ਇਨ੍ਹਾਂ ਘਰੇਲੂ ਫੇਸ ਪੈਕ ਨਾਲ ਨਿਖਾਰੋ ਆਪਣਾ ਚਿਹਰਾ
Saturday, Aug 31, 2024 - 06:17 PM (IST)
ਜਲੰਧਰ (ਬਿਊਰੋ) : ਸੁੰਦਰ ਦਿਖਣ ਲਈ ਅਸੀਂ ਚਿਹਰੇ ਕਈ ਕੁਝ ਲਗਾਉਂਦੇ ਹਾਂ। ਅੱਜ ਕੱਲ੍ਹ ਬਾਜ਼ਾਰ ਵਿਚ ਸਕਿਨ ਕੇਅਰ ਸਬੰਧੀ ਮਹਿੰਗੇ ਤੋਂ ਮਹਿੰਗੇ ਪ੍ਰੋਡਕਟਸ ਮੌਜੂਦ ਹਨ। ਪਰ ਕਈ ਵਾਰ ਵਿਭਿੰਨ ਪ੍ਰੋਡਕਟਸ ਦੀ ਵਰਤੋਂ ਕਰਨ ਦੇ ਬਾਵਜੂਦ ਸਕਿਨ ਸਮੱਸਿਆਵਾਂ ਠੀਕ ਨਹੀਂ ਹੁੰਦੀਆਂ। ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਕਿਨ ਨੂੰ ਡਿਟਾਕਸ (Skin Detox) ਕਰਨਾ ਬਹੁਤ ਜ਼ਰੂਰੀ ਹੈ। ਇਸਦੇ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਫੇਸ ਪੈਕ ਅਤੇ ਮਾਸਕ ਆਉਂਦੇ ਹਨ।
ਪਰ ਇਨ੍ਹਾਂ ਵਿਚ ਕੈਮੀਕਲ ਹੁੰਦੇ ਹਨ। ਇਸ ਲਈ ਤੁਹਾਨੂੰ ਆਪਣੀ ਸਕਿਨ ਕੇਅਰ ਦੇ ਲਈ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸੀਂ ਅੱਜ ਤੁਹਾਨੂੰ ਕੁਝ ਅਜਿਹੇ ਫੇਸ ਪੈਕਸ ਬਾਰੇ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਨੂੰ ਤੁਸੀਂ ਘਰ ਵਿਚ ਆਸਾਨੀ ਨਾਲ ਬਣਾ ਸਕਦੇ ਹੋ। ਇਹ ਤੁਹਡੇ ਚਿਹਰੇ ਨੂੰ ਡਿਟਾਕਸ ਰੱਖੇਣਗੇ ਅਤੇ ਕਈ ਤਰ੍ਹਾਂ ਦੀਆਂ ਸਕਿਨ ਸਮੱਸਿਆਵਾਂ ਤੋਂ ਬਚਾਅ ਕਰਨਗੇ।
ਕੇਲੇ ਦਾ ਫੇਸ ਪੈਕ
ਕੇਲਾ ਸਿਹਤ ਦੇ ਨਾਲ ਨਾਲ ਸਕਿਨ ਲਈ ਵੀ ਬਹੁਤ ਚੰਗਾ ਹੁੰਦਾ ਹੈ। ਕੇਲੇ ਦਾ ਫੇਸ ਮਾਸਕ ਬਣਾਉਣ ਲਈ ਤੁਸੀਂ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਫਿਰ ਇਸ ਵਿਚ ਸ਼ਹਿਦ ਤੇ ਫਰੈਸ਼ ਕਰੀਮ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸਨੂੰ ਫੇਸ ਉੱਤੇ 20 ਮਿੰਟਾਂ ਲਈ ਲਗਾਓ ਅਤੇ ਚਿਹਰੇ ਨੂੰ ਧੋਅ ਲਓ। ਇਸਨੂੰ ਲਗਾਉਣ ਨਾਲ ਤੁਹਾਡੇ ਚਿਹਰੇ ਉੱਤੇ ਚਮਕ ਆਵੇਗੀ ਅਤੇ ਸਕਿਨ ਤੋਂ ਰੁੱਖਾਪਣ ਖਤਮ ਹੋਵੇਗਾ।
ਅੰਗੂਰ ਦਾ ਫੇਸ ਪੈਕ
ਅੰਗੂਰਾਂ ਦਾ ਫੇਸ ਪੈਕ ਤਿਆਰ ਕਰਨ ਲਈ ਅੰਗੂਰਾਂ ਨੂੰ ਮੈਸ਼ ਕਰ ਲਓ। ਇਸ ਵਿਚ ਦੋ ਚਮਚ ਬੇਸਨ ਦਾ ਆਟਾ ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਇਸਨੂੰ ਚਿਹਰੇ ਉੱਤੇ 15 ਮਿੰਟ ਲਈ ਲਗਾਓ ਤੇ ਚਿਹਰੇ ਨੂੰ ਪਾਣੀ ਨਾਲ ਧੋਅ ਦਿਓ। ਇਹ ਫੇਸ ਪੈਕ ਤੁਹਾਡੇ ਚਿਹਰੇ ਨੂੰ ਡਿਟਾਕਸ ਕਰਦਾ ਹੈ ਅਤੇ ਇਸ ਨਾਲ ਚਿਹਰੇ ਦੇ ਦਾਗ਼ ਧੱਬੇ ਖਤਮ ਹੁੰਦੇ ਹਨ।
ਸਟ੍ਰਾਬੇਰੀ ਫੇਸ ਪੈਕ
ਇਸ ਫੇਸ ਪੈਕ ਨੂੰ ਬਣਾਉਣ ਲਈ ਸਟ੍ਰਾਬੇਰੀਜ਼ ਨੂੰ ਮੈਸ਼ ਕਰ ਲਓ। ਇਨ੍ਹਾਂ ਵਿਚ ਇੱਕ ਚਮਚ ਦਹੀ, ਇੱਕ ਚਮਚ ਸ਼ਹਿਰ ਤੇ ਦੋ ਚਮਚ ਨਿੰਬੂ ਦਾ ਰਸ ਪਾ ਕੇ ਪੇਸਟ ਤਿਆਰ ਕਰੋ। ਇਸਨੂੰ 15 ਮਿੰਟ ਲਈ ਚਿਹਰੇ ਉੱਤੇ ਲਗਾਓ ਅਤੇ ਨਾਰਮਲ ਪਾਣੀ ਨਾਲ ਚਿਹਰਾ ਧੋਅ ਲਓ। ਇਹ ਫੇਸ ਪੈਕ ਤੁਹਾਡੇ ਚਿਹਰੇ ਦੇ ਓਪਨ ਪੋਰਸ ਨੂੰ ਕਲੀਨ ਕਰੇਗਾ ਅਤੇ ਚਿਹਰੇ ਨੂੰ ਚਮਕਦਾਰ ਬਣਾਏਗਾ।
ਟਮਾਟਰ ਫੇਸ ਪੈਕ
ਟਮਾਟਰ ਦਾ ਫੇਸ ਪੈਕ ਬਣਾਉਣ ਦੇ ਲਈ ਪਹਿਲਾਂ ਟਮਾਟਰਾਂ ਦਾ ਰਸ ਕੱਢ ਲਓ। ਦੋ ਚਮਚ ਟਾਮਟਰਾਂ ਦੇ ਰਸ ਵਿਚ ਇੱਕ ਚਮਚ ਸ਼ਹਿਦ ਨੂੰ ਮਿਕਸ ਕਰੋ। ਇਸਨੂੰ ਫੇਸ ਉੱਤੇ 20 ਮਿੰਟਾਂ ਦੇ ਲਈ ਲਗਾਓ ਅਤੇ ਚਿਹਰੇ ਨੂੰ ਨਾਰਮਲ ਪਾਣੀ ਨਾਲ ਧੋਅ ਲਓ। ਇਸ ਫੇਸ ਪੈਕ ਨੂੰ ਲਗਾਉਣ ਨਾਲ ਚਿਹਰੇ ਉੱਤੇ ਨਿਖਾਰ ਆਵੇਗਾ। ਬਲੈਕਹੈੱਡਸ ਤੇ ਪਿੰਪਲ ਵਰਗੀਆਂ ਸਮੱਸਿਆਵਾਂ ਖਤਮ ਹੋਣਗੀਆਂ।