁੰਦੀ ਹੈ। ਅਜਿਹੇ 'ਚ ਕਿਉਂ ਨਾ ਤੁਸੀਂ ਸਮਾਰਟ ਟ੍ਰਿਕਸ ਨਾਲ ਆਪਣੀ ਗਲੋਸੀ ਲਿਪਸਟਿਕ ਨੂੰ ਹੀ ਮੈਟ 'ਚ ਬਦਲ ਲਓ। ਚਲੋਂ ਅੱਜ ਅਸੀਂ ਤੁਹਾਨੂੰ ਕੁਝ ਸਮਾਰਟ ਟ੍ਰਿਕਸ ਦੱਸਦੇ ਹਾਂ, ਜਿਸ ਨਾਲ ਤੁਸੀਂ ਗਲੋਸੀ ਲਿਪਸਟਿਕ ਨੂੰ ਹੀ ਮੈਟ ਬਣਾ ਸਕਦੇ ਹੋ। 
ਪਹਿਲਾਂ ਤਰੀਕਾ
ਸਭ ਤੋਂ ਪਹਿਲਾਂ ਮੈਟ ਲਿਪਸਟਿਕ ਨੂੰ ਬੁੱਲ੍ਹਾਂ 'ਤੇ ਅਪਲਾਈ ਕਰੋ। ਫਿਰ ਥੋੜ੍ਹਾ ਜਿਹਾ ਟਰਾਂਸਲੁਸੈਂਟ ਪਾਊਡਰ 'ਤੇ ਛਿੜਕੋ ਅਤੇ ਫਿਰ ਇਸ ਨੂੰ ਬੁੱਲ੍ਹਾਂ 'ਤੇ ਲਗਾਓ। ਟਰਾਂਸਲੁਸੈਂਟ ਪਾਊਡਰ ਲਿਪਸਟਿਕ ਨੂੰ ਮੈਟ 'ਚ ਬਦਲ ਕੇ ਉਸ ਨੂੰ ਲੰਬੇ ਸਮੇਂ ਤੱਕ ਟਿਕਣ 'ਚ ਮਦਦ ਕਰੇਗਾ। 

PunjabKesari
ਦੂਜਾ ਤਰੀਕਾ
ਲਿਪਸਟਿਕ ਲਗਾਉਣ ਦੇ ਬਾਅਦ ਇਕ ਟਿਸ਼ੂ ਪੇਪਰ ਨੂੰ ਆਪਣੇ ਬੁੱਲ੍ਹਾਂ 'ਤੇ ਰੱਖੋ। ਟਿਸ਼ੂ ਲਿਪਸਟਿਕ ਦੀ ਚਮਕ ਨੂੰ ਘੱਟ ਕਰੇਗਾ ਅਤੇ ਕੁਝ ਹੀ ਸੈਕਿੰਡ 'ਚ ਲਿਪਸਟਿਕ ਮੈਟ 'ਚ ਬਦਲ ਜਾਵੇਗੀ।
ਤੀਜਾ ਤਰੀਕਾ
ਸਭ ਤੋਂ ਪਹਿਲਾਂ ਤੁਸੀਂ ਗਲੋਸੀ ਲਿਪਸਟਿਕ ਲਗਾਓ। ਹੁਣ ਉਂਗਲੀਆਂ 'ਤੇ ਥੋੜ੍ਹਾ ਜਿਹਾ ਟਰਾਂਸਲੁਸੈਂਟ ਪਾਊਡਰ ਲਗਾਉਣ ਦੇ ਬਾਅਦ ਬੁੱਲ੍ਹਾਂ 'ਤੇ ਹਲਕੇ ਹੱਥਾਂ ਨਾਲ ਲਗਾਓ। ਇਕ ਟਿਸ਼ੂ ਦੀ ਮਦਦ ਨਾਲ ਵਾਧੂ ਪਾਊਡਰ ਹਟਾ ਦਿਓ। ਪਾਊਡਰ ਗਲੋਸੀ ਲਿੱਪ ਕਲਰ ਨੂੰ ਸੋਕ ਲਵੇਗਾ ਅਤੇ ਤੁਹਾਨੂੰ ਮੈਟ ਲਿੱਪ ਕਲਰ ਮਿਲ ਜਾਵੇਗਾ।
ਇੰਝ ਲਗਾਓ
1. ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ ਨੂੰ ਸਕਰੱਬ ਕਰਕੇ ਡੈੱਡ ਸਕਿਨ ਕੱਢ ਲਓ। ਇਸ ਨਾਲ ਬੁੱਲ੍ਹ ਵੀ ਖੂਬਸੂਰਤ ਲੱਗਣਗੇ ਅਤੇ ਲਿਪਸਟਿਕ ਵੀ ਲੰਬੇ ਸਮੇਂ ਤੱਕ ਟਿਕੀ ਰਹੇਗੀ। 
2. ਲਿਪਸਟਿਕ ਲਗਾਉਣ ਤੋਂ ਪਹਿਲਾਂ ਲਿਪ ਲਾਈਨਰ ਲਗਾਓ, ਤਾਂ ਜੋ ਉਹ ਬੁੱਲ੍ਹਾਂ ਦੇ ਬਾਹਰ ਨਾ ਜਾਵੇ।
3. ਇਸ ਨੂੰ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਚੰਗੀ ਕੰਪਨੀ ਦਾ ਮਾਈਸਚੁਰਾਈਜ਼ਰ ਅਪਲਾਈ ਕਰੋ। 
4. ਮੈਟ ਲਿਪਸਟਿਕ ਨੂੰ ਹਟਾਉਣ ਦੇ ਲਈ ਬੁੱਲ੍ਹਾਂ ਨੂੰ ਰਗੜਣ ਦੀ ਕੋਸ਼ਿਸ ਨਾ ਕਰੋ, ਇਸ ਨੂੰ ਹਟਾਉਣ ਲਈ ਮਾਈਸਚੁਰਾਈਜ਼ ਕ੍ਰੀਮ ਦੀ ਵਰਤੋਂ ਕਰੋ।


author

Aarti dhillon

Content Editor

Related News