ਇਨ੍ਹਾਂ ਜਿਊਲਰੀ ਡਿਜ਼ਾਇੰਸ ਨੂੰ ਆਪਣੇ ਕਲੈਕਸ਼ਨ ’ਚ ਕਰੋ ਸ਼ਾਮਲ
Thursday, Sep 28, 2023 - 05:20 PM (IST)

ਜਲੰਧਰ- ਔਰਤਾਂ ਦੀ ਖੂਬਸੂਰਤੀ ਵਧਾਉਣ ’ਚ ਜਿੰਨਾ ਜ਼ਰੂਰੀ ਮੇਕਅਪ ਹੁੰਦਾ ਹੈ, ਓਨਾ ਹੀ ਜਿਊਲਰੀ ਵੀ ਮਾਇਨੇ ਰੱਖਦੀ ਹੈ। ਕਿਸੇ ਵੀ ਤਿਉਹਾਰ, ਪਾਰਟੀ ਜਾਂ ਫਿਰ ਵਿਆਹ ਲਈ ਔਰਤਾਂ ਆਪਣੇ ਆਊਟਫਿਟ ਨੂੰ ਧਿਆਨ ’ਚ ਰੱਖ ਕੇ ਹੀ ਜਿਊਲਰੀ ਦੀ ਚੋਣ ਕਰਦੀਆਂ ਹਨ। ਬਦਲਤੇ ਟ੍ਰੈਂਡਸ ਦੇ ਨਾਲ ਜਿਊਲਰੀ ਦਾ ਫੈਸ਼ਨ ਵੀ ਕਾਫੀ ਬਦਲ ਗਿਆ ਹੈ। ਸੋਨੇ ਦੇ ਗਹਿਣਿਆਂ ਹੀ ਥਾਂ ਹੁਣ ਆਰਟੀਫੀਸ਼ੀਅਲ ਜਿਊਲਰੀ ਨੇ ਲੈ ਲਈ ਹੈ। ਜੇਕਰ ਤੁਸੀਂ ਵੀ ਆਪਣੀ ਲੁਕ ਨੂੰ ਬਿਹਤਰ ਬਣਾਉਣ ਲਈ ਜਿਊਲਰੀ ਦੇ ਨਵੇਂ ਟ੍ਰੈਂਡ ਦੀ ਤਲਾਸ਼ ’ਚ ਹੋ, ਤਾਂ ਅੱਜ ਤੁਹਾਨੂੰ ਕੁਝ ਅਜਿਹੇ ਆਈਡੀਆਜ਼ ਦੱਸਦੇ ਹਾਂ, ਜਿਨ੍ਹਾਂ ਨਾਲ ਤੁਹਾਡੀ ਖੂਬਸੂਰਤੀ ਹੋਰ ਵੀ ਜ਼ਿਆਦਾ ਨਿਖਰ ਕੇ ਆਏਗੀ।
ਬਟਨ ਸਾਈਜ਼ ਈਅਰਰਿੰਗਸ
ਵੈਡਿੰਗ ਜਾਂ ਫਿਰ ਕਿਸੇ ਫੰਕਸ਼ਨ ’ਚ ਤੁਸੀਂ ਚਾਹੋ ਤਾਂ ਦੀਪਿਕਾ ਵਰਗੇ ਬਟਨ ਸਾਈਜ਼ ਈਅਰਰਿੰਗਸ ਪਹਿਨ ਸਕਦੇ ਹੋ। ਰੂਬੀ, ਐਮਰਾਲਡ ਜਾਂ ਫਿਰ ਮੋਤੀਆਂ ’ਚ ਤੁਹਾਨੂੰ ਇਸ ਤਰ੍ਹਾਂ ਦੇ ਈਅਰਰਿੰਗਸ ਦੇ ਕਾਫੀ ਡਿਜ਼ਾਈਨ ਮਿਲ ਜਾਣਗੇ।
ਟੈਂਪਲ ਜਿਊਲਰੀ
ਇਨ੍ਹੀਂ ਦਿਨੀਂ ਸਾਊਥ ਦੀ ਫੇਮਸ ਟੈਂਪਲ ਜਿਊਲਰੀ ਦਾ ਕ੍ਰੇਜ਼ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਦੀ ਜਿਊਲਰੀ ਸਿਲਕ ਸਾੜੀ ਨਾਲ ਬੇਹੱਦ ਸ਼ਾਨਦਾਰ ਲੱਗਦੀ ਹੈ। ਇਸ ਦੇ ਨਾਲ ਲਾਂਗ ਈਅਰਰਿੰਗਸ ਅਤੇ ਹੈਵੀ ਮਾਂਗ ਟੀਕਾ ਤੁਹਾਨੂੰ ਟ੍ਰੈਡੀਸ਼ਨਲ ਲੁਕ ਦੇਵੇਗਾ। ਟੈਂਪਲ ਜਿਊਲਰੀ ’ਚ ਮੂਰਤੀਆਂ ਅਤੇ ਮੰਦਿਰਾਂ ਦੀਆਂ ਦੀਵਾਰਾਂ ਤੇ ਖੰਭਿਆਂ ਦੀ ਨੱਕਾਸ਼ੀ ਕੀਤੀ ਜਾਂਦੀ ਹੈ, ਜੋ ਦੇਖਣ ’ਚ ਬੇਹੱਦ ਖੂਬਸੂਰਤ ਲੱਗਦੀ ਹੈ।
ਡਾਇਮੰਡ ਜਿਊਲਰੀ
ਡਾਇਮੰਡ ਦੀ ਖੂਬਸੂਰਤੀ ਨਾਲ ਤਾਂ ਹਰ ਕੋਈ ਵਾਕਿਫ ਹੈ। ਡਾਇਮੰਡ ਨੈਕਲੇਸ ਜਿੰਨੇ ਦੇਖਣ ’ਚ ਖੂਬਸੂਰਤ ਹੁੰਦੇ ਹਨ, ਓਨੇ ਹੀ ਸਟਾਈਲ ਕਰਨ ’ਚ ਵੀ ਚੰਗੇ ਹੁੰਦੇ ਹਨ। ਸਾੜ੍ਹੀ, ਲਹਿੰਗਾ ਜਾਂ ਫਿਰ ਹੈਵੀ ਸੂਟ, ਤੁਸੀਂ ਕਿਸੇ ਵੀ ਆਊਟਫਿਟ ਨਾਲ ਇਸ ਨੂੰ ਆਸਾਨੀ ਨਾਲ ਕੈਰੀ ਕਰ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਡਾਇਮੰਡ ਰਿੰਗ ਪਹਿਨ ਕੇ ਮਹਾਰਾਣੀ ਲੁਕ ਪਾ ਸਕਦੇ ਹੋ।
ਹੂਪਸ
ਇਸ ਤਰ੍ਹਾਂ ਦੇ ਈਅਰਰਿੰਗਸ ਅੱਜਕਲ ਸਾਰਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਬਾਜ਼ਾਰ ’ਚ ਤੁਹਾਨੂੰ ਇਸ ਵਿਚ ਕਾਫੀ ਤਰ੍ਹਾਂ ਦੀ ਵੈਰਾਇਟੀ ਆਸਾਨੀ ਨਾਲ ਮਿਲ ਜਾਏਗੀ। ਇਨ੍ਹਾਂ ਨੂੰ ਸਟਾਈਲ ਕਰਨਾ ਤੁਸੀਂ ਇਸ ਲਈ ਵੀ ਪਸੰਦ ਕਰੋਗੇ, ਕਿਉਂਕਿ ਇਹ ਹਰ ਇਕ ਆਊਟਫਿਟ ਨਾਲ ਚੰਗੀ ਤਰ੍ਹਾਂ ਸਟਾਈਲ ਹੋ ਜਾਂਦੇ ਹਨ। ਇਸ ਨੂੰ ਸ਼ਰਟ-ਪੈਂਟ, ਡ੍ਰੈਸ ਜਾਂ ਫਿਰ ਜੀਂਸ-ਟਾਪ ਨਾਲ ਕੈਰੀ ਕਰ ਸਕਦੇ ਹੋ।
ਐਮਰਾਲਡ ਜਿਊਲਰੀ
ਭੀੜ ਤੋਂ ਵੱਧ ਦਿਸਣ ਲਈ ਐਮਰਾਲਡ ਜਿਊਲਰੀ ਤੁਹਾਡੀ ਮਦਦ ਕਰ ਸਕਦੀ ਹੈ। ਸਿਰਫ ਇੰਡੀਅਨ ਹੀ ਨਹੀਂ, ਵੈਸਟਰਨ ਲੁਕ ਦੇ ਨਾਲ ਵੀ ਐਮਰਾਲਡ ਜਿਊਲਰੀ ਨੂੰ ਕੈਰੀ ਕਰਨਾ ਬੇਹੱਦ ਆਸਾਨ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਡਾਇਮੰਡ, ਗੋਲਡ ਅਤੇ ਕੁੰਦਨ ਸਾਰਿਆਂ ਨਾਲ ਆਸਾਨੀ ਨਾਲ ਮੈਚ ਕੀਤਾ ਜਾ ਸਕਦਾ ਹੈ।
ਸਿੰਪਲ ਜਿਊਲਰੀ
ਤੁਸੀਂ ਚਾਹੋ ਤਾਂ ਸਿੰਪਲ ਚੇਨ ਨਾਲ ਇਸ ਤਰ੍ਹਾਂ ਦੇ ਛੋਟੇ-ਛੋਟੇ ਈਅਰਰਿੰਗਸ ਕੈਰੀ ਕਰ ਕੇ ਵੀ ਸਭ ਤੋਂ ਹੱਟ ਕੇ ਅਤੇ ਗੌਰਜੀਅਸ ਲੁਕ ਪਾ ਸਕਦੇ ਹੋ। ਸਾੜ੍ਹੀ, ਸੂਟ ਜਾਂ ਫਿਰ ਪੈਂਟ-ਸੂਟ ਨਾਲ ਇਸ ਤਰ੍ਹਾਂ ਦੀ ਜਿਊਲਰੀ ਇਕਦਮ ਪਰਫੈਕਟ ਰਹੇਗੀ।
ਚੌਕਰ
ਇਸ ਤਰ੍ਹਾਂ ਦੇ ਨੈਕਲੇਸ ਅੱਜਕਲ ਕਾਫੀ ਟ੍ਰੈਂਡ ’ਚ ਹਨ। ਜੇਕਰ ਤੁਸੀਂ ਕੁਝ ਸਿੰਪਲ ਪਹਿਨਣ ਦੀ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਇਕ ਪਰਫੈਕਟ ਆਪਸ਼ਨ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ