Beauty Tips: ਚਿਹਰੇ ’ਤੇ ਕੁਦਰਤੀ ਨਿਖਾਰ ਲਿਆਉਣ ਲਈ ਜ਼ਰੂਰ ਲਗਾਓ ‘ਮਲਾਈ’
Monday, Jan 25, 2021 - 11:44 AM (IST)

ਨਵੀਂ ਦਿੱਲੀ— ਲਡ਼ਕੀਆਂ ਖੂਬਸੂਰਤ ਦਿਸਣ ਲਈ ਕਈ ਤਰ੍ਹਾਂ ਦੀਆਂ ਕਰੀਮਾਂ ਆਦਿ ਦੀ ਵਰਤੋਂ ਕਰਦੀਆਂ ਹਨ। ਉਹ ਚਿਹਰੇ ਨੂੰ ਗੋਰਾ ਬਣਾਉਣ ਵਾਲੀ ਫੇਅਰਨੈੱਸ ਕਰੀਮ ਨਾਲ ਗੋਰੇਪਨ ਦੀ ਉਮੀਦ ਤਾਂ ਕਦੇ ਐਂਟੀ ਏਜਿੰਗ ਕਰੀਮ ਨਾਲ ਉਮਰ ਘਟ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਖੂਬਸੂਰਤੀ ਪਾਉਣ ਦੀ ਇੱਛਾ ਵਿਚ ਲੜਕੀਆਂ ਕੀ-ਕੀ ਉਪਾਅ ਨਹੀਂ ਕਰਦੀਆਂ। ਆਪਣੇ ਚਿਹਰੇ 'ਤੇ ਤਰ੍ਹਾਂ-ਤਰ੍ਹਾਂ ਦੇ ਕਾਸਮੈਟਿਕ ਦੀ ਵਰਤੋਂ ਕਰਦੀਆਂ ਹਨ ਜਿਸ ਦਾ ਨਤੀਜਾ ਝੁਰੜੀਆਂ, ਪਿੰਪਲਸ, ਕਾਲੇ ਘੇਰੇ ਅਤੇ ਹੋਰ ਸਕਿਨ ਸੱਮਿਆਵਾਂ ਦੇ ਰੂਪ 'ਚ ਸਾਡੇ ਸਾਹਮਣੇ ਆਉਂਦਾ ਹੈ। ਬਾਜ਼ਾਰ 'ਚੋਂ ਮਿਲਣ ਵਾਲੀਆਂ ਨਵੀਆਂ-ਨਵੀਆਂ ਕਰੀਮਾਂ ਤੁਸੀਂ ਹਮੇਸ਼ਾ ਹੀ ਟਰਾਈ ਕਰਦੇ ਹੋ ਪਰ ਕਦੇ ਘਰ 'ਚ ਹਮੇਸ਼ਾ ਉਪਲਬਧ ਰਹਿਣ ਵਾਲੀ ਉਪਯੋਗੀ ਕਰੀਮ ਵਰਤ ਕੇ ਦੇਖੋ। ਅਸੀਂ ਗੱਲ ਕਰ ਰਹੇ ਹਾਂ ਮਲਾਈ ਦੀ ਜੋ ਹਰ ਸਮੇਂ ਘਰ ਵਿਚ ਫਰੈੱਸ਼ ਮਿਲਦੀ ਹੈ ਅਤੇ ਇਸ ਦੇ ਫ਼ਾਇਦੇ ਵੀ ਘੱਟ ਨਹੀਂ। ਅੱਜ ਅਸੀਂ ਤੁਹਾਨੂੰ ਚਿਹਰੇ 'ਤੇ ਮਲਾਈ ਲਗਾਉਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
ਇਕ ਚਮਚ ਮਲਾਈ 'ਚ ਨਿੰਬੂ ਦਾ ਰਸ ਮਿਲਾ ਕੇ ਰੋਜ਼ ਚਿਹਰੇ ਅਤੇ ਬੁੱਲ੍ਹਾਂ 'ਤੇ ਲਗਾਉਣ ਨਾਲ ਇਹ ਫਟਦੇ ਨਹੀਂ।
ਥੋੜ੍ਹੀ ਜਿਹੀ ਮਲਾਈ ਅਤੇ ਇਕ ਚਮਚ ਵੇਸਣ ਦਾ ਵਟਣਾ ਬਿਹਤਰੀਨ ਆਪਸ਼ਨ ਹੈ, ਇਸ ਨਾਲ ਚਮੜੀ ਮੁਲਾਇਮ ਬਣਦੀ ਹੈ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਮੁਲਤਾਨੀ ਮਿੱਟੀ ਨੂੰ ਪੀਸ ਕੇ ਉਸ ਵਿਚ ਮਲਾਈ ਮਿਲਾ ਕੇ ਚਿਹਰੇ ਅਤੇ ਕੂਹਣੀਆਂ 'ਤੇ ਲਗਾਉਣ ਨਾਲ ਉਸ ਦੇ ਰੰਗ 'ਚ ਨਿਖਾਰ ਆਉਂਦਾ ਹੈ।
ਤਿੰਨ-ਚਾਰ ਬਾਦਾਮ ਅਤੇ 10-12 ਦੇਸੀ ਗੁਲਾਬ ਦੀਆਂ ਪੱਤੀਆਂ ਪੀਸ ਕੇ, ਇਕ ਚਮਚ ਮਲਾਈ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ ਤੇ ਚਮੜੀ ਦੇ ਧੱਬੇ ਦੂਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਉਸ 'ਚ ਮਲਾਈ ਮਿਲਾ ਕੇ ਲਗਾਉਣ ਨਾਲ ਚਮੜੀ ਮੁਲਾਇਮ ਤੇ ਸਾਫ ਹੁੰਦੀ ਹੈ।
ਇਕ ਚਮਚ ਮਲਾਈ ਵਿਚ ਇਕ ਚਮਚ ਸੇਬ ਦਾ ਰਸ ਮਿਲਾ ਲਓ। ਹੁਣ ਇਸ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਕੇ ਹਲਕੇ ਹੱਥ ਨਾਲ ਚਿਹਰੇ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ ਵਿਚ ਰੰਗ ਸਾਫ ਹੋਣ ਲੱਗਦਾ ਹੈ
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।