ਚਮੜੀ ਨੂੰ ਚਮਕਦਾਰ ਬਣਾਉਣ ਲਈ ਕੇਲੇ ਨਾਲ ਬਣੀ ਇਸ ਕ੍ਰੀਮ ਦੀ ਕਰੋ ਵਰਤੋਂ
Friday, Jul 20, 2018 - 02:31 PM (IST)

ਨਵੀਂ ਦਿੱਲੀ— ਕੇਲਾ ਹਰ ਸੀਜਨ 'ਚ ਆਸਾਨੀ ਨਾਲ ਮਿਲਣ ਵਾਲਾ ਫਲ ਹੈ, ਜਿਸ ਦੀ ਵਰਤੋਂ ਬਿਊਟੀ ਪ੍ਰਾਡਕਟਸ ਬਣਾਉਣ 'ਚ ਕੀਤੀ ਜਾਂਦੀ ਹੈ। ਕੇਲੇ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕੇਲੇ ਦੀ ਵਰਤੋਂ ਕਾਲੇ ਘੇਰੇ, ਚਿਹਰੇ ਦੀ ਰੰਗਤ ਨਿਖਾਰਣ, ਮੁਹਾਸੇ, ਗੋਡਿਆਂ ਅਤੇ ਕੋਹਣੀਆਂ ਦਾ ਕਾਲਾਪਣ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਕਈ ਫੇਸ ਕ੍ਰੀਮ, ਫੇਸ ਮਾਸਕ ਅਤੇ ਫੇਸਪੈਕ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ 'ਚ ਮਿਲਣ ਵਾਲੇ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟਸ 'ਚ ਕਈ ਤਰ੍ਹਾਂ ਦੇ ਕੈਮੀਕਲਸ ਮੌਜੂਦ ਹੁੰਦੇ ਹਨ ਜੋ ਹਰ ਕਿਸੇ ਦੀ ਸਕਿਨ ਨੂੰ ਸੂਟ ਨਹੀਂ ਕਰਦੇ ਪਰ ਘਰ 'ਚ ਤਿਆਰ ਕੀਤੇ ਗਏ ਕੇਲੇ ਦੇ ਫੇਸਮਾਸਕ ਦੀ ਵਰਤੋਂ ਕਰਕੇ ਵੀ ਤੁਸੀਂ ਆਪਣੀ ਖੂਬਸੂਰਤੀ ਨੂੰ ਨਿਖਾਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੇਲੇ ਨਾਲ ਬਣੀ ਹੋਮਮੇਡ ਕ੍ਰੀਮਸ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਸਕਿਨ ਨੂੰ ਨਿਖਾਰ ਕੇ ਚਮੜੀ ਦੀ ਹਰ ਸਮੱਸਿਆ ਨੂੰ ਦੂਰ ਕਰ ਦੇਵੇਗਾ।
ਕੇਲੇ ਦੀ ਕ੍ਰੀਮ ਬਣਾਉਣ ਦੀ ਸਮੱਗਰੀ
- 1/2 ਕੇਲਾ
- 3 ਵੱਡੇ ਚੱਮਚ ਦੁੱਧ
ਬਣਾਉਣ ਦਾ ਤਰੀਕਾ
1. ਕੇਲੇ ਨੂੰ ਛੋਟੇ-ਛੋਟੇ ਸਲਾਈਸ 'ਚ ਕੱਟ ਲਓ ਫਿਰ ਇਨ੍ਹਾਂ ਸਲਾਈਸ ਨੂੰ ਬਾਊਲ 'ਚ ਪਾ ਕੇ ਚੰਗੀ ਤਰ੍ਹਾਂ ਨਾਲ ਮੈਸ਼ ਕਰੋ।
2. ਫਿਰ ਇਸ 'ਚ ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਪੇਸਟ ਬਣਾ ਲਓ।
3. ਫਿਰ ਇਸ ਕ੍ਰੀਮ ਨੂੰ ਆਪਣੀ ਉਂਗਲੀਆਂ ਦੀ ਮਦਦ ਨਾਲ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 3 ਤੋਂ 4 ਮਿੰਟ ਤਕ ਚਿਹਰੇ 'ਤੇ ਲੱਗੇ ਰਹਿਣ ਦਿਓ।
4. ਇਸ ਕ੍ਰੀਮ ਨੂੰ ਚਿਹਰੇ 'ਤੋਂ ਉਤਾਰਣ ਲਈ ਕੋਸੇ ਪਾਣੀ ਦੀ ਵਰਤੋਂ ਕਰੋ। ਫਿਰ ਆਪਣੇ ਚਿਹਰੇ ਅਤੇ ਗਰਦਨ ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਨਾਲ ਸੁਕਾ ਲਓ।