Beauty Tips : ਤੁਹਾਡੇ ਚਿੱਟੇ ਵਾਲਾਂ ਨੂੰ ਕਾਲਾ ਕਰ ਦੇਵੇਗਾ ‘ਮਹਿੰਦੀ ਦਾ ਤੇਲ’, ਇੰਝ ਕਰੋ ਸਹੀ ਵਰਤੋਂ
Thursday, Oct 22, 2020 - 04:56 PM (IST)
ਜਲੰਧਰ (ਬਿਊਰੋ) - ਮਹਿੰਦੀ ਲਗਾਉਣ ਦਾ ਸ਼ੌਕ ਹਰੇਕ ਨੂੰ ਹੁੰਦਾ ਹੈ। ਜਨਾਨੀਆਂ ਦੇ ਸੋਲਾਂ ਸ਼ਿੰਗਾਰ ਵਿੱਚੋਂ ਮਹਿੰਦੀ ਵੀ ਇੱਕ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹੱਥਾਂ ਦੇ ਨਾਲ-ਨਾਲ ਵਾਲਾਂ 'ਤੇ ਵੀ ਮਹਿੰਦੀ ਲਗਾਉਂਦੇ ਹਨ, ਜੋ ਫਾਇਦੇਮੰਦ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਮਹਿੰਦੀ ਦੇ ਤੇਲ ਨਾਲ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਣ ਜਾ ਰਹੇ ਹਾਂ। ਮਹਿੰਦੀ ਦਾ ਤੇਲ ਇਕ ਜ਼ਰੂਰੀ ਤੇਲ ਹੈ, ਜੋ ਨਾ ਸਿਰਫ ਵਾਲਾਂ ਦੇ ਡਿੱਗਣ ਨੂੰ ਰੋਕਦਾ ਹੈ, ਸਗੋਂ ਵਾਲਾਂ ਨੂੰ ਚਿੱਟਾ ਵੀ ਨਹੀਂ ਕਰਦਾ। ਆਓ ਜਾਣਦੇ ਹਾਂ ਵਾਲਾਂ ਵਿਚ ਮਹਿੰਦੀ ਦਾ ਤੇਲ ਲਗਾਉਣ ਨਾਲ ਤੁਹਾਨੂੰ ਹੋਣ ਵਾਲੇ ਫਾਇਦੇ ਦੇ ਬਾਰੇ...
ਮਹਿੰਦੀ ਦਾ ਤੇਲ ਕੀ ਹੁੰਦਾ ਹੈ?
ਮਹਿੰਦੀ ਦਾ ਤੇਲ ਅਜਿਹਾ ਜ਼ਰੂਰੀ ਤੇਲ ਹੈ, ਜਿਸ ਤੋਂ ਟੀ ਟ੍ਰੀ, ਰਾਵੇਂਸਾਰਾ ਅਤੇ ਕੇਜਪੁਟ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਵਿਚ ਟਰਪਿਨ ਹੁੰਦਾ ਹੈ, ਜੋ ਕਿ ਵਾਲ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਵਾਲ ਮਜ਼ਬੂਤ ਅਤੇ ਕਾਲੇ ਹੋ ਜਾਂਦੇ ਹਨ।
ਇੰਝ ਕਰੋਂ ਇਸ ਦੀ ਵਰਤੋਂ
10 ਗ੍ਰਾਮ ਮਹਿੰਦੀ ਪਾਊਡਰ ਵਿਚ 1 ਤੋਂ 3 ਮਿ.ਲੀ. ਮਹਿੰਦੀ ਦਾ ਤੇਲ ਮਿਲਾਓ। ਇਸ ਨੂੰ ਵਾਲਾਂ 'ਤੇ ਲਗਾਓ। ਇਸ ਨੂੰ ਘੱਟ ਤੋਂ ਘੱਟ 2-3 ਘੰਟੇ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਧਿਆਨ ਰੱਖੋ ਕਿ ਸ਼ੈਂਪੂ ਨਾ ਲਗਾਓ ਨਹੀਂ ਤਾਂ ਰੰਗ ਨਹੀਂ ਵਧੇਗਾ। ਚਮੜੀ ਲਈ ਪੇਸਟ ਬਣਾਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ ਅਤੇ ਫਿਰ ਇਸ ਨੂੰ 15-20 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ ਤੁਸੀਂ ਬਦਾਮ ਅਤੇ ਮਹਿੰਦੀ ਦਾ ਤੇਲ ਮਿਲਾ ਕੇ ਵੀ ਲਗਾ ਸਕਦੇ ਹੋ।
ਪੜ੍ਹੋ ਇਹ ਵੀ ਖਬਰ - Beauty Tips : ਇਸ ਤਰੀਕੇ ਨਾਲ ਹਮੇਸ਼ਾ ਬੁੱਲ੍ਹਾਂ ’ਤੇ ਲਗਾਓ ‘ਲਿਪਸਟਿਕ’, ਕਦੇ ਨਹੀਂ ਹੋਵੇਗੀ ਫਿੱਕੀ
ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ
ਐਂਟੀਆਕਸੀਡੈਂਟ ਭਰਪੂਰ ਮਹਿੰਦੀ ਦਾ ਤੇਲ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਲਾਂਦਾ ਹੈ। ਇੰਨਾ ਹੀ ਨਹੀਂ ਮਹਿੰਦੀ ਦਾ ਤੇਲ ਖੋਪੜੀ ਵਿਚ ਖੂਨ ਦੇ ਗੇੜ ਨੂੰ ਵਧਾਉਂਦਾ ਹੈ, ਜਿਸ ਨਾਲ ਵਾਲਾਂ ਦਾ ਝੜਣਾ ਘੱਟ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੰਘਣਾ, ਲੰਮਾ ਅਤੇ ਮਜ਼ਬੂਤ ਬਣਾ ਦਿੰਦਾ ਹੈ। ਨਾਲ ਹੀ ਇਹ ਖੋਪੜੀ ਦੇ ਇਨਫਾਰਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦਾ ਹੈ। ਇਸ ਤੋਂ ਇਲਾਵਾ ਮਹਿੰਦੀ ਦਾ ਤੇਲ ਖੋਪੜੀ ਵਿਚ ਲਗਾਉਣ ਨਾਲ ਠੰਢਕਾ ਮਿਲਦੀ ਹੈ।
ਪੜ੍ਹੋ ਇਹ ਵੀ ਖਬਰ - Beauty Tips : ਪਾਰਟੀ ’ਚ ਵੱਖਰਾ ਦਿਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ ‘ਸ਼ਿਮਰ’ ਮੇਕਅਪ
ਵਾਲਾਂ ਨੂੰ ਚਮਕਦਾਰ ਬਣਾਉਣ ਲਈ
ਵੱਧ ਰਹੇ ਪ੍ਰਦੂਸ਼ਣ ਕਾਰਨ ਵਾਲਾਂ ਦੀ ਚਮਕ ਖਤਮ ਹੋ ਜਾਂਦੀ ਹੈ। ਇਸ ਸਥਿਤੀ ਵਿਚ, ਜੈਤੂਨ ਦੇ ਤੇਲ ਵਿਚ ਇੱਕ ਚੱਮਚ ਮਹਿੰਦੀ ਦੇ ਤੇਲ ਨਾਲ ਸਿਰ ਦੀ ਮਾਲਸ਼ ਕਰੋ। ਇਹ ਤੁਹਾਡੇ ਵਾਲਾਂ ਦੀ ਗੁੰਮਾਈ ਹੋਈ ਚਮਕ ਨੂੰ ਵਾਪਸ ਲਿਆਏਗਾ।
ਚਮੜੀ ਵਿਚ ਨਮੀ
ਲੋਸ਼ਨ ਜਾਂ ਕਰੀਮ ਵਿਚ ਮਹਿੰਦੀ ਦਾ ਤੇਲ ਮਿਲਾਓ ਅਤੇ ਚਮੜੀ 'ਤੇ ਲਗਾਓ। ਇਹ ਚਮੜੀ ਨੂੰ ਨਰਮ ਬਣਾ ਦੇਵੇਗਾ। ਇਸ ਤੋਂ ਇਲਾਵਾ, ਪਾਣੀ ਵਿਚ ਮਹਿੰਦੀ ਦਾ ਤੇਲ ਮਿਲਾ ਕੇ ਨਹਾਉਣ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - Beauty Tips: ਮੇਕਅਪ ਪ੍ਰੋਡਕਟ ਖ਼ਤਮ ਹੋਣ ’ਤੇ ਇਸ ਚੀਜ਼ ਦੀ ਕਰੋ ਵਰਤੋਂ, ਵਧੇਗੀ ਖੂਬਸੂਰਤੀ
ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ
ਮਹਿੰਦੀ ਦੇ ਤੇਲ ਨਾਲ ਚਮੜੀ ਦੀ ਮਾਲਸ਼ ਕਰਨ ਨਾਲ ਚਮੜੀ ਖੁਸ਼ਕ ਨਹੀਂ ਹੁੰਦੀ। ਇਹ ਖੁਜਲੀ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ।
ਪੜ੍ਹੋ ਇਹ ਵੀ ਖਬਰ - Beauty Tips : ਲੰਬੇ ਤੇ ਸੰਘਣੇ ਵਾਲਾਂ ਲਈ ਇਸਤੇਮਾਲ ਕਰੋ ਇਹ ‘ਹੇਅਰ ਪੈਕ’, ਨਹੀਂ ਟੁੱਟਣਗੇ ਵਾਲ਼
ਤਣਾਅ ਤੋਂ ਛੁਟਕਾਰਾ ਪਾਓ
ਜੇ ਤਣਾਅ ਮਹਿਸੂਸ ਹੋ ਰਿਹਾ ਹੈ, ਤਾਂ ਮਹਿੰਦੀ ਦੇ ਤੇਲ ਦੀ ਸੁਗੰਧ ਲਵਓ। ਇਹ ਤਣਾਅ ਤੋਂ ਰਾਹਤ ਦੇਵੇਗਾ। ਇਸ ਦੇ ਨਾਲ, ਇਹ ਮੂਡ ਨੂੰ ਬਿਹਤਰ ਬਣਾਉਣ ਲਈ ਵੀ ਕੰਮ ਕਰਦਾ ਹੈ।
ਪੜ੍ਹੋ ਇਹ ਵੀ ਖਬਰ - Beauty Tips: ਰਿਬੌਂਡਿੰਗ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਵਾਲ਼ ਹੋ ਜਾਣਗੇ ਖ਼ਰਾਬ
ਇਹ ਲੋਕ ਨਾ ਕਰਨ ਵਰਤੋਂ
- ਜੇ ਤੁਸੀਂ ਗਰਭਵਤੀ ਹੋ ਤਾਂ ਮਹਿੰਦੀ ਦੇ ਤੇਲ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਇਹ ਬੱਚੇ ਲਈ ਖ਼ਤਰਨਾਕ ਹੋ ਸਕਦਾ ਹੈ।
- ਮਹਿੰਦੀ ਦਾ ਤੇਲ ਵਰਤਣ ਤੋਂ ਪਹਿਲਾਂ, ਪੈਚ ਟੈਸਟ ਕਰੋ। ਇਹ ਤੁਹਾਡੇ ਲਈ ਇਹ ਜਾਣਨਾ ਸੌਖਾ ਬਣਾ ਦੇਵੇਗਾ ਕਿ ਤੁਹਾਨੂੰ ਇਸ ਤੋਂ ਐਲਰਜੀ ਹੈ ਜਾਂ ਨਹੀਂ।