ਝੁਰੜੀਆਂ ਅਤੇ ਦਾਗ-ਧੱਬਿਆਂ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਵਰਤੋ ਹਲਦੀ ਨਾਲ ਬਣਿਆ ਫੇਸਪੈਕ

Friday, Aug 23, 2024 - 05:22 PM (IST)

ਨਵੀਂ ਦਿੱਲੀ: ਹਲਦੀ ਇਕ ਅਜਿਹੀ ਚੀਜ਼ ਹੈ ਜੋ ਹਰ ਰਸੋਈ ਘਰ 'ਚ ਮੌਜੂਦ ਹੁੰਦੀ ਹੈ। ਇਸ ਦੀ ਵਰਤੋਂ ਖਾਣੇ ਦਾ ਰੰਗ ਅਤੇ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸ 'ਚ ਮੌਜੂਦ ਐਂਟੀਸੈਪਟਿਕ ਗੁਣ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੁੰਦੇ। ਹਲਦੀ ਸਾਡੀ ਸਿਹਤ ਅਤੇ ਚਮੜੀ ਦੋਵਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਜਾਂ ਫੇਸਪੈਕ ਦੇ ਰੂਪ 'ਚ ਲਗਾਉਣ ਨਾਲ ਸਾਫ਼, ਬੇਦਾਗ ਅਤੇ ਸੁੰਦਰ ਚਮੜੀ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਵੀ ਹਲਦੀ ਦੇ ਫੇਸਪੈਕ ਲਗਾਉਣ ਨਾਲ ਕਈ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ...
ਝੁਰੜੀਆਂ ਤੋਂ ਰਾਹਤ: ਵਧਦੀ ਉਮਰ ਦੇ ਨਾਲ ਚਿਹਰੇ 'ਤੇ ਝੁਰੜੀਆਂ ਦੀ ਸਮੱਸਿਆ ਹੋਣਾ ਆਮ ਗੱਲ ਹੈ ਪਰ ਕਈ ਵਾਰ ਗਲਤ ਖਾਣ-ਪੀਣ, ਗਲਤ ਆਦਤਾਂ ਕਾਰਨ ਵੀ ਸਮੇਂ ਤੋਂ ਪਹਿਲਾਂ ਝੁਰੜੀਆਂ ਪੈ ਜਾਂਦੀਆਂ ਹਨ। ਇਨ੍ਹਾਂ ਤੋਂ ਰਾਹਤ ਪਾਉਣ ਲਈ ਹਲਦੀ 'ਚ ਸ਼ਹਿਦ ਮਿਲਾ ਕੇ ਫੇਸਪੈਕ ਬਣਾਓ। 3 ਚਮਚੇ ਹਲਦੀ 'ਚ 1 ਚਮਚਾ ਸ਼ਹਿਦ ਮਿਲਾ ਕੇ ਮਿਕਸ ਕਰ ਲਓ। ਜੇਕਰ ਤੁਸੀਂ ਚਾਹੋ ਤਾਂ ਇਸ 'ਚ 1 ਚਮਚਾ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਫਿਰ ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। 15-20 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।
ਦਾਗ-ਧੱਬਿਆਂ ਤੋਂ ਛੁਟਕਾਰਾ: ਹਲਦੀ ਲਗਾਉਣ ਨਾਲ ਚਿਹਰੇ 'ਤੇ ਦਾਗ-ਧੱਬੇ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਲਗਾਤਾਰ ਹਲਦੀ ਨਾਲ ਬਣਿਆ ਫੇਸਪੈਕ ਲਗਾਉਣ ਨਾਲ ਚਿਹਰੇ 'ਤੇ ਨਿਖਾਰ ਵੀ ਆਉਂਦਾ ਹੈ। ਚਿਹਰੇ ਨੂੰ ਬੇਦਾਗ ਬਣਾਉਣ ਲਈ 1 ਚਮਚ ਹਲਦੀ 'ਚ ਪਾਣੀ ਪਾ ਕੇ ਮਿਕਸ ਕਰੋ। ਫਿਰ ਇਸ ਨੂੰ ਅੱਧੇ ਘੰਟੇ ਲਈ ਚਿਹਰੇ 'ਤੇ ਲਗਾਓ। ਹਫਤੇ 'ਚ ਦੋ ਵਾਰ ਅਜਿਹਾ ਕਰਨ ਨਾਲ ਦਾਗ-ਧੱਬਿਆਂ ਦੇ ਨਿਸ਼ਾਨਾਂ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਂਦਾ ਹੈ।
ਮੁਹਾਸੇ: ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਚੰਦਨ, ਹਲਦੀ ਅਤੇ ਦੁੱਧ ਦਾ ਫੇਸਪੈਕ ਬਣਾਓ। ਇਸ ਨੂੰ ਚਿਹਰੇ, ਗਰਦਨ 'ਤੇ ਲਗਾਓ। 15-20 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। 2-3 ਮਿੰਟ ਤੱਕ ਲਗਾਤਾਰ ਇਸ ਲੇਪ ਦੀ ਵਰਤੋਂ ਕਰਨ ਨਾਲ ਮੁਹਾਸੇ ਜੜ੍ਹ ਤੋਂ ਖਤਮ ਹੋ ਜਾਣਗੇ ਅਤੇ ਕੋਈ ਨਿਸ਼ਾਨ ਵੀ ਨਹੀਂ ਰਹੇਗਾ।
ਗੋਰੀ ਰੰਗਤ: ਨਿਖਰੀ ਚਮੜੀ ਪਾਉਣ ਲਈ ਹਲਦੀ,ਓਟਸ, ਦੁੱਧ ਅਤੇ ਗੁਲਾਬ ਜਲ ਪਾ ਕੇ ਇਕ ਪੇਸਟ ਬਣਾਓ। ਇਸ ਪੇਸਟ ਨੂੰ ਚਿਹਰੇ, ਗਰਦਨ ਅਤੇ ਹੱਥਾਂ ਪੈਰਾਂ 'ਤੇ ਲਗਾਓ। 20 ਮਿੰਟ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ। ਹਫ਼ਤੇ 'ਚ 3 ਵਾਰ ਇਸ ਪੇਸਟ ਨੂੰ ਲਗਾਉਣ ਨਾਲ ਤੁਹਾਡੀ ਚਮੜੀ 'ਚ ਨਿਖਾਰ ਆਵੇਗਾ।
ਸਟ੍ਰੈਚ ਮਾਰਕਸ: ਸਟ੍ਰੈਚ ਮਾਰਕਸ ਦੇ ਨਿਸ਼ਾਨਾਂ ਨੂੰ ਦੂਰ ਕਰਨ ਲਈ ਹਲਦੀ ਔਸ਼ਧੀ ਦੀ ਤਰ੍ਹਾਂ ਕੰਮ ਕਰਦੀ ਹੈ। ਇਨ੍ਹਾਂ ਨਿਸ਼ਾਨਾਂ ਤੋਂ ਛੁਟਕਾਰਾ ਪਾਉਣ ਲਈ ਹਲਦੀ, ਕੇਸਰ 'ਚ ਨਿੰਬੂ ਦਾ ਰਸ ਪਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਸਟ੍ਰੈਚ ਮਾਰਕਸ ਵਾਲੀ ਥਾਂ 'ਤੇ 20 ਮਿੰਟ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਕੁਝ ਦਿਨਾਂ ਤੱਕ ਲਗਾਤਾਰ ਅਜਿਹਾ ਕਰਨ ਨਾਲ ਸਟ੍ਰੈਚ ਮਾਰਕਸ ਦੇ ਨਿਸ਼ਾਨ ਦੂਰ ਹੋ ਜਾਣਗੇ।
ਫੱਟੀਆਂ ਅੱਡੀਆਂ ਤੋਂ ਰਾਹਤ: ਸਰਦੀਆਂ 'ਚ ਅੱਡੀਆਂ ਦਾ ਫੱਟਣਾ ਇਕ ਆਮ ਸਮੱਸਿਆ ਹੈ। ਇਸ ਤੋਂ ਰਾਹਤ ਪਾਉਣ ਲਈ ਹਲਦੀ ਅਤੇ ਨਾਰੀਅਲ ਦੇ ਤੇਲ ਨਾਲ ਪੇਸਟ ਬਣਾਓ। 3 ਚਮਚੇ ਹਲਦੀ 'ਚ 4 ਚਮਚੇ ਨਾਰੀਅਲ ਦੇ ਤੇਲ ਮਿਲਾ ਕੇ ਮਿਕਸ ਕਰੋ। ਫਿਰ ਇਸ ਨੂੰ ਅੱਡੀਆਂ 'ਤੇ 15 ਮਿੰਟ ਲਗਾ ਲਓ ਅਤੇ ਇਸ ਤੋਂ ਬਾਅਦ ਧੋ ਲਓ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਅੱਡੀਆਂ ਮੁਲਾਇਮ ਹੋਣਗੀਆਂ।
ਟੈਨਿੰਗ: ਧੁੱਪ ਦੀ ਵਜ੍ਹਾ ਨਾਲ ਚਮੜੀ 'ਤੇ ਟੈਨਿੰਗ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਵੇਸਣ 'ਚ ਹਲਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਓ। ਕੁਝ ਦਿਨ ਅਜਿਹਾ ਕਰਨ ਨਾਲ ਚਿਹਰੇ ਦਾ ਕਾਲਾਪਨ ਦੂਰ ਹੋ ਜਾਵੇਗਾ।


Aarti dhillon

Content Editor

Related News