Beauty Tips : ਖ਼ੂਬਸੂਰਤੀ ਦੇ ਨਾਲ-ਨਾਲ ਚਿਹਰੇ ਦੀ ਤਾਜ਼ਗੀ ਨੂੰ ਬਰਕਰਾਰ ਰੱਖਣਗੇ ਇਹ ਘਰੇਲੂ ਨੁਸਖ਼ੇ

09/28/2020 4:50:37 PM

ਜਲੰਧਰ (ਬਿਊਰੋ) - ਹਰੇਕ ਸ਼ਖਸ ਦੀ ਖਾਹਿਸ਼ ਹੁੰਦੀ ਹੈ ਕਿ ਉਹ ਸਭ ਤੋਂ ਜ਼ਿਆਦਾ ਖੂਬਸੂਰਤ ਹੋਵੇ। ਇੰਝ ਵੀ ਕਹਿ ਸਕਦੇ ਹਾਂ ਕਿ ਕੋਈ ਉਸਦੇ ਸੁਹੱਪਣ ਦੀ ਤਾਰੀਫ਼ ਕਰੇ। ਖੂਬਸੂਰਤੀ ਕੁਦਰਤ ਵੱਲੋਂ ਮਨੁੱਖ ਨੂੰ ਬਖਸ਼ਿਆ ਨਾਯਾਬ ਤੋਹਫ਼ਾ ਹੈ। ਇਸ ਧਰਤੀ ‘ਤੇ ਰੱਬ ਨੇ ਹਰ ਕਿਸੇ ਨੂੰ ਸੋਹਣਾ ਬਣਾ ਕੇ ਭੇਜਿਆ ਹੈ। ਜਿਵੇਂ ਅਸੀਂ ਕੁਦਰਤ ਦੀ ਬਣਾਈ ਹਰ ਚੀਜ਼ ਦੀ ਸੰਭਾਲ ਪ੍ਰਤੀ ਸੋਚਦੇ ਹਾਂ, ਉਸੇ ਤਰ੍ਹਾਂ ਆਪਣੀ ਸੁੰਦਰਤਾ ਬਣਾਈ ਰੱਖਣ ਪ੍ਰਤੀ ਵੀ ਧਿਆਨ ਦੇਈਏ। ਇਨਸਾਨ ਦਾ ਚਿਹਰਾ ਦਿਲਕਸ਼ ਹੋਵੇ ਤਾਂ ਹਰ ਕੋਈ ਉਸਦੀ ਤਾਰੀਫ਼ ਕਰਦਾ ਹੈ। ਇਸੇ ਲਈ ਅੱਜ ਅਸੀਂ ਚਿਹਰੇ ਦੀ ਤਾਜ਼ਗੀ ਅਤੇ ਸੁੰਦਰਤਾ ਬਣਾਈ ਰੱਖਣ ਲਈ ਕੁਝ ਘਰੇਲੂ ਨੁਸਖੇ ਤੁਹਾਡੇ ਨਾਲ ਸਾਂਝੇ ਕਰਾਂਗੇ, ਜਿੰਨ੍ਹਾਂ ਨੂੰ ਅਪਨਾਉਣ ਨਾਲ ਤੁਹਾਡਾ ਚਿਹਰਾ ਖੂਬਸੂਰਤ ਤਾਂ ਬਣੇਗਾ ਹੀ, ਸਗੋਂ ਇਸਦੀ ਤਾਜ਼ਗੀ ਵੀ ਬਰਕਰਾਰ ਰਹੇਗੀ ।

1. ਐਲੋਵੇਰਾ
ਰਾਤ ਸਮੇਂ ਤਾਜ਼ਾ ਐਲੋ ਵੇਰਾ ਦੀ ਜੈੱਲ ਚਿਹਰੇ ‘ਤੇ ਲਗਾ ਕੇ ਸੌਂ ਜਾਓ ਅਤੇ ਸਵੇਰੇ ਉੱਠ ਕੇ ਤਾਜ਼ਾ ਪਾਣੀ ਨਾਲ ਮੂੰਹ ਧੋ ਲਓ । ਇਸ ਤਰ੍ਹਾਂ ਕਰਨ ਨਾਲ ਜਿੱਥੇ ਤੁਹਾਡੇ ਚਿਹਰੇ ‘ਤੇ ਤਾਜ਼ਗੀ ਬਣੀ ਰਹੇਗੀ ਉੱਥੇ ਤੁਹਾਡਾ ਚਿਹਰਾ ਫੁੱਲ ਵਾਂਗ ਖਿੜ ਉੱਠੇਗਾ ।

PunjabKesari

2. ਘਰ ਦੀ ਬਣਾਈ ਬਲੀਚ ਵਰਤੋ
ਕੈਮੀਕਲ ਰਹਿਤ ਅਤੇ ਘਰ ਦੀ ਬਣਾਈ ਹੋਈ ਬਲੀਚ ਦੀ ਵਰਤੋਂ ਕਰੋ। ਇਸ ਲਈ 1 ਚਮਚ ਸ਼ਹਿਦ, 1 ਚਮਚ ਵੇਸਣ, 2 ਚਮਚ ਦਹੀਂ ‘ਚ ਅੱਧੇ ਨਿੰਬੂ ਦੇ ਰਸ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰੋ। ਚਿਹਰੇ ਨੂੰ ਪਾਣੀ ਨਾਲ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸੁਖਾ ਕੇ ਇਸ ਮਿਸ਼ਰਣ ਨੂੰ ਇਕਸਾਰ ਲਗਾਓ। 15 ਤੋਂ 20 ਮਿੰਟ ਲਗਾਉਣ ਤੋਂ ਬਾਅਦ ਜਦੋਂ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਮੂੰਹ ਧੋ ਲਓ ਜਾਂ ਨਰਮ ਕੱਪੜੇ ਨੂੰ ਪਾਣੀ ‘ਚ ਭਿਓਂ ਕੇ ਚਿਹਰਾ ਸਾਫ਼ ਕਰ ਲਓ। ਹਫਤੇ ’ਚ 1 ਦਿਨ ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਦੀ ਤਾਜ਼ਗੀ ਅਤੇ ਸੁੰਦਰਤਾ ਬਣੀ ਰਹੇਗੀ ।

ਪੜ੍ਹੋ ਇਹ ਵੀ ਖਬਰ - Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

3. ਕੱਚੇ ਦੁੱਧ ਦਾ ਇਸਤੇਮਾਲ
ਹਫ਼ਤੇ ‘ਚ 1 ਵਾਰ ਕੱਚੇ ਦੁੱਧ ਨਾਲ 15 ਮਿੰਟ ਚਿਹਰੇ ਦੀ ਮਸਾਜ ਕਰੋ। ਇਸ ਨਾਲ ਤੁਹਾਡੇ ਚਿਹਰੇ ‘ਤੇ ਚਿਪਕੀ ਘੱਟੇ-ਮਿੱਟੀ ਦੀ ਪਰਤ ਆਸਾਨੀ ਨਾਲ ਉੱਤਰ ਜਾਏਗੀ ਅਤੇ ਤੁਹਾਡਾ ਚਿਹਰਾ ਸੁੰਦਰ ਅਤੇ ਤਰੋਤਾਜ਼ਾ ਲੱਗੇਗਾ ।

ਪੜ੍ਹੋ ਇਹ ਵੀ ਖਬਰ - Beauty Tips : ਚਮੜੀ ’ਤੇ ਨਿਖਾਰ ਲਿਆਉਣ ਲਈ ਕਰੋ ਘਰ ‘ਚ ਬਣੇ ‘ਖੀਰੇ’ ਦੇ ਫੇਸ ਪੈਕ ਦੀ ਵਰਤੋਂ

PunjabKesari

4. ਗੁਲਾਬ ਜਲ ਦਿੰਦਾ ਹੈ ਤਾਜ਼ਗੀ
ਗੁਲਾਬ ਜਲ ਅਤੇ ਨਿੰਬੂ ਦਾ ਮਿਸ਼ਰਣ ਚਿਹਰੇ ‘ਤੇ ਲਗਾਓ। ਕੁਝ ਹੀ ਮਿੰਟਾਂ ‘ਚ ਤੁਹਾਨੂੰ ਤੁਹਾਡਾ ਚਿਹਰਾ ਖਿੜਿਆ ਲੱਗੇਗਾ ।

ਪੜ੍ਹੋ ਇਹ ਵੀ ਖਬਰ - Beauty Tips : ਲਿਪਸਟਿਕ ਨੂੰ ਲੰਮੇਂ ਸਮੇਂ ਤੱਕ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ

5. ਚੌਲਾਂ ਦਾ ਆਟਾ ਵਧਾਉਂਦਾ ਹੈ ਚਿਹਰੇ ਦੀ ਖੂਬਸੂਰਤੀ
ਚਿਹਰੇ ਦੀ ਖੂਬਸੂਰਤੀ ਲਈ ਚੌਲਾਂ ਦੇ ਆਟੇ ਨੂੰ ਕੱਚੇ ਦੁੱਧ ‘ਚ ਮਿਲਾਓ ਅਤੇ ਪੇਸਟ ਬਣਾ ਕੇ ਚਿਹਰੇ ‘ਤੇ ਮਾਸਕ ਵਾਂਗ ਲਗਾਓ । 20- 25 ਮਿੰਟਾਂ ਬਾਅਦ ਇਸਨੂੰ ਹਲਕਾ ਪਾਣੀ ਲੈ ਕੇ ਸਕਰੱਬ ਕਰਦੇ ਹੋਏ ਉਤਾਰ ਦਿਓ ਅਤੇ ਸਾਫ਼ ਪਾਣੀ ਨਾਲ ਮੂੰਹ ਧੋ ਲਓ । ਇਸ ਨੁਸਖੇ ਨੂੰ ਅਪਨਾਉਣ ਨਾਲ ਤੁਹਾਡੇ ਚਿਹਰੇ ਦੀ ਚਮੜੀ ਚਮਕ ਉੱਠੇਗੀ ।

ਪੜ੍ਹੋ ਇਹ ਵੀ ਖਬਰ - Beauty Tips : ਖ਼ੂਬਸੂਰਤ ਅਤੇ ਜਵਾਨ ਦਿਸਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅਪਣਾਓ ਇਹ ਨੁਸਖ਼ੇ

PunjabKesari


rajwinder kaur

Content Editor

Related News