Beauty Tips: ਰਸੋਈ ''ਚ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਚੀਜ਼ਾਂ ਨਾਲ ਕਰੋ ''ਕੁਦਰਤੀ ਹੇਅਰ ਸਪਾ''

05/11/2022 3:34:35 PM

ਨਵੀਂ ਦਿੱਲੀ- ਔਰਤਾਂ ਦੀ ਚਾਹਤ ਹੁੰਦੀ ਹੈ ਕਿ ਉਨ੍ਹਾਂ ਵਾਲ ਸੰਘਣੇ, ਮਜ਼ਬੂਤ ਅਤੇ ਚਮਕਦਾਰ ਹੋਣ। ਇਸ ਲਈ ਉਹ ਵਾਲਾਂ 'ਤੇ ਤਰ੍ਹਾਂ-ਤਰ੍ਹਾਂ ਦੇ ਬਿਊਟੀ ਪ੍ਰਾਡੈਕਟਸ ਦੀ ਵੀ ਵਰਤੋ ਕਰਦੀਆਂ ਹਨ। ਪਾਰਲਰ ਜਾ ਕੇ ਸਪਾ ਵੀ ਕਰਵਾਉਂਦੀਆਂ ਹਨ। ਪਰ ਪਾਰਲਰ 'ਚ ਵਰਤੋਂ ਕੀਤੇ ਜਾਣ ਵਾਲੇ ਪ੍ਰਾਡੈਕਟਸ 'ਚ ਕੈਮੀਕਲ ਪਾਇਆ ਜਾਂਦਾ ਹੈ ਜੋ ਤੁਹਾਡੇ ਵਾਲਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤੁਸੀਂ ਘਰ ਦੀ ਰਸੋਈ 'ਚ ਮੌਜੂਦ ਚੀਜ਼ਾਂ ਨਾਲ ਹੀ ਸਪਾ ਕਰ ਸਕਦੇ ਹੋ। ਤਾਂ ਚਲੋ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ ਜਿਸ ਰਾਹੀਂ ਤੁਸੀਂ ਹੇਅਰ ਸਪਾ ਕਰ ਸਕਦੇ ਹੋ।
ਚੌਲ, ਨਾਰੀਅਲ ਦਾ ਦੁੱਧ ਅਤੇ ਐਲੋਵੀਰਾ ਜੈੱਲ
ਤੁਸੀਂ ਚੌਲਾਂ ਦਾ ਪਾਣੀ ਵੀ ਵਾਲਾਂ 'ਤੇ ਹੇਅਰ ਸਪਾ ਦੇ ਰੂਪ 'ਚ ਵਰਤੋ ਕਰ ਸਕਦੇ ਹੋ। ਤੁਸੀਂ ਚੌਲਾਂ ਦਾ ਪਾਣੀ, ਐਲੋਵੀਰਾ ਜੈੱਲ, ਨਾਰੀਅਲ ਦਾ ਦੁੱਧ, ਗੁਲਾਬਜਲ ਅਤੇ ਗਲਿਸਰੀਨ ਪਾ ਕੇ ਇਕ ਗੁੜ੍ਹਾ ਪੇਸਟ ਤਿਆਰ ਕਰ ਲਓ। ਫਿਰ ਵਾਲਾਂ 'ਚ ਇਸ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਕੇਲਾ ਵੀ ਮੈਸ਼ ਕਰਕੇ ਮਿਸ਼ਰਨ 'ਚ ਮਿਲਾ ਸਕਦੇ ਹੋ। 

PunjabKesari
ਕਿੰਝ ਕਰੀਏ ਵਰਤੋਂ
ਤੁਸੀਂ ਥੋੜ੍ਹੇ-ਥੋੜ੍ਹੇ ਵਾਲ ਲੈ ਕੇ ਮਿਸ਼ਰਨ ਵਾਲਾਂ 'ਚ ਲਗਾ ਸਕਦੇ ਹੋ। ਵਾਲਾਂ ਦੀਆਂ ਜੜ੍ਹਾਂ 'ਚ ਕ੍ਰੀਮ ਲਗਾਓ। ਫਿਰ ਤੁਸੀਂ ਵਾਲਾਂ 'ਚ ਪੇਸਟ ਨੂੰ ਲਗਾਓ ਅਤੇ ਹਲਕੇ ਹੱਥਾਂ ਨਾਲ ਵਾਲਾਂ ਦੀ ਮਸਾਜ ਕਰ ਲਓ। ਪੇਸਟ ਨੂੰ 30 ਮਿੰਟ ਲਈ ਵਾਲਾਂ 'ਚ ਲਗਾਓ। 
ਕੰਘੀ ਕਰਦੇ ਰਹੋ
ਤੁਸੀਂ ਜਦੋਂ ਵੀ ਵਾਲਾਂ 'ਤੇ ਇਸ ਪੇਸਟ ਦਾ ਇਸਤੇਮਾਲ ਕਰੋ ਤਾਂ ਵਾਲਾਂ 'ਚ ਕੰਘੀ ਵੀ ਕਰਦੇ ਰਹੋ। ਇਸ ਨਾਲ ਤੁਹਾਡੇ ਵਾਲ ਚਮਕਦਾਰ ਅਤੇ ਸੁਲਝੇ ਹੋਏ ਰਹਿਣਗੇ। ਵਾਲਾਂ 'ਚ ਉਲਝਣ ਵੀ ਨਹੀਂ ਪਵੇਗੀ।

PunjabKesari
ਗਰਮ ਪਾਣੀ ਦੇ ਤੌਲੀਏ ਦੀ ਕਰੋ ਵਰਤੋ
ਜੇਕਰ ਤੁਸੀਂ ਬਹੁਤ ਸਮੇਂ ਬਾਅਦ ਹੇਅਰ ਸਪਾ ਕਰ ਰਹੇ ਹੋ ਤਾਂ ਸਟੀਮ ਦੇਣ ਲਈ ਗਰਮ ਪਾਣੀ ਦੇ ਤੌਲੀਏ ਦੀ ਵਰਤੋ ਕਰ ਸਕਦੇ ਹੋ। ਤੁਸੀਂ ਗਰਮ ਪਾਣੀ ਕਰਕੇ ਉਸ 'ਚ ਤੌਲੀਏ ਨੂੰ ਭਿਓਂ ਦਿਓ ਅਤੇ ਫਿਰ ਉਸ ਦੇ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਲਪੇਟ ਲਓ। 30 ਮਿੰਟ ਬਾਅਦ ਤੁਸੀਂ ਵਾਲਾਂ ਨੂੰ ਖੋਲ੍ਹ ਲਓ। 

PunjabKesari
ਸ਼ੈਂਪੂ ਕਰੋ
ਸਟੀਮ ਕਰਨ ਤੋਂ ਬਾਅਦ ਤੁਸੀਂ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਤੁਹਾਡੇ ਵਾਲ ਚਮਕਦਾਰ ਅਤੇ ਮੁਲਾਇਮ ਹੋ ਜਾਣਗੇ। 


Aarti dhillon

Content Editor

Related News