Beauty Tips: ਐਲੋਵੇਰਾ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਫਟੇ ਬੁੱਲ੍ਹਾਂ ਤੋਂ ਨਿਜ਼ਾਤ, ਇੰਝ ਕਰੋ ਇਸਤੇਮਾਲ

10/30/2021 1:20:27 PM

ਨਵੀਂ ਦਿੱਲੀ- ਸਰਦੀਆਂ ਦੀ ਸ਼ੁਰੂਆਤ ਹੁੰਦੇ ਸਾਰ ਹੀ ਚਮੜੀ ’ਚ ਰੁੱਖਾਂਪਣ ਆਉਣਾ ਸ਼ੁਰੂ ਹੋ ਜਾਂਦਾ ਹੈ। ਸਰਦੀਆਂ ਆਉਣ ਦੇ ਨਾਲ ਹੀ ਬਹੁਤ ਲੋਕਾਂ ਦੀ ਸਕਿਨ ’ਚ ਰੁੱਖਾਂਪਣ ਅਤੇ ਬੁੱਲ੍ਹ ਫਟਣ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਕਈ ਲੋਕ ਬਾਜ਼ਾਰ ’ਚੋਂ ਵੱਖ-ਵੱਖ ਤਰ੍ਹਾਂ ਦੇ ਬਣੇ ਪ੍ਰਾਡੈਕਟਾਂ ਦੀ ਵਰਤੋਂ ਕਰਦੇ ਹਨ ਪਰ ਨਤੀਜਾ ਨਾ-ਮਾਤਰ ਹੀ ਨਿਕਲਦਾ ਹੈ। ਫਟੇ ਬੁੱਲਾਂ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਘਰ ’ਚ ਬਣਾਏ ਦੇਸੀ ਨੁਸਖ਼ਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਫਟੇ ਬੁੱਲ੍ਹਾਂ ਤੋਂ ਨਿਜ਼ਾਤ ਪਾਉਣ ਲਈ ਕੁਝ ਅਜਿਹੇ ਹੀ ਦੇਸੀ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਨ ਦੇ ਨਾਲ ਤੁਹਾਡੇ ਬੁੱਲ੍ਹ ਬਿਲਕੁਲ ਮੁਲਾਇਮ ਹੋ ਜਾਣਗੇ। 
ਸਰਦੀਆਂ 'ਚ ਵਾਰ-ਵਾਰ ਕਿਉਂ ਫੱਟਦੇ ਹਨ ਬੁੱਲ੍ਹ?
ਸਰਦੀ 'ਚ ਚੱਲਣ ਵਾਲੀਆਂ ਸਰਦ ਹਵਾਵਾਂ ਕਾਰਨ ਚਮੜੀ ਅਤੇ ਬੁੱਲ੍ਹਾਂ 'ਚੋਂ ਨਮੀ ਗੁੰਮ ਹੋ ਜਾਂਦੀ ਹੈ, ਜਿਸ ਕਾਰਨ ਉਹ ਰੁੱਖੇ ਹੋ ਜਾਂਦੇ ਹਨ। ਇਸ ਕਾਰਨ ਬੁੱਲ੍ਹ ਵੀ ਫਟਣ ਲੱਗਦੇ ਹਨ। ਕਈ ਵਾਰ ਤਾਂ ਬੁੱਲ੍ਹ ਫਟਣ ਨਾਲ ਖੂਨ ਨਿਕਲਣ ਦੀ ਵੀ ਸਮੱਸਿਆ ਦੇਖਣ ਨੂੰ ਮਿਲਦੀ ਹੈ।

Causes of Chapped Lips & Treatment Options
ਅਪਣਾਓ ਇਹ ਘਰੇਲੂ ਨੁਸਖ਼ੇ 
ਐਲੋਵੈਰਾ ਦੇ ਪੱਤਿਆਂ ਦਾ ਰਸ ਦੇਵੇ ਨਿਜ਼ਾਤ 

ਐਲੋਵੈਰਾ ਦੇ ਪੱਤਿਆਂ ਨੂੰ ਕੱਟਣ ਨਾਲ ਜੋ ਰਸ ਨਿਕਲਦਾ ਹੈ, ਉਸ ਦੀਆਂ ਕੁਝ ਬੂੰਦਾਂ ਨੂੰ ਬੁੱਲ੍ਹਾਂ ’ਤੇ ਲਗਾਉਣ ਨਾਲ ਫਟੇ ਬੁੱਲ ਠੀਕ ਹੋ ਜਾਣਗੇ। ਰੋਜ਼ਾਨਾ ਵਰਤੋਂ ਕਰਨ ਦੇ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ। 
ਸ਼ਹਿਦ ਦਾ ਕਰੋ ਇਸਤੇਮਾਲ
ਫਟੇ ਬੁੱਲ੍ਹਾਂ ਲਈ ਸ਼ਹਿਦ ਵੀ ਕਾਫ਼ੀ ਲਾਹੇਵੰਦ ਹੁੰਦਾ ਹੈ। ਫਟੇ ਬੁੱਲ੍ਹਾਂ ’ਤੇ ਦਿਨ ’ਚ 2-3 ਵਾਰ ਸ਼ਹਿਦ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਦੇ ਇਲਾਵਾ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਥੋੜ੍ਹਾ ਜਿਹਾ ਸ਼ਹਿਦ ਆਪਣੇ ਬੁੱਲਾਂ ’ਤੇ ਲਗਾਓ। ਰੋਜ਼ਾਨਾ ਅਜਿਹਾ ਕਰਨ ਦੇ ਨਾਲ ਤੁਹਾਡੇ ਫਟੇ ਬੁੱਲ੍ਹ ਠੀਕ ਹੋ ਜਾਣਗੇ। 
ਮੱਖਣ ਦਿਵਾਏ ਫਟੇ ਬੁੱਲ੍ਹਾਂ ਤੋਂ ਨਿਜ਼ਾਤ
ਮੱਖਣ ਵੀ ਫਟੇ ਬੁੱਲ੍ਹਾਂ ਲਈ ਕਾਫ਼ੀ ਕਾਰਗਾਰ ਸਾਬਤ ਹੁੰਦਾ ਹੈ। ਤਾਜ਼ਾ ਮੱਖਣ ਆਪਣੇ ਬੁੱਲ੍ਹਾਂ ’ਤੇ ਲਗਾ ਕੇ ਹੌਲੀ-ਹੌਲੀ ਉਂਗਲੀ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਫਟੇ ਹੋਏ ਬੁੱਲ੍ਹ ਜਲਦੀ ਠੀਕ ਹੋ ਜਾਣਗੇ। 

Why Are My Lips So Dry and Chapped: Causes and Prevention
ਚੁਕੰਦਰ ਅਤੇ ਅਨਾਰ ਦਾ ਰਸ ਵੀ ਹੁੰਦੈ ਫਾਇਦੇਮੰਦ 
ਲਿਪਬਾਮ ਦੇ ਨਾਲ ਇਕ ਚਮਚੇ ਨਾਲ ਚਕੁੰਦਰ ਦਾ ਰਸ ਜਾਂ ਅਨਾਰ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾਓ। ਇਹ ਮਿਸ਼ਰਣ ਤੁਹਾਡੇ ਫਟੇ ਬੁੱਲ੍ਹਾਂ ਨੂੰ ਠੀਕ ਕਰੇਗਾ ਅਤੇ ਬੁੱਲ੍ਹਾਂ ਦਾ ਗੁਲਾਬੀ ਰੰਗ ਵਾਪਸ ਲਿਆਉਣ ’ਚ ਮਦਦ ਕਰੇਗਾ ।
ਘਿਓ ਦੇਵੇ ਫਟੇ ਬੁੱਲ੍ਹਾਂ ਤੋਂ ਨਿਜ਼ਾਤ
ਘਿਓ ਦੀਆਂ ਕੁਝ ਬੂੰਦਾਂ ਵੀ ਫਟੇ ਬੁੱਲ੍ਹਾਂ ਤੋਂ ਨਿਜਾਤ ਦਿਵਾਉਣਗੀਆਂ। ਦਿਨ ’ਚ ਕਿਸੇ ਵੀ ਸਮੇਂ ਅਤੇ ਖਾਸ ਤੌਰ ’ਤੇ ਰਾਤ ਨੂੰ ਸੌਣ ਸਮੇਂ ਘਿਓ ਦੀਆਂ ਕੁਝ ਬੂੰਦਾਂ ਆਪਣੀ ਉਂਗਲੀ ਨਾਲ ਬੁੱਲ੍ਹਾਂ ’ਤੇ ਲਗਾਓ। ਇਸ ਨਾਲ ਰੁੱਖਾਪਣ ਦੂਰ ਹੋ ਜਾਵੇਗਾ ।
ਗਲੀਸਰੀਨ ਦੇਵੇ ਫਟੇ ਬੁੱਲ੍ਹਾਂ ਤੋਂ ਨਿਜ਼ਾਤ
ਇਕ ਚਮਚੇ ਸ਼ਹਿਦ ’ਚ ਗਿਲਸਰੀਨ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਬੁੱਲ੍ਹਾਂ ’ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਫਿਰ ਬਾਅਦ ’ਚ ਪਾਣੀ ਨਾਲ ਧੋ ਲਓ। ਰਾਤ ਨੂੰ ਫਿਰ ਸੌਣ ਤੋਂ ਪਹਿਲਾਂ ਥੋੜੀ ਜਿਹੀ ਗਿਲਸਰੀਨ ਬੁੱਲ੍ਹਾਂ ’ਤੇ ਲਗਾਓ।

Best lip balm for cracked and chapped lips
ਸਰੋਂ ਦਾ ਤੇਲ ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਕਰੇ ਦੂਰ 
ਸਰੋਂ ਦਾ ਤੇਲ ਫਟੇ ਬੁੱਲ੍ਹਾਂ ਤੋਂ ਨਿਜ਼ਾਤ ਪਾਉਣ ਲਈ ਕਾਫ਼ੀ ਫਾਇਦੇਮੰਦ ਸਾਬਤ ਹੁੰਦਾ ਹੈ। ਰੋਜ਼ਾਨਾ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਨੂੰ ਆਪਣੇ ਬੁੱਲ੍ਹਾਂ ’ਤੇ ਜ਼ਰੂਰ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਬੁੱਲ੍ਹ ਪੂਰੀ ਤਰ੍ਹਾਂ ਮੁਲਾਇਮ ਹੋ ਜਾਣਗੇ। 


Aarti dhillon

Content Editor

Related News