ਬਿਊਟੀ ਟਿਪਸ : ਨਹੁੰਆਂ ''ਤੇ ਨੇਲ ਪਾਲਿਸ਼ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਅਪਣਾਓ ਇਹ ਟਿਪਸ

Wednesday, Oct 16, 2024 - 07:06 PM (IST)

ਨਵੀਂ ਦਿੱਲੀ- ਹੱਥਾਂ ਦੀ ਸੁੰਦਰਤਾ ਵਧਾਉਣ 'ਚ ਨਹੁੰਆਂ ਦੀ ਮੁੱਖ ਭੂਮਿਕਾ ਹੁੰਦੀ ਹੈ। ਜੇਕਰ ਨਹੁੰ ਸਾਫ਼ ਸੁਥਰੇ ਹੋਣ ਤਾਂ ਹੱਥਾਂ ਦੀ ਖੂਬਸੂਰਤੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਕਈ ਲੜਕੀਆਂ ਹੱਥਾਂ ਨੂੰ ਸੁੰਦਰ ਬਣਾਉਣ ਲਈ ਮੈਨੀਕਿਓਰ ਕਰਵਾਉਂਦੀਆਂ ਹਨ। ਉਥੇ ਹੀ ਕੁਝ ਲੜਕੀਆਂ ਨਹੁੰਆਂ ਤੇ ਨੇਲ ਆਰਟ ਵੀ ਕਰਵਾਉਂਦੀਆਂ ਹਨ। ਅੱਜ ਕੱਲ੍ਹ ਬਾਜ਼ਾਰ 'ਚ ਮੈਟ, ਗਲਾਸੀ, ਜੈੱਲ ਅਤੇ ਕਈ ਤਰ੍ਹਾਂ ਦੀਆਂ ਨੇਲ ਪਾਲਿਸ਼ ਮਿਲਦੀਆਂ ਹਨ। ਪਰ ਕਈ ਲੜਕੀਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਮਹਿੰਗੀਆਂ ਨੇਲ ਪਾਲਿਸ਼ ਵੀ ਲਗਾਉਣ ਤੋਂ ਇੱਕ – ਦੋ ਦਿਨ ਬਾਅਦ ਹੀ ਸੁੱਕ ਕੇ ਛੁੱਟਣ ਲੱਗਦੀਆਂ ਹਨ। ਆਓ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਦੱਸਦੇ ਹਾਂ ਜਿਸ ਨਾਲ ਤੁਹਾਡੀ ਨੇਲ ਪਾਲਿਸ਼ ਲਾਂਗ ਲਾਸਟਿੰਗ ਰਹੇਗੀ ਅਤੇ ਜਲਦੀ ਹਟੇਗੀ ਵੀ ਨਹੀਂ।
ਅਸੀਂ ਆਪਣੇ ਚਿਹਰੇ ਤੇ ਤਾਂ ਕਰੀਮ ਦਾ ਇਸਤੇਮਾਲ ਕਰਦੇ ਹਾਂ ਪਰ ਆਪਣੇ ਹੱਥਾਂ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਹਾਂ। ਆਪਣੇ ਹੱਥਾਂ ਨੂੰ ਸੁੰਦਰ ਅਤੇ ਨੇਲ ਪਾਲਿਸ਼ ਨੂੰ ਲਾਂਗ ਲਾਸਟਿੰਗ ਬਣਾਉਣ ਲਈ ਹਮੇਸ਼ਾ ਹੈਂਡ ਕਰੀਮ ਦਾ ਇਸਤੇਮਾਲ ਕਰੋ। ਇਸ ਨਾਲ ਤੁਹਾਡੇ ਹੱਥਾਂ ਦੀ ਨਮੀ ਬਰਕਰਾਰ ਰਹੇਗੀ ਅਤੇ ਤੁਹਾਡੇ ਹੱਥ ਮੁਲਾਇਮ ਬਣੇ ਰਹਿਣਗੇ। ਹੈਂਡ ਕਰੀਮ ਲਗਾਉਂਦੇ ਸਮੇਂ ਨਹੁੰਆਂ ਦੇ ਕਿਊਟਿਕਲਸ ਤੇ ਵੀ ਕਰੀਮ ਲਗਾਓ। ਇਸ ਨਾਲ ਨਹੁੰਆਂ ਦੀ ਤਵਚਾ ਡਰਾਈ ਹੋ ਕੇ ਛਿਲੇਗੀ ਨਹੀਂ। ਨੇਲ ਪਾਲਿਸ਼ ਲਗਾਉਂਦੇ ਸਮਾਂ ਬੇਸ ਕੋਟ ਜ਼ਰੂਰ ਲਗਾਓ। ਇਸ ਨਾਲ ਨੇਲ ਪਾਲਿਸ਼ ਲੰਬੇ ਸਮੇਂ ਤੱਕ ਲੱਗੀ ਰਹੇਗੀ ਅਤੇ ਸੁੱਕ ਕੇ ਨਿਕਲੇਗੀ ਵੀ ਨਹੀਂ। ਬੇਸ ਕੋਟ ਲਗਾਉਣ ਨਾਲ ਨੇਲ ਪਾਲਿਸ਼ ਜਲਦੀ ਡਰਾਈ ਨਹੀਂ ਹੋਵੇਗੀ ਅਤੇ ਤੁਹਾਡੇ ਨਹੁੰ ਲੰਬੇ ਸਮੇਂ ਤੱਕ ਖੂਬਸੂਰਤ ਦਿਖਣਗੇ।
ਜੇਕਰ ਤੁਹਾਨੂੰ ਰੋਜ਼ਾਨਾ ਘਰ ਦੇ ਕੰਮ ਕਰਨੇ ਹੁੰਦੇ ਹਨ ਤਾਂ ਬਿਹਤਰ ਹੈ ਕਿ ਤੁਸੀਂ ਰਬੜ ਗਲਵਸ ਪਹਿਨ ਕੇ ਕੰਮ ਕਰੋ। ਜ਼ਿਆਦਾ ਪਾਣੀ ਜਾਂ ਸਾਬਣ ਦੇ ਇਸਤੇਮਾਲ ਨਾਲ ਨੇਲ ਪਾਲਿਸ਼ ਦਾ ਰੰਗ ਖਰਾਬ ਹੋਣ ਲੱਗਦਾ ਹੈ ਅਤੇ ਨੇਲ ਪਾਲਿਸ਼ ਜਲਦੀ ਛੁੱਟਣ ਲੱਗਦੀ ਹੈ। ਰਸੋਈ ਜਾਂ ਘਰ ਦਾ ਕੰਮ ਕਰਦੇ ਹੋਏ ਰਬੜ ਗਲਵਸ ਪਹਿਨਣ ਨਾਲ ਤੁਹਾਡੀ ਨੇਲ ਪਾਲਿਸ਼ ਲੰਬੇ ਸਮੇਂ ਤੱਕ ਟਿਕੀ ਰਹੇਗੀ।
ਨੇਲ ਪਾਲਿਸ਼ ਲਗਾਉਣ ਤੋਂ ਬਾਅਦ ਹਮੇਸ਼ਾ ਟਾਪ ਕੋਟ ਜ਼ਰੂਰ ਲਗਾਓ। ਇਸ ਨਾਲ ਤੁਹਾਡੀ ਨੇਲ ਪਾਲਿਸ਼ ਨੂੰ ਇਕ ਗਲਾਸੀ ਸ਼ਾਇਨ ਮਿਲੇਗੀ ਅਤੇ ਤੁਹਾਡੀ ਨੇਲ ਪਾਲਿਸ਼ ਲਾਂਗ ਲਾਸਟਿੰਗ ਵੀ ਰਹੇਗੀ। ਇਸ ਦੇ ਲਈ ਹਮੇਸ਼ਾ ਨੇਲ ਪਾਲਿਸ਼ ਦਾ ਇਕ ਕੋਟ ਲਗਾ ਕੇ ਸੁੱਕਣ ਦਿਓ। ਇਸ ਦੇ ਉੱਤੇ ਕਲਿਅਰ ਨੇਲ ਪਾਲਿਸ਼ ਦਾ ਇੱਕ ਕੋਟ ਲਗਾਓ।
ਨੇਲ ਪਾਲਿਸ਼ ਲਗਾਉਂਦੇ ਸਮੇਂ ਆਪਣੇ ਨਹੁੰਆਂ ਦੇ ਟਿਪਸ ਤੇ ਵੀ ਨੇਲ ਪਾਲਿਸ਼ ਚੰਗੀ ਤਰ੍ਹਾਂ ਲਗਾਓ। ਇਸ ਨਾਲ ਤੁਹਾਡੇ ਨੇਲ ਟਿਪਸ ਚੰਗੀ ਤਰ੍ਹਾਂ ਨਾਲ ਨੇਲ ਪੇਂਟ ਨਾਲ ਕਵਰ ਹੋ ਜਾਣਗੇ ਅਤੇ ਨੇਲ ਪਾਲਿਸ਼ ਲਾਂਗ ਲਾਸਟਿੰਗ ਰਹੇਗੀ।


Aarti dhillon

Content Editor

Related News