ਮੁਟਿਆਰਾਂ ਨੂੰ ਮਾਡਰਨ ਨਾਲ ਟ੍ਰੈਡੀਸ਼ਨਲ ਲੁੱਕ ਦਿੰਦਾ ਹੈ ''ਸ਼ਰਾਰਾ ਸੂਟ''
Saturday, Oct 19, 2024 - 03:26 PM (IST)
ਵੈੱਬ ਡੈਸਕ- ਕੋਈ ਵੀ ਫੰਕਸ਼ਨ ਹੋਵੇ ਹਰ ਮੁਟਿਆਰ ਅਤੇ ਔਰਤ ਚਾਹੁੰਦੀ ਹੈ ਕਿ ਉਹ ਸਭ ਤੋਂ ਸੋਹਣੀ ਅਤੇ ਸਟਾਈਲਿਸ਼ ਲੱਗੇ। ਅੱਜ-ਕੱਲ੍ਹ ਸ਼ਰਾਰੇ ਦਾ ਬਹੁਤ ਟਰੈਂਡ ਹੈ। ਇਹ ਮੁਟਿਆਰਾਂ ਨੂੰ ਕੰਫਰਟੇਬਲ, ਸਟਾਈਲਿਸ਼ ਅਤੇ ਡਿਫਰੈਂਟ ਲੁੱਕ ਦਿੰਦਾ ਹੈ। ਨਾਲ ਹੀ ਸ਼ਰਾਰਾ ਮੁਟਿਆਰਾਂ ਨੂੰ ਸਾੜ੍ਹੀ, ਲਹਿੰਗਾ ਚੋਲੀ ਅਤੇ ਗਾਊਨ ਦੇ ਮੁਕਾਬਲੇ ਐਥੇਨਿਕ ਦੇ ਨਾਲ-ਨਾਲ ਮਾਡਰਨ ਲੁੱਕ ਵੀ ਪ੍ਰਦਾਨ ਕਰਦਾ ਹੈ। ਮਾਰਕੀਟ ਵਿਚ ਕਈ ਡਿਜ਼ਾਈਨ, ਪੈਟਰਨ ਅਤੇ ਕਲਰ ਵਿਚ ਸ਼ਰਾਰੇ ਮੁਹੱਈਆ ਹਨ।
ਮਾਰਕੀਟ ਵਿਚ ਸ਼ਰਾਰਾ ਕੁਰਤੀ ਦੀ ਨੈੱਕਲਾਈਨ ਅਤੇ ਸਲੀਵਸ ਦੇ ਵੱਖ-ਵੱਖ ਡਿਜ਼ਾਈਨ ਆਪਸ਼ਨ ਮਿਲ ਜਾਂਦੇ ਹਨ। ਇਸ ਨੂੰ ਹਰ ਉਮਰ ਦੀਆਂ ਮੁਟਿਆਰਾਂ ਕੈਰੀ ਕਰ ਸਕਦੀਆਂ ਹਨ। ਬਾਲੀਵੁੱਡ ਅਭਿਨੇਤਰੀਆਂ, ਮਾਡਲਾਂ ਅਤੇ ਕੁਝ ਮੁਟਿਆਰਾਂ ਨੂੰ ਵੀ ਸ਼ਰਾਰੇ ਨਾਲ ਕ੍ਰਾਪ ਟਾਪ ਅਤੇ ਬਲਾਊਜ਼ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਕ੍ਰਾਪ ਟਾਪ ਅਤੇ ਬਲਾਊਜ਼ ਨਾਲ ਸ਼ਰਾਰਾ ਮਾਡਰਨ ਦੇ ਨਾਲ-ਨਾਲ ਟ੍ਰੈਡੀਸ਼ਨਲ ਲੁੱਕ ਦਿੰਦਾ ਹੈ। ਕੁਝ ਮੁਟਿਆਰਾਂ ਸ਼ਰਾਰਾ ਸੂਟ ਨਾਲ ਮੈਚਿੰਗ ਜਿਊਲਰੀ ਕੈਰੀ ਕਰਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਲੁੱਕ ਹੋਰ ਵੀ ਖੂਬਸੂਰਤ ਲੱਗਦੀ ਹੈ। ਇਹ ਵਿਆਹ, ਮਹਿੰਦੀ, ਹਲਦੀ ਫੰਕਸ਼ਨ, ਮੰਗਣੀ, ਕਰਵਾਚੌਥ, ਵਰ੍ਹੇਗੰਢ, ਪਾਰਟੀ ਅਤੇ ਫੈਮਿਲੀ ਫੰਕਸ਼ਨ ਵਿਚ ਪਹਿਨਣ ਲਈ ਬੈਸਟ ਆਊਟਫਿਟ ਹੈ। ਕੁਝ ਸ਼ਰਾਰਾ ਸੂਟ ਬਹੁਤ ਹੈਵੀ ਹੁੰਦੇ ਹਨ। ਇਨ੍ਹਾਂ ’ਤੇ ਗੋਟਾ-ਪੱਟੀ ਵਰਕ ਕੀਤਾ ਹੁੰਦਾ ਹੈ, ਜੋ ਦੇਖਣ ਵਿਚ ਬਹੁਤ ਅਟ੍ਰੈਕਟਿਵ ਲਗਦਾ ਹੈ। ਇਸ ਤਰ੍ਹਾਂ ਦੇ ਹੈਵੀ ਸ਼ਰਾਰਾ ਸੂਟ ਨਿਊ ਬ੍ਰਾਈਡਲਸ ਅਤੇ ਔਰਤਾਂ ਨੂੰ ਬਹੁਤ ਪਸੰਦ ਆ ਰਹੇ ਹਨ।