Beauty Tips: ਵਾਲ਼ਾਂ ਨੂੰ ਸੰਘਣਾ ਅਤੇ ਚਮਕਦਾਰ ਬਣਾਏਗਾ ਘਰ ਦਾ ਬਣਿਆ ਕੈਮੀਕਲ ਫ੍ਰੀ ਕੰਡੀਸ਼ਨਰ

Sunday, Feb 28, 2021 - 03:08 PM (IST)

ਨਵੀਂ ਦਿੱਲੀ: ਚਮਕਦਾਰ ਅਤੇ ਮੁਲਾਇਮ ਵਾਲ਼ ਕਿਸ ਨੂੰ ਚੰਗੇ ਨਹੀਂ ਲੱਗਦੇ ਪਰ ਅੱਜ ਕੱਲ ਦੇ ਖਰਾਬ ਲਾਈਫ ਸਟਾਈਲ ਕਾਰਨ ਜ਼ਿਆਦਾਤਰ ਸਭ ਨੂੰ ਹੀ ਵਾਲ਼ਾਂ ਦੀ ਕੋਈ ਨਾ ਕੋਈ ਸਮੱਸਿਆ ਰਹਿੰਦੀ ਹੈ। ਚੰਗੀ ਖੁਰਾਕ ਦੇ ਨਾਲ ਵਾਲ਼ਾਂ ਦੀ ਪੂਰੀ ਦੇਖਭਾਲ ਕੀਤੀ ਜਾਵੇ ਤਾਂ ਕਿਸੇ ਦੇ ਵੀ ਵਾਲ਼ ਸੁੰਦਰ ਹੋ ਸਕਦੇ ਹਨ ਪਰ ਵਾਲ਼ਾਂ ਦੀ ਖ਼ੂਬਸੂਰਤੀ ਸ਼ੈਂਪੂ ਅਤੇ ਕੰਡੀਸ਼ਨਰ ’ਤੇ ਵੀ ਨਿਰਭਰ ਕਰਦੀ ਹੈ। ਇਹ ਦੋਵੇਂ ਹੀ ਚੀਜ਼ਾਂ ਵਾਲ਼ਾਂ ਨੂੰ ਟੁੱਟਣ ਤੋਂ ਬਚਾਉਂਦੀਆਂ ਹਨ ਪਰ ਜੇਕਰ ਬਾਜ਼ਾਰੀ ਕੰਡੀਸ਼ਨਰ ਨਾਲ ਤੁਹਾਡੇ ਵਾਲ਼ ਪਤਲੇ ਅਤੇ ਕਮਜ਼ੋਰ ਹੋ ਰਹੇ ਹਨ ਤਾਂ ਅੱਜ ਅਸੀਂ ਤੁਹਾਨੂੰ ਘਰ ਦਾ ਬਣਿਆ ਕੰਡੀਸ਼ਨਰ ਦੱਸਾਂਗੇ ਜਿਸ ਨਾਲ ਤੁਸੀਂ ਸੰਘਣੇ ਅਤੇ ਖ਼ੂਬਸੂਰਤ ਵਾਲ਼ ਪਾ ਸਕਦੇ ਹੋ।

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਬਾਜ਼ਾਰ ਦਾ ਕੰਡੀਸ਼ਨਰ ਲਗਾਉਣ ਦੇ ਨੁਕਸਾਨ 
1. ਬਾਜ਼ਾਰ ਦਾ ਕੰਡੀਸ਼ਨਰ ਕੁਝ ਹੀ ਸਮੇਂ ਲਈ ਕੰਮ ਕਰਦਾ ਹੈ ਪਰ ਬਾਅਦ ’ਚ ਵਾਲ਼ ਫਿਰ ਤੋਂ ਪਤਲੇ ਹੋ ਜਾਂਦੇ ਹਨ। 
2. ਵਾਲ਼ ਝੜਨ ਲੱਗਦੇ ਹਨ। 
3. ਵਾਲ਼ਾਂ ਨੂੰ ਨਹੀਂ ਮਿਲਦੇ ਪੋਸ਼ਕ ਤੱਤ

PunjabKesari
ਇਨ੍ਹਾਂ ਚੀਜ਼ਾਂ ਨਾਲ ਘਰ ’ਚ ਬਣਾਓ ਕੰਡੀਸ਼ਨਰ
1. ਕੇਲੇ ਨਾਲ ਬਣਾਓ ਕੰਡੀਸ਼ਨਰ
-ਇਸ ਲਈ ਤੁਹਾਨੂੰ 1 ਪਕਿਆ ਹੋਇਆ ਕੇਲਾ ਚਾਹੀਦਾ ਹੈ। 
-ਫਿਰ ਉਸ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰੋ।
-ਹੁਣ ਤੁਸੀਂ ਇਸ ’ਚ 2 ਚਮਚੇ ਆਲਿਵ ਆਇਲ ਮਿਲਾ ਲਓ। 
-ਇਸ ਤੋਂ ਬਾਅਦ ਤੁਸੀਂ ਇਸ ’ਚ 1 ਚਮਚਾ ਸ਼ਹਿਦ ਪਾਓ।
-ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। 
-ਫਿਰ ਤੁਸੀਂ ਇਸ ਨੂੰ ਵਾਲ਼ਾਂ ’ਤੇ ਲਗਾਓ।
-30 ਮਿੰਟ ਤੋਂ ਬਾਅਦ ਤੁਸੀਂ ਸਿਰ ਧੋ ਲਓ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
2. ਸਿਰਕੇ ਨਾਲ ਬਣਾਓ ਕੰਡੀਸ਼ਨਰ
-ਇਸ ਲਈ ਤੁਹਾਨੂੰ ਸਿਰਫ਼ ਇਕ ਚਮਚਾ ਸਿਰਕਾ ਚਾਹੀਦਾ ਹੈ।
- ਹੁਣ ਤੁਸੀਂ ਇਕ ਮੱਗੇ ’ਚ ਪਾਣੀ ਲਓ।
-ਇਸ ਪਾਣੀ ’ਚ ਤੁਸੀਂ 1 ਚਮਚਾ ਸਿਰਕਾ ਮਿਲਾਓ।
-ਹੁਣ ਇਸ ਨਾਲ ਤੁਸੀਂ ਵਾਲ਼ ਧੋ ਲਓ। 

PunjabKesari
3. ਐਲੋਵੇਰਾ
-ਫਰੈੱਸ਼ ਐਲੋਵੇਰਾ ਲਓ।
-ਹੁਣ ਤੁਸੀਂ ਇਸ ’ਚ ਤਕਰੀਬਨ 1 ਚਮਚਾ ਨਿੰਬੂ ਦਾ ਰਸ ਮਿਲਾਓ।
-ਹੁਣ ਤੁਸੀਂ ਇਸ ਨੂੰ ਵਾਲ਼ਾਂ ’ਚ ਲਗਾਓ ਅਤੇ 10-15 ਮਿੰਟ ਲਈ ਇੰਝ ਹੀ ਰਹਿਣ ਦਿਓ। 
-ਬਾਅਦ ’ਚ ਤੁਸੀਂ ਇਸ ਨੂੰ ਪਾਣੀ ਨਾਲ ਧੋ ਲਓ।
4. ਦਹੀ ਅਤੇ ਆਂਡਾ ਕੰਡੀਸ਼ਨਰ
-ਸਭ ਤੋਂ ਪਹਿਲਾਂ ਕੌਲੀ ’ਚ ਆਂਡਾ ਮਿਲਾਓ।
-ਇਸ ’ਚ ਦਹੀਂ ਪਾਓ।
-ਇਨ੍ਹਾਂ ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
-10 ਤੋਂ 15 ਮਿੰਟ ਤੱਕ ਵਾਲ਼ਾਂ ’ਤੇ ਲਗਾਓ।
-ਥੋੜੇ ਸਮੇਂ ਬਾਅਦ ਵਾਲ਼ ਧੋ ਲਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News