Beauty Tips: ਚਿਹਰੇ ਨੂੰ ਖ਼ੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਇਸ ਤਰੀਕੇ ਨਾਲ ਕਰੋ ਮਸਾਜ

08/07/2021 3:56:23 PM

ਨਵੀਂ ਦਿੱਲੀ- ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ, ਜੋ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਚਿਹਰਾ ਖੂਬਸੂਰਤ ਅਤੇ ਚਮਕਦਾਰ ਹੋਵੇ, ਜਿਸ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਦੀ ਵਰਤੋਂ ਨਾਲ ਚਿਹਰੇ ’ਤੇ ਨਿਖ਼ਾਰ ਕੁਝ ਦਿਨ ਹੀ ਰਹਿੰਦਾ ਹੈ। ਦੱਸ ਦੇਈਏ ਕਿ ਚਿਹਰੇ ਦੀ ਮਸਾਜ ਕਰਨ ਦਾ ਅਤੇ ਚਿਹਰੇ ਨੂੰ ਸਾਫ ਕਰਨ ਦਾ ਤਰੀਕਾ ਵੱਖੋ-ਵੱਖਰਾ ਹੁੰਦਾ ਹੈ। ਗਲਤ ਤਰੀਕੇ ਨਾਲ ਚਿਹਰੇ ਨੂੰ ਸਾਫ ਅਤੇ ਮਸਾਜ ਕਰਨ 'ਤੇ ਚਮੜੀ ਢਿੱਲੀ ਹੋ ਜਾਂਦੀ ਹੈ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਧਿਆਨ ’ਚ ਰੱਖਦੇ ਹੋਏ ਤੁਸੀਂ ਆਪਣੇ ਚਿਹਰੇ ’ਤੇ ਨਿਖ਼ਾਰ ਲਿਆ ਸਕਦੇ ਹੋ। ਜਾਣੋ ਮਸਾਜ ਕਰਨ ਦੇ ਸਹੀ ਤਰੀਕੇ ਬਾਰੇ....

Eyebrowthreading – Beauty Salon
ਤਰੀਕਾ 1-
ਫੇਸ ਆਇਲ ਦੀਆਂ ਇੱਕ-ਦੋ ਬੂੰਦਾਂ ਹਥੇਲੀਆਂ ’ਤੇ ਫੈਲਾ ਕੇ ਚਿਹਰੇ 'ਤੇ ਲਗਾਓ। ਤੇਲ ਵਾਲੀ ਚਮੜੀ ਨੂੰ ਕੰਡੀਸ਼ਨ ਕਰਦੇ ਹਨ। ਇਹ ਫਾਈਨ ਲਾਈਨਸ ਅਤੇ ਝੁਰੜੀਆਂ ਨੂੰ ਵੀ ਹਲਕਾ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਤਰੀਕਾ 2- 
ਚਿਹਰੇ ਦੇ ਕੋਨਿਆਂ ਦੇ ਆਲੇ-ਦੁਆਲੇ ਮਾਲਿਸ਼ ਕਰੋ। ਉਨ੍ਹਾਂ ਖ਼ੇਤਰਾਂ 'ਤੇ ਧਿਆਨ ਕੇਂਦਰਿਤ ਕਰੋ, ਜਿੱਥੇ ਦੀ ਚਮੜੀ ਢਿੱਲੀ ਹੋਵੇ। ਗੋਲਾਕਾਰ ਸਟ੍ਰੋਕਸ ਵਿੱਚ ਮਸਾਜ ਕਰੋ ਅਤੇ ਚਮੜੀ ਨੂੰ ਚੁੱਕਦੇ ਹੋਏ ਉਪਰ ਲੈ ਜਾਓ। ਮਸਾਜ ਨੂੰ ਇੱਕ ਮਿੰਟ ਤੱਕ ਜਾਰੀ ਰੱਖੋ।

Facial massage: easy DIY techniques to do at home | HELLO!
ਤਰੀਕਾ 3-
ਫਿਰ ਗੱਲ੍ਹਾਂ ਦੀ ਮਾਲਿਸ਼ ਕਰੋ। ਨੱਕ ਦੇ ਨੇੜਿਉਂ ਉਂਗਲਾਂ ਨੂੰ ਲਿਆਉਂਦੇ ਹੋਏ ਗੱਲ੍ਹਾਂ ਦੇ ਉਪਰਲੇ ਹਿੱਸੇ ਦੀ ਮਸਾਜ ਕਰੋ। ਮਾਲਿਸ਼ ਦੇ ਵਕਤ ਹਲਕਾ ਜਿਹਾ ਦਬਾਅ ਬਣਾਓ। ਚਿਹਰੇ ਦੇ ਕਿਨਾਰਿਆਂ 'ਤੇ ਵੀ ਚਾਰੋਂ ਪਾਸੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨੂੰ ਵੀ ਇੱਕ ਮਿੰਟ ਤੱਕ ਜਾਰੀ ਰੱਖੋ। 
ਤਰੀਕਾ 4-
ਇਸ ਦੇ ਬਾਅਦ ਅੱਖਾਂ ਦੇ ਆਲੇ-ਦੁਆਲੇ ਦੇ ਖੇਤਰ ਦੀ ਮਸਾਜ ਕਰੋ। ਉਂਗਲੀਆਂ ਨੂੰ ਆਈਬ੍ਰੋਜ਼ 'ਤੇ ਰੱਖੋ, ਫਿਰ ਉਨ੍ਹਾਂ ਨੂੰ ਅੱਖਾਂ ਦੇ ਬਾਹਰੀ ਕੋਨਿਆਂ ਦੇ ਚਾਰੇਪਾਸੇ ਘੁਮਾਓ। ਹੌਲੀ-ਹੌਲੀ ਅੱਖਾਂ ਦੇ ਹੇਠਾਂ ਲੇ ਜਾਂਦੇ ਹੋਏ ਮਸਾਜ ਕਰੋ। ਇਸ ਪ੍ਰਕਿਰਿਆ ਨੂੰ ਇੱਕ ਮਿੰਟ ਦੇ ਲਈ ਦੁਹਰਾਓ। ਧਿਆਨ ਰੱਖੋ, ਅੱਖਾਂ ਦੇ ਠੀਕ ਹੇਠਾਂ ਨਹੀਂ ਕਰਨਾ ਹੈ।

Fatigued? Get yourself a relaxing face massage - Times of India
ਤਰੀਕਾ 5-
ਅੱਖਾਂ ਦੇ ਬਾਅਦ ਮੱਥੇ ਦੀ ਮਾਲਿਸ਼ ਕਰੋ। ਜੇ ਮੱਥੇ 'ਤੇ ਰੇਖਾਵਾਂ ਹਨ, ਜਿਨ੍ਹਾਂ ਨੂੰ ਹਲਕਾ ਕਰਨਾ ਚਾਹੁੰਦੇ ਹੋ ਤਾਂ ਰੇਖਾਵਾਂ ਦੀ ਉਲਟੀ ਦਿਸ਼ਾ ਵਿੱਚ ਮਸਾਜ ਕਰੋ। ਗੋਲਾਕਾਰ ਸਟ੍ਰੋਕਸ ਵਿੱਚ ਪੂਰੇ ਮੱਥੇ ਦੀ ਮਾਲਿਸ਼ ਕਰੋ।
ਤਰੀਕਾ 6-
ਆਖਿਰ ਵਿੱਚ ਚਿਹਰੇ ਦੇ ਹਰੇਕ ਹਿੱਸੇ 'ਤੇ ਹੌਲੀ-ਹੌਲੀ ਮਾਲਿਸ਼ ਕਰੋ। ਚੰਗੇ ਨਤੀਜਿਆਂ ਦੇ ਲਈ ਰੋਜ਼ ਜਾਂ ਦੋ-ਤਿੰਨ ਦਿਨ ਦੇ ਅੰਤਰ ਵਿੱਚ ਕਰ ਸਕਦੇ ਹੋ।


Aarti dhillon

Content Editor

Related News