ਜਾਣੋ ਅਲਸੀ ਦੀਆਂ ਪਿੰਨੀਆਂ ਖਾਣ ਦੇ ਫ਼ਾਇਦੇ ਅਤੇ ਬਣਾਉਣ ਦੀ ਵਿਧੀ

01/03/2021 10:19:41 AM

ਜਲੰਧਰ: ਸਰਦੀ ਦੇ ਮੌਸਮ ’ਚ ਅਕਸਰ ਲੋਕ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਅਲਸੀ ਦੀਆਂ ਪਿੰਨੀਆਂ ਖਾਂਦੇ ਹਨ। ਕਿਉਂਕ ਅਲਸੀ ਦੀਆਂ ਪਿੰਨੀਆਂ ਠੰਡ, ਜ਼ੁਕਾਮ ਆਦਿ ਨਾਲ ਲੜਨ ਦੀ ਸ਼ਕਤੀ ਦਿੰਦੀਆਂ ਹਨ। ਇਹ ਖਾਣ ’ਚ ਸੁਆਦ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਗਰਮ ਰੱਖਦੀਆਂ ਹੈ। ਆਓ ਅੱਜ ਅਸÄ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ 

  • ਘਿਓ-50 ਗ੍ਰਾਮ 
  • ਬਾਦਾਮ-120 ਗ੍ਰਾਮ 
  • ਕਾਜੂ-120 ਗ੍ਰਾਮ 
  • ਸੌਗੀ-120 ਗ੍ਰਾਮ 
  • ਅਲਸੀ ਦੇ ਬੀਜ-500 ਗ੍ਰਾਮ 
  • ਕਣਕ ਦਾ ਆਟਾ-500 ਗ੍ਰਾਮ 
  • ਗੋਂਦ-60 ਗ੍ਰਾਮ 
  • ਘਿਓ-400 ਮਿਲੀਲੀਟਰ 
  • ਪੀਸੀ ਹੋਈ ਖੰਡ ਜਾਂ ਗੁੜ-500 ਗ੍ਰਾਮ 


ਬਣਾਉਣ ਦੀ ਵਿਧੀ 

  • ਸਭ ਤੋਂ ਪਹਿਲਾਂ ਇਕ ਪੈਨ 'ਚ 50 ਗ੍ਰਾਮ ਘਿਓ ਗਰਮ ਕਰੋ ਅਤੇ ਇਸ 'ਚ ਬਾਦਾਮ, ਕਾਜੂ, ਸੌਗੀ ਪਾ ਕੇ 3 ਤੋਂ 5 ਮਿੰਟ ਲਈ ਭੂਰੇ ਹੋਣ ਤੱਕ ਉਡੀਕ ਕਰੋ। 
  • ਦੂਜੇ ਪੈਨ 'ਚ ਅਲਸੀ ਦੇ ਬੀਜ ਪਾ ਕੇ 5-7 ਮਿੰਟ ਲਈ ਭੂਰੇ ਹੋਣ ਤੱਕ ਭੁੰਨੋ।
  • ਇਸ ਤੋਂ ਬਾਅਦ ਪੈਨ 'ਚ ਆਟਾ ਪਾ ਕੇ ਇਸ ਨੂੰ ਵੀ ਭੂਰੇ ਹੋਣ ਤੱਕ ਭੁੰਨ ਲਓ ਅਤੇ ਸਾਈਡ 'ਤੇ ਰੱਖ ਲਓ
  • ਫਿਰ ਪੈਨ 'ਚ 50 ਗ੍ਰਾਮ ਦੇਸੀ ਘਿਓ ਦੁਬਾਰਾ ਪਾ ਕੇ ਇਸ 'ਚ ਗੋਂਦ ਪਾ ਕੇ ਭੂਰਾ ਹੋਣ ਦਿਓ ਅਤੇ ਉਦੋਂ ਤੱਕ ਭੁੰਨੋ ਜਦੋਂ ਤੱਕ ਕਿ ਇਸ ਦੀ ਖੁਸ਼ਬੂ ਆਉਣੀ ਸ਼ੁਰੂ ਨਾ ਹੋ ਜਾਵੇ। 
  • ਇਸ ਤੋਂ ਬਾਅਦ ਅਲਸੀ, ਡਰਾਈ ਫਰੂਟ ਅਤੇ ਗੋਂਦ ਨੂੰ ਮਿਕਸੀ 'ਚ ਪਾ ਕੇ ਪੀਸ ਲਓ।
  • ਇਕ ਕੜਾਈ 'ਚ 400 ਮਿਲੀਲੀਟਰ ਘਿਓ ਪਾ ਕੇ ਇਸ 'ਚ ਪਹਿਲਾਂ ਤੋਂ ਭੁੰਨ ਕੇ ਰੱਖਿਆ ਹੋਇਆ ਆਟਾ, ਅਲਸੀ ਦੇ ਬੀਜ ਅਤੇ ਪੀਸੀ ਹੋਈ ਖੰਡ ਜਾਂ ਗੁੜ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿਓ।
  • ਇਸ ਮਿਸ਼ਰਣ 'ਚ ਡਰਾਈ ਫਰੂਟ ਅਤੇ ਗੋਂਦ ਪਾ ਕੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। 
  • ਅਲਸੀ ਦੀਆਂ ਪਿੰਨੀਆਂ ਦਾ ਮਿਸ਼ਰਣ ਕਿਸੇ ਭਾਂਡੇ 'ਚ ਕੱਢ ਕੇ ਥੋੜ੍ਹਾ ਠੰਡਾ ਹੋਣ 'ਤੇ ਹੱਥਾਂ ਦੀਆਂ ਤਲੀਆਂ 'ਚ ਰੱਖ ਕੇ ਪਿੰਨੀਆਂ ਦਾ ਆਕਾਰ ਬਣਾ ਲਓ। ਇਸ ਤਰ੍ਹਾਂ ਬਾਕੀ ਦੀਆਂ ਪਿੰਨੀਆਂ ਵੀ ਬਣਾ ਲਓ।
  • ਇਸ ਨੂੰ ਤੁਸੀਂ ਸਰਦੀ ਦੇ ਮੌਸਮ 'ਚ ਦੁੱਧ ਜਾਂ ਚਾਹ ਨਾਲ ਖਾ ਸਕਦੇ ਹੋ।

cherry

Content Editor

Related News