Beauty Tips: ਚਿਹਰੇ ''ਤੇ ਕੁਦਰਤੀ ਨਿਖਾਰ ਲਿਆਉਣ ਲਈ ਅਪਣਾਓ ਇਹ ਨੁਕਤੇ

08/10/2022 2:33:30 PM

ਨਵੀਂ ਦਿੱਲੀ- ਮੁਲਾਇਮ ਸਕਿਨ ਦੇ ਉਚਿਤ ਰਖ-ਰਖਾਅ ਲਈ ਉਸ ਦੀ ਭਰਪੂਰ ਸੁਰੱਖਿਆ ਜ਼ਰੂਰੀ ਹੈ, ਨਹੀਂ ਤਾਂ ਸਕਿਨ ਦੇ ਪ੍ਰਤੀ ਕੀਤੀ ਗਈ ਲਾਪਰਵਾਹੀ ਨਾਲ ਕਿੱਲ, ਮੁਹਾਸੇ ਅਤੇ ਝੁਰੜੀਆਂ ਪੈ ਜਾਂਦੀਆਂ ਹਨ। ਕਈ ਘਰੇਲੂ ਤਰੀਕੇ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਇਸ 'ਚੋਂ ਕਈ ਉਪਾਅ ਤੁਹਾਡੀ ਜਾਣਕਾਰੀ 'ਚ ਹੋ ਸਕਦੇ ਹਨ ਪਰ ਕੁਝ ਘਰੇਲੂ ਨੁਸਖ਼ੇ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਪਹਿਲੀ ਵਾਲ ਪੜ੍ਹ ਰਹੋ ਹੋ। 
-ਆਲੂ ਕੱਟ ਕੇ ਉਸ ਨੂੰ ਚਿਹਰੇ 'ਤੇ ਰਗੜੋ। ਚਿਹਰੇ ਦੀ ਸਕਿਨ ਦੀ ਸਾਰੀ ਮੈਲ ਨਿਕਲ ਜਾਵੇਗੀ ਅਤੇ ਚਿਹਰੇ 'ਤੇ ਠੰਡਕ ਬਣੀ ਰਹੇਗੀ। ਜਿਨ੍ਹਾਂ ਦੀਆਂ ਅੱਖਾ ਹੇਠਾਂ ਕਾਲੇ ਨਿਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਵੀ ਇਸ ਦੀ ਵਰਤੋਂ ਨਾਲ ਫਾਇਦਾ ਪਹੁੰਚਦਾ ਹੈ ਅਤੇ ਕਾਲਾਪਨ ਹੌਲੀ-ਹੌਲੀ ਸਾਫ ਹੋ ਜਾਂਦਾ ਹੈ।   

PunjabKesari
-ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਰੂੰ ਦੀ ਮਦਦ ਨਾਲ ਚਿਹਰੇ 'ਤੇ ਲੇਪ ਲਗਾਓ। ਇਸ ਨਾਲ ਚਿਹਰਾ ਨਿਖਰ ਜਾਵੇਗਾ।
-ਗੁਲਾਬ ਦੀਆਂ ਪੱਤੀਆਂ ਨੂੰ ਦੁੱਧ 'ਚ ਭਿਓਂ ਕੇ ਪੀਸ ਲਓ। ਇਸ ਨੂੰ ਚਿਹਰੇ , ਹੱਥਾਂ ਅਤੇ ਗਰਦਨ ਤੇ ਪੈਰਾਂ ਦੀਆਂ ਅੱਡੀਆਂ 'ਤੇ ਲਗਾਓ। ਸਕਿਨ ਕੋਮਲ ਹੋ ਜਾਵੇਗੀ। 
-ਨਿੰਮ ਦੀ ਛਾਲ ਪਾਣੀ 'ਚ ਪੀਸ ਕੇ ਲਗਾਓ ਅਤੇ ਨਿੰਮ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲ ਕੇ ਚਿਹਰਾ ਧੋ ਲਓ। ਨਿੰਮ 'ਤੇ ਜਦੋਂ ਨਵੀਂਆਂ ਪੱਤੀਆਂ ਆਉਂਦੀਆਂ ਹਨ, ਉਸ ਸਮੇਂ 3-4 ਦਿਨ ਤੱਕ ਨਿੰਮ ਦੀਆਂ ਪੱਤੀਆਂ ਪੀਸ ਕੇ ਰਸ ਤਿਆਰ ਕਰਕੇ ਪੀਣਾ ਚਾਹੀਦਾ ਹੈ। ਇਸ ਨਾਲ ਖੂਨ ਸਾਫ ਹੁੰਦਾ ਹੈ ਅਤੇ ਕਿੱਲ-ਮੁਹਾਸੇ ਦੂਰ ਹੋ ਜਾਂਦੇ ਹਨ।

PunjabKesari
-ਇਕ ਕੇਲਾ ਲਓ, ਉਸ ਨੂੰ ਖੂਬ ਫੈਂਟ ਲਓ, ਜਦੋਂ ਬਿਲਕੁੱਲ ਗੂਦਾ ਹੋ ਜਾਵੇ ਤਾਂ ਉਸ 'ਚ ਦੋ ਚਮਚੇ ਗੁਲਾਬ ਜਲ ਮਿਲਾ ਕੇ ਫੈਂਟੋ। ਇਸ ਨੂੰ ਪੈਕ ਕਹਿੰਦੇ ਹਨ। ਇਹ ਪੈਕ ਆਪਣੇ ਚਿਹਰੇ 'ਤੇ ਲਗਾਓ। ਕੁਝ ਸਮੇਂ ਤੱਕ ਲੱਗਾ ਰਹਿਣ ਦਿਓ, ਫਿਰ ਸਾਫ਼ ਪਾਣੀ ਨਾਲ ਚਿਹਰਾ ਧੋ ਦਿਓ। ਤੁਹਾਡਾ ਚਿਹਰਾ ਨਾ ਸਿਰਫ ਚਮਕ ਜਾਵੇਗਾ। ਸਗੋਂ ਮੁਲਾਇਮ ਵੀ ਹੋ ਜਾਵੇਗਾ।
-ਲਾਲ ਟਮਾਟਰ ਨਾਲ ਤਿਆਰ ਕੀਤਾ ਗਿਆ ਲੋਸ਼ਨ ਸਕਿਨ ਲਈ ਟੋਨਿਕ ਦਾ ਕੰਮ ਕਰਦਾ ਹੈ। ਤਾਜ਼ੇ ਪਕੇ ਹੋਏ ਟਮਾਟਰਾਂ ਦਾ ਰਸ ਕੱਢ ਕੇ ਉਸ 'ਚ ਨਿੰਬੂ ਮਿਲਾ ਕੇ ਚਿਹਰੇ 'ਤੇ ਲਗਾਓ। ਕੁਝ ਸਮੇਂ ਬਾਅਦ ਚਿਹਰਾ ਧੋ ਲਓ। 

PunjabKesari


Aarti dhillon

Content Editor

Related News