''ਐਕਸ'' ਦੇ ਬਾਰੇ ਦੱਸਣ ਸਮੇਂ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ

07/16/2017 8:44:18 AM

ਮੁੰਬਈ— ਹਰ ਰਿਸ਼ਤੇ 'ਚ ਇਮਾਨਦਾਰੀ ਹੋਣਾ ਬਹੁਤ ਜ਼ਰੂਰੀ ਹੈ। ਅਜਿਹੀ ਹਾਲਤ 'ਚ ਜਦੋਂ ਵੀ ਕਪਲਸ ਇਕ ਰਿਸ਼ਤੇ 'ਚ ਆਉਂਦੇ ਹਨ ਤਾਂ ਆਪਣੇ ਅਤੀਤ ਦੇ ਬਾਰੇ 'ਚ ਜ਼ਰੂਰ ਦਸਣਾ ਚਾਹੀਦਾ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਹਮਣੇ ਵਾਲੇ ਨੂੰ ਤੁਹਾਡੇ ਪਹਿਲੇ ਪਿਆਰ ਦੀਆਂ ਗੱਲਾਂ ਸੁਣਕੇ ਬੁਰਾ ਨਾ ਲੱਗ ਜਾਵੇ। ਅਜਿਹੀ ਹਾਲਤ 'ਚ ਆਪਣੇ ਪਾਸਟ ਦੇ ਬਾਰੇ 'ਚ ਦੱਸਣ ਸਮੇਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
1. ਪਾਰਟਨਰ ਦਾ ਸੁਭਾਅ
ਜਦੋਂ ਵੀ ਆਪਣੇ ਪਾਰਟਨਰ ਨਾਲ ਅਤੀਤ ਦੇ ਬਾਰੇ 'ਚ ਗੱਲ ਕਰੋ ਤਾਂ ਸ਼ੁਰੂਆਤ 'ਚ ਹੀ ਉਸ ਦੇ ਸੁਭਾਅ ਬਾਰੇ ਜਾਨ ਲਓ। ਜੇਕਰ ਪਾਰਟਨਰ ਨੂੰ ਗੁੱਸਾ ਆਉਣ ਲੱਗੇ ਤਾਂ ਗੱਲ ਉੱਥੇ ਹੀ ਰੋਕ ਦਿਓ।
2. ਤੁਲਨਾ ਨਾ ਕਰੋ
ਹਰ ਇਕ ਵਿਅਕਤੀ ਆਪਣੀ ਜਗ੍ਹਾ 'ਤੇ ਪਰਫੈਕਟ ਹੁੰਦਾ ਹੈ। ਜੇਕਰ ਤੁਸੀਂ ਵੀ ਆਪਣੀ ਪਾਰਟਨਰ ਦੀ ਐਕਸ ਦੇ ਨਾਲ ਤੁਲਨਾ ਕਰਨ ਲੱਗੋਗੇ ਤਾਂ ਉਹ ਬੁਰਾ ਮਨ ਜਾਵੇਗੀ ਅਤੇ ਹੋ ਸਕਦਾ ਹੈ ਕਿ ਉਹ ਤੁਹਾਨੂੰ ਛੱਡ ਵੀ ਦੇਵੇ।
3. ਮੌਕਾ ਦੇਖ ਕੇ ਗੱਲ ਕਰੋ
ਆਪਣੇ ਐਕਸ ਦੇ ਬਾਰੇ 'ਚ ਦੱਸਣ ਤੋਂ ਪਹਿਲਾ ਪਾਰਟਨਰ ਦਾ ਮੂਡ ਦੇਖ ਲਓ। ਜੇਕਰ ਉਹ ਚੰਗੇ ਮੂਡ 'ਚ ਹੈ ਤਾਂ ਹੀ ਉਸ ਨਾਲ ਗੱਲ ਕਰੋ।


Related News