Beauty Tips: ਗਰਮੀ ਕਾਰਨ ਚਿਹਰੇ 'ਤੇ ਹੋ ਰਹੇ ਕਿੱਲ-ਮੁਹਾਸੇ ਦੂਰ ਕਰਨਗੇ ਐਲੋਵੇਰਾ ਸਣੇ ਇਹ ਫੇਸਪੈਕ

06/26/2022 4:38:16 PM

ਨਵੀਂਂ ਦਿੱਲੀ- ਗਰਮੀ ਦੇ ਮੌਸਮ ’ਚ ਬਹੁਤ ਤੇਜ਼ ਧੁੱਪ ਹੁੰਦੀ ਹੈ। ਧੁੱਪ ’ਚ ਨਿਕਲਣ ’ਤੇ ਕਿੱਲ, ਮੁਹਾਂਸੇ, ਫਿੰਸੀਆਂ, ਛਾਈਆਂ, ਰੁੱਖੀ ਬੇਜਾਨ ਤਵਚਾ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਧੁੱਪ ਕਰਕੇ ਕਈ ਵਾਰ ਤਵਚਾ ’ਤੇ ਜਲਨ ਅਤੇ ਖੁਜਲੀ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਮਹਿੰਗੀਆਂ ਕਰੀਮਾਂ ਦਾ ਸਹਾਰਾ ਲੈਂਦੇ ਹਨ ਪਰ ਕਈ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਫੇਸਪੈਕ ਦੇ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਚਮੜੀ ’ਤੇ ਹੋਣ ਵਾਲੀ ਜਲਣ ਅਤੇ ਰੁੱਖਾਪਨ ਤੋਂ ਰਾਹਤ ਮਿਲਦੀ ਹੈ।

ਇਨ੍ਹਾਂ ਘਰੇਲੂ ਫੇਸਪੈਕ ਦੀ ਕਰੋ ਵਰਤੋਂ

ਦਹੀਂ ਅਤੇ ਐਲੋਵੇਰਾ ਫੇਸ ਪੈਕ
1 ਚਮਚ ਦਹੀ ਤੇ 4 ਚਮਚੇ ਐਲੋਵੀਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਲਾ ਕੇ 15 ਮਿੰਟ ਚਿਹਰੇ ’ਤੇ ਲਗਾਓ। ਤਾਜ਼ੇ ਪਾਣੀ ਨਾਲ ਚਿਹਰਾ ਧੋ ਕੇ ਮਾਇਸਚੁਰਾਈਜ਼ਰ ਲਗਾਓ। ਤਵਚਾ ਦੀ ਜਲਨ ਤੇ ਮੁਹਾਸੇ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਟਮਾਟਰ ਅਤੇ ਸ਼ਹਿਦ ਫੇਸ ਪੈਕ
ਟਮਾਟਰ ਦੇ ਰਸ ਵਿੱਚ 1 ਚਮਚਾ ਸ਼ਹਿਦ ਮਿਲਾ ਕੇ ਚਿਹਰੇ ’ਤੇ 20 ਮਿੰਟ ਤੱਕ ਲਗਾ ਕੇ ਰੱਖੋ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋਵੋ। ਇਸ ਫੇਸ ਪੈਕ ਨੂੰ ਹਫ਼ਤੇ ਵਿੱਚ 2-3 ਵਾਰ ਲਗਾਓ। ਚਮੜੀ ਦੀ ਜਲਣ, ਖੁਜਲੀ, ਮੁਹਾਸੇ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆ।

PunjabKesari

ਬੇਸਣ, ਦੁੱਧ ਅਤੇ ਸ਼ਹਿਦ ਫੇਸ ਪੈਕ
ਚਮੜੀ ’ਤੇ ਹੋਣ ਵਾਲੀ ਜਲਣ ਤੋਂ ਰਾਹਤ ਪਾਉਣ ਲਈ ਵੇਸਣ ਨਾਲ ਬਣਿਆ ਫੇਸ ਪੈਕ ਲਗਾ ਸਕਦੇ ਹੋ। ਇਸ ਲਈ 4 ਚਮਚੇ ਵੇਸਣ, 1 ਚਮਚਾ ਦੁੱਧ, ਅੱਧਾ ਚਮਚਾ ਸ਼ਹਿਦ ਅਤੇ ਅੱਧਾ ਚਮਚਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਫੇਸ ਪੈਕ ਬਣਾਓ। ਇਸ ਫੇਸ ਪੈਕ ਨੂੰ ਦਸ ਮਿੰਟ ਚਿਹਰੇ ’ਤੇ ਲਗਾਓ ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਫੇਸਪੈਕ ਨੂੰ ਹਫ਼ਤੇ ਵਿੱਚ 2-3 ਵਾਰ ਲਗਾਓ।

PunjabKesari

ਮੁਲਤਾਨੀ ਮਿੱਟੀ ਅਤੇ ਦਹੀਂ ਫੇਸਪੈਕ
1 ਚਮਚਾ ਮੁਲਤਾਨੀ ਮਿੱਟੀ, 1 ਚਮਚਾ ਦਹੀਂ ਅਤੇ 1 ਚਮਚਾ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ’ਤੇ 10-15 ਮਿੰਟ ਤੱਕ ਲਗਾਓ। ਇਸ ਫੇਸਪੈਕ ਨੂੰ ਹਫ਼ਤੇ ਵਿੱਚ 1 ਵਾਰ ਜ਼ਰੂਰ ਲਗਾਓ। ਇਸ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਚਿਹਰੇ ’ਤੇ ਦਾਗ ਧੱਬੇ ਦੂਰ ਕਰਨਗੇ ਅਤੇ ਤਵਚਾ ਨੂੰ ਠੰਡਕ ਵੀ ਦੇਵੇਗਾ।

ਚੰਦਨ ਫੇਸ ਪੈਕ
ਇਹ ਫੇਸਪੈਕ ਤਵਚਾ ਨੂੰ ਅੰਦਰੋ ਠੰਡਕ ਦੇ ਕੇ ਰੈਸ਼ੇਜ਼ ਅਤੇ ਜਲਨ ਘੱਟ ਕਰੇਗਾ। 2 ਚਮਚੇ ਚੰਦਨ ਪਾਊਡਰ, 1 ਚਮਚਾ ਕੱਚਾ ਦੁੱਧ ਅਤੇ ਚੁਟਕੀ ਭਰ ਕੇਸਰ ਮਿਲਾ ਕੇ ਚਿਹਰੇ ’ਤੇ 10 ਮਿੰਟ ਲਗਾਓ। ਫਿਰ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ। ਇਸ ਫੇਸਪੈਕ ਨਾਲ ਚਿਹਰੇ ’ਤੇ ਨਿਖਾਰ ਆਵੇਗਾ।

PunjabKesari

ਖੀਰੇ ਦਾ ਫੇਸ ਪੈਕ
ਗਰਮੀਆਂ ਵਿੱਚ ਚਿਹਰੇ ਤੇ ਚਮਕ ਅਤੇ ਨਿਖਾਰ ਲਿਆਉਣ ਲਈ ਖੀਰੇ ਦੇ ਸਲਾਈਸ ਕੱਟ ਕੇ ਇਨ੍ਹਾਂ ਤੇ ਖੰਡ ਲਗਾ ਕੇ 10-15 ਮਿੰਟ ਫਰਿੱਜ ਵਿੱਚ ਰੱਖੋ। ਫਿਰ ਇਹ ਸਲਾਈਸ ਆਪਣੇ ਚਿਹਰੇ ਤੇ 20 ਮਿੰਟ ਲਈ ਲਗਾ ਕੇ ਰੱਖੋ। ਚਿਹਰੇ ਦੀ ਜਲਣ ਅਤੇ ਚਿਹਰੇ ਤੇ ਚਮਕ ਆ ਜਾਵੇਗਾ।


Aarti dhillon

Content Editor

Related News