ਬਿਊਟੀ ਟਿਪਸ : ਬੁੱਲ੍ਹਾਂ ਦੇ ਕਾਲੇਪਨ ਨੂੰ ਹਮੇਸ਼ਾਂ ਲਈ ਕਰਨਾ ਚਾਹੁੰਦੇ ਹੋ ਦੂਰ, ਤਾਂ ਪੜ੍ਹੋ ਇਹ ਖ਼ਬਰ

Sunday, Sep 13, 2020 - 04:08 PM (IST)

ਬਿਊਟੀ ਟਿਪਸ : ਬੁੱਲ੍ਹਾਂ ਦੇ ਕਾਲੇਪਨ ਨੂੰ ਹਮੇਸ਼ਾਂ ਲਈ ਕਰਨਾ ਚਾਹੁੰਦੇ ਹੋ ਦੂਰ, ਤਾਂ ਪੜ੍ਹੋ ਇਹ ਖ਼ਬਰ

ਜਲੰਧਰ - ਹਰੇਕ ਸ਼ਖਸ ਆਪਣੇ ਬੁਲ੍ਹ ਗੁਲਾਬ ਦੀਆਂ ਪੱਤੀਆਂ ਦੀ ਤਰ੍ਹਾਂ ਸੁੰਦਰ ਚਾਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਬੁੱਲ੍ਹਾਂ ਦੇ ਕਾਲੇਪਨ ਦੀ ਸਮੱਸਿਆ ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ। ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਉਨ੍ਹਾਂ ਵਲੋਂ ਲਿਪ ਬਾਮ ਅਤੇ ਮਾਸਚਰਾਇਜ਼ਰ ਤੋਂ ਲੈ ਕੇ ਕਈ ਤਰ੍ਹਾਂ ਦੇ ਉਪਾਅ ਵੀ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ ਇਸ ਸਭ ਦਾ ਨਤੀਜਾ ਕੁੱਝ ਵੀ ਨਹੀਂ ਨਿਕਲਦਾ। ਜੇਕਰ ਤੁਸੀਂ ਵੀ ਆਪਣੇ ਬੁੱਲ੍ਹਾਂ ਦਾ ਕਾਲਾਪਨ ਦੂਰ ਕਰਕੇ ਸੁੰਦਰ ਗੁਲਾਬੀ ਬੁੱਲ੍ਹ ਪਾਉਣ ਦੀ ਚਾਹ ਰੱਖਦੇ ਹੋ ਤਾਂ ਫਿਰ ਅੱਜ ਅਸੀਂ ਤੁਹਾਡੇ ਲਈ ਕੁਝ ਖਾਸ ਤਰੀਕੇ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਤੁਸੀਂ ਜ਼ਰੂਰ ਅਜ਼ਮਾ ਕੇ ਵੇਖੋ...

ਦੁੱਧ ਅਤੇ ਕੇਸਰ
ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਕੱਚੇ ਦੁੱਧ ਵਿੱਚ ਕੇਸਰ ਨੂੰ ਪੀਸ ਲਓ, ਫਿਰ ਉਸਨੂੰ ਆਪਣੇ ਬੁੱਲ੍ਹਾਂ ਉੱਤੇ ਮਲੋ। ਰੋਜ਼ਾਨਾ ਇਸ ਨੂੰ ਦੁਹਰਾਉਣ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਤਾਂ ਹੋਵੇਗਾ ਹੀ ਇਸਦੇ ਨਾਲ ਹੀ ਤੁਹਾਡੇ ਬੁਲ੍ਹ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਖੂਬਸੂਰਤ ਅਤੇ ਆਕਰਸ਼ਕ ਵੀ ਹੋ ਜਾਣਗੇ।

PunjabKesari

ਸ਼ਹਿਦ ਨੂੰ ਬੁੱਲ੍ਹਾਂ ਉੱਤੇ ਮਲੋ
ਥੋੜ੍ਹਾ ਜਿਹਾ ਸ਼ਹਿਦ ਆਪਣੀ ਉਂਗਲ ਵਿੱਚ ਲੈ ਕੇ ਹੌਲੀ-ਹੌਲੀ ਬੁੱਲ੍ਹਾਂ ਉੱਤੇ ਮਲੋ। ਇਸ ਨੂੰ ਦਿਨ ਵਿਚ ਦੋ ਵਾਰ ਕਰੋ। ਸ਼ਹਿਦ ਦੇ ਇਸਤੇਮਾਲ ਤੋਂ ਕੁੱਝ ਹੀ ਦਿਨਾਂ ਵਿੱਚ ਤੁਹਾਡੇ ਬੁਲ੍ਹ ਚਮਕਦਾਰ ਅਤੇ ਕੋਮਲ ਹੋ ਜਾਣਗੇ। 

ਨੀਂਬੂ ਨੂੰ ਬੁੱਲ੍ਹਾਂ ਉੱਤੇ ਰਗੜੋ
ਜਿਸ ਤਰ੍ਹਾਂ ਨੀਂਬੂ ਦਾ ਇਸਤੇਮਾਲ ਸਕਿਨ ਨੂੰ ਨਿਖਾਰਣ ਲਈ ਕੀਤਾ ਜਾਂਦਾ ਹੈ, ਠੀਕ ਉਸੀ ਤਰ੍ਹਾਂ ਨੀਂਬੂ ਤੁਹਾਡੇ ਬੁੱਲ੍ਹਾਂ ਦੀ ਖੂਬਸੂਰਤੀ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਨਿਚੋੜੇ ਹੋਏ ਨੀਂਬੂ ਨੂੰ ਸਵੇਰੇ-ਸ਼ਾਮ ਬੁੱਲ੍ਹਾਂ ਉੱਤੇ ਰਗੜਨ ਨਾਲ ਉਸਦਾ ਕਾਲਾਪਨ ਦੂਰ ਹੋਣ ਲੱਗਦਾ ਹੈ।

ਗੁਲਾਬ ਦੀਆਂ ਪੱਤੀਆਂ ਅਤੇ ਗਲਿਸਰੀਨ
ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਵਿੱਚ ਥੋੜ੍ਹਾ ਜਿਹਾ ਗਲਿਸਰੀਨ ਮਿਲਾ ਲਓ, ਹੁਣ ਇਸ ਲੇਪ ਨੂੰ ਰਾਤ ਵਿੱਚ ਸੋਂਦੇ ਸਮੇਂ ਬੁੱਲ੍ਹਾਂ ਉੱਤੇ ਲਗਾ ਕੇ ਸੋ ਜਾਓ ਅਤੇ ਸਵੇਰੇ ਉੱਠ ਕੇ ਧੋ ਲਓ। ਇਸਦੇ ਰੋਜ਼ਾਨਾ ਇਸਤੇਮਾਲ ਨਾਲ ਬੁੱਲ੍ਹਾਂ ਦਾ ਰੰਗ ਹਲਕਾ ਗੁਲਾਬੀ ਅਤੇ ਚਮਕਦਾਰ ਹੋ ਜਾਵੇਗਾ।

PunjabKesari

ਚੁਕੰਦਰ ਦਾ ਜੂਸ
ਚੁਕੰਦਰ ਵਿੱਚ ਡੂੰਘੇ ਬੈਂਗਨੀ ਰੰਗ ਦੇ ਤੱਤ ਮੌਜੂਦ ਹੁੰਦੇ ਹਨ ਜੋ ਕਾਲੇ ਰੰਗ ਨੂੰ ਹਲਕਾ ਕਰ ਸਕਦੇ ਹਨ। ਇਸਦੇ ਪ੍ਰਯੋਗ ਨਾਲ ਬੁੱਲ੍ਹ ਗੁਲਾਬੀ ਹੁੰਦੇ ਹਨ।

ਚੀਨੀ ਅਤੇ ਮੱਖਣ
ਕੁੱਝ ਲੋਕਾਂ ਨੂੰ ਪਤਾ ਹੈ ਕਿ ਚੀਨੀ ਇੱਕ ਐਕਸਫੋਲੀਐਂਟ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਬੁੱਲ੍ਹਾਂ 'ਤੇ ਡੈਡ ਸੈੱਲ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ। ਮੱਖਣ ਰੰਗ ਵਧਾਉਣ ਅਤੇ ਬੁੱਲ੍ਹਾਂ ਉੱਤੇ ਚਮਕ ਵਧਾਉਣ ਵਿਚ ਮਦਦ ਕਰਦਾ ਹੈ। ਮੱਖਣ ਦੇ ਦੋ ਚੱਮਚ ਦੇ ਨਾਲ ਚੀਨੀ ਪਾਊਡਰ ਦੇ ਤਿੰਨ ਚੱਮਚ ਦੇ ਨਾਲ ਇਕ ਮਿਸ਼ਰਣ ਬਣਾਓ ਅਤੇ ਆਪਣੇ ਬੁੱਲ੍ਹਾਂ ਉੱਤੇ ਲਓ।

PunjabKesari


author

rajwinder kaur

Content Editor

Related News