Beauty Tips: ਚਿਹਰੇ ਨੂੰ ਬੇਦਾਗ ਬਣਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਲਗਾਓ ''ਕੱਚੇ ਦੁੱਧ'' ਸਣੇ ਇਹ ਚੀਜ਼ਾਂ

05/06/2022 3:44:40 PM

ਨਵੀਂ ਦਿੱਲੀ- ਦਿਨ ਭਰ ਦੇ ਕੰਮ ਤੋਂ ਬਾਅਦ ਨੀਂਦ ਤੋਂ ਇਲਾਵਾ ਹੋਰ ਕੁਝ ਵੀ ਠੀਕ ਨਹੀਂ ਲੱਗਦਾ। ਪਰ ਸਿਰਫ ਤੁਹਾਡਾ ਸਰੀਰ ਹੀ ਨਹੀਂ ਹੈ ਜੋ ਰਿਲੈਕਸ ਹੋਣਾ ਚਾਹੁੰਦਾ ਹੈ ਸਗੋਂ ਚਮੜੀ ਨੂੰ ਵੀ ਇਸ ਦੀ ਲੋੜ ਹੈ। ਦਿਨ ਭਰ ਦੀ ਧੂੜ-ਮਿੱਟੀ, ਬਰੇਕਫਾਸਟ, ਸੂਰਜ ਦੀਆਂ ਕਿਰਨਾਂ, ਪ੍ਰਦੂਸ਼ਣ ਨੂੰ ਬਰਦਾਸ਼ਤ ਕਰਨ ਤੋਂ ਬਾਅਦ ਸਕਿਨ ਨੂੰ ਵੀ ਸਾਹ ਲੈਣ ਦੀ ਲੋੜ ਹੁੰਦੀ ਹੈ। ਰਾਤ ਦੇ ਸਮੇਂ ਦੀਆਂ ਕੋਸ਼ਿਕਾਵਾਂ ਐਕਟਿਵ ਹੋ ਜਾਂਦੀਆਂ ਹਨ ਅਤੇ ਡੈਮੇਜ ਸਕਿਨ ਨੂੰ ਰਿਪੇਅਰ ਕਰਨ ਦਾ ਕੰਮ ਕਰਦੀਆਂ ਹਨ। ਅਜਿਹੇ 'ਚ ਜੇਕਰ ਤੁਹਾਡੀ ਨਾਈਟ ਸਕਿਨ ਰੂਟੀਨ ਸਹੀ ਨਹੀਂ ਹੁੰਦੀ ਹੈ ਤਾਂ ਕੋਸ਼ਿਕਾਵਾਂ ਦੇ ਕੰਮ 'ਚ ਰੁਕਾਵਟ ਪੈਦਾ ਹੋਵੇਗੀ ਜੋ ਸਕਿਨ ਲਈ ਸਹੀ ਨਹੀਂ ਹੈ।
ਅਜਿਹੇ 'ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਚਮੜੀ ਸਿਹਤਮੰਦ ਅਤੇ ਬੇਦਾਗ ਦਿਖੇ ਤਾਂ ਦਿਨ 'ਚ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਦੇਖਭਾਲ ਕਰਨੀ ਜ਼ਰੂਰੀ ਹੈ।

PunjabKesari
ਸਟੈੱਪ 1- ਫੇਸ ਕਲੀਨਿੰਗ
ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰੋ। ਇਸ ਲਈ ਠੰਡਾ ਕੱਚਾ ਦੁੱਧ ਲਓ ਅਤੇ ਉਸ ਨੂੰ ਕਾਟਨ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਫਿਰ ਸਾਫ ਕਰ ਲਓ। ਤੁਸੀਂ ਚਾਹੋ ਤਾਂ ਇਸ ਦੀ ਜਗ੍ਹਾ ਦਹੀਂ ਜਾਂ ਰੇਗੂਲਰ ਫੇਸ਼ਵਾਸ਼ ਵੀ ਵਰਤ ਸਕਦੇ ਹੋ। 

PunjabKesari
ਸਟੈੱਪ 2-ਫੇਸ ਮਾਸਕ
1 ਚਮਚ ਟਮਾਟਰ ਦੇ ਰਸ 'ਚ 1 ਚਮਚੇ ਸ਼ਹਿਦ ਨੂੰ ਚੰਗੀ ਤਰ੍ਹਾ ਨਾਲ ਮਿਕਸ ਕਰ ਲਓ। ਹੁਣ ਇਸ ਨੂੰ ਬਰੱਸ਼ ਦੀ ਮਦਦ ਨਾਲ ਚਿਹਰੇ ਅਤੇ ਧੌਣ 'ਤੇ ਲਗਾਓ। ਘੱਟ ਤੋਂ ਘੱਟ 10-15 ਮਿੰਟ ਬਾਅਦ ਅੱਧੇ ਕਟੇ ਟਮਾਟਰ ਨਾਲ ਚਿਹਰੇ ਦੀ 2 ਮਿੰਟ ਮਾਲਿਸ਼ ਕਰੋ। ਫਿਰ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਤੁਸੀਂ ਚਾਹੇ ਤਾਂ ਇਸ ਦੀ ਬਜਾਏ ਨਿੰਬੂ ਦਾ ਰਸ ਵੀ ਲੈ ਸਕਦੇ ਹੋ।
ਸਟੈੱਪ 3- ਅਖ਼ੀਰ ਵਾਰ ਚਿਹਰੇ 'ਤੇ ਐਲੋਵੀਰਾ ਜੈੱਲ ਅਤੇ ਗੁਲਾਬਜਲ ਨੂੰ ਮਿਕਸ ਕਰਕੇ ਹੱਥਾਂ 'ਤੇ ਰਗੜੋ। ਫਿਰ ਇਸ ਨਾਲ ਚਿਹਰੇ 'ਤੇ ਉਦੋਂ ਤੱਕ ਮਾਲਿਸ਼ ਕਰੋ ਜਦੋਂ ਤੱਕ ਉਹ ਸਕਿਨ 'ਚ ਰਚ ਨਾ ਜਾਵੇ। ਤੁਸੀਂ ਚਾਹੋ ਤਾਂ ਇਸ ਦੀ ਬਜਾਏ ਨਾਈਟ ਕਰੀਮ ਵੀ ਲਗਾ ਸਕਦੇ ਹੋ।

PunjabKesari
ਰਾਤ ਨੂੰ ਸੌਣ ਤੋਂ ਪਹਿਲਾਂ ਕਰਨੇ ਨਾ ਭੁੱਲੋ ਇਹ ਕੰਮ
1. ਚਿਹਰੇ ਨੂੰ ਸਿਰਫ ਕਲੀਂਜਰ ਅਤੇ ਪਾਣੀ ਨਾਲ ਸਾਫ ਕਰਨਾ ਕਾਫੀ ਨਹੀਂ ਹੈ। ਚਿਹਰੇ ਦੇ ਮੇਕਅਪ ਅਤੇ ਗੰਦਗੀ ਤੋਂ ਛੁਟਕਾਰਾ ਪਾਉਣ ਦੇ ਡਬਲ ਕਲੀਂਜਿੰਗ ਕਰੋ। ਇਸ ਦੇ ਲਈ ਤੁਸੀਂ ਨਾਰੀਅਲ ਤੇਲ ਜਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ।
2. ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਆਇਲ ਕਲੀਂਜਿੰਗ ਤਕਨੀਕ ਦੀ ਵਰਤੋਂ ਕਰੋ।
3. ਚਿਹਰਾ ਧੋਣ ਲਈ ਜ਼ਿਆਦਾ ਗਰਮ ਪਾਣੀ ਲੈਣ ਤੋਂ ਬਚੋ ਕਿਉਂਕਿ ਇਸ ਨਾਲ ਸਕਿਨ ਖੁਸ਼ਕ ਹੋ ਸਕਦੀ ਹੈ ਅਤੇ ਇਹ ਚਮੜੀ ਨੂੰ ਸੁਸਤ ਅਤੇ ਬੇਜਾਨ ਬਣਾ ਸਕਦੀ ਹੈ।
4. ਚਮੜੀ ਨੂੰ ਹਾਈਡਰੇਟ ਕਰਨ ਤੋਂ ਇਲਾਵਾ ਚਿਹਰਾ ਸਾਫ ਕਰਨ ਤੋਂ ਬਾਅਦ ਟੋਨਰ ਲਗਾਉਣਾ ਨਾ ਭੁੱਲੋ ਪਰ ਅਜਿਹਾ ਟੋਨਰ ਲਗਾਓ, ਜਿਸ 'ਚ ਅਲਕੋਹਲ ਨਾ ਹੋਵੇ। 
5. ਸੌਣ ਤੋਂ ਪਹਿਲਾਂ ਚਮੜੀ 'ਤੇ ਸੀਰਮ ਲਗਾਉਣਾ ਨਾ ਭੁੱਲੋ ਜੋ ਹਾਈਡਰੇਟਿੰਗ 'ਚ ਮਦਦ ਕਰੇਗਾ। 
6. ਅੱਖਾਂ ਦੇ ਆਲੇ-ਦੁਆਲੇ ਦਾ ਖੇਤਰ ਕਾਫੀ ਨਾਜ਼ੁਕ ਹੈ ਅਤੇ ਵਧੀ ਉਮਰ ਦੇ ਲੱਛਣ ਨਾ ਦਿਖਾਈ ਦੇਣ। ਇਸ ਲਈ ਚੰਗੀ ਕੁਆਲਿਟੀ ਦੀ ਆਈਜ਼ ਕਰੀਮ ਜ਼ਰੂਰ ਲਗਾਓ। 
7. ਹਰ ਸਵੇਰੇ ਸਿਹਤਮੰਦ ਅਤੇ ਕੋਮਲ ਚਮੜੀ ਦੇ ਨਾਲ ਉਠਣਾ ਚਾਹੁੰਦੇ ਹੋ ਤਾਂ ਮਾਇਸਚੁਰਾਈਜ਼ਰ ਜਾਂ ਨਾਈਟ ਕਰੀਮ ਲਗਾਏ ਬਿਨ੍ਹਾਂ ਨਾ ਸੋਵੋ।


Aarti dhillon

Content Editor

Related News