ਬ੍ਰਾਈਡਲ ਲੁੱਕ ’ਤੇ ਚਾਰ-ਚੰਨ ਲਗਾਉਂਦਾ ਹੈ ‘ਪਾਸਾ’
Saturday, Aug 03, 2024 - 05:08 PM (IST)
ਹਰ ਲੜਕੀ ਚਾਹੁੰਦੀ ਹੈ ਕਿ ਉਸ ਦੀ ਵੈਡਿੰਗ ਲੁੱਕ ਅਜਿਹੀ ਹੋਵੇ ਕਿ ਦੇਖਣ ਵਾਲੇ ਦੀ ਨਜ਼ਰ ਉਸ ’ਤੇ ਹੀ ਠਹਿਰ ਜਾਵੇ। ਵਿਆਹ ’ਚ ਲਾੜੀ ਦੇ ਲਹਿੰਗੇ ਦੇ ਨਾਲ-ਨਾਲ ਜਿਊਲਰੀ ਦਾ ਵੀ ਅਹਿਮ ਰੋਲ ਹੁੰਦਾ ਹੈ। ਤਾਂ ਹੀ ਓਵਰਆਲ ਲੁੱਕ ਬਿਹਤਰ ਬਣਦੀ ਹੈ। ਹਰ ਸਾਲ ਵੈਡਿੰਗ ਸੀਜ਼ਨ ’ਚ ਦੁਲਹਨ ਲਈ ਨਵਾਂ ਫੈਸ਼ਨ ਦੇਖਣ ਨੂੰ ਮਿਲਦਾ ਹੈ, ਇਨ੍ਹੀਂ ਦਿਨੀਂ ਪਾਸਾ ਦਾ ਕ੍ਰੇਜ਼ ਸਾਰਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜੇਕਰ ਤੁਸੀਂ ਆਪਣੇ ਵਿਆਹ ’ਚ ਰਾਇਲ ਲੁੱਕ ਚਾਹੁੰਦੇ ਹੋ ਤਾਂ ਪਾਸਾ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ‘ਪਾਸਾ ਜਿਊਲਰੀ’ ਨੂੰ ਸਟਾਈਲ ਕਰਨ ਦੇ ਬੇਹੱਦ ਸ਼ਾਨਦਾਰ ਤਰੀਕੇ।
ਹੀਰਾਮੰਡੀ ਸਟਾਈਲ
ਹਾਲ ਹੀ ’ਚ ਆਈ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ ਹੀਰਾਮੰਡੀ ਨੇ ਪਾਸਾ ਸਟਾਈਲ ਨੂੰ ਕਾਫੀ ਟ੍ਰੈਂਡੀ ਬਣਾ ਦਿੱਤਾ ਹੈ। ਸੀਰੀਜ਼ ’ਚ ਅਦਿਤੀ ਰਾਵ ਹੈਦਰੀ, ਸੋਨਾਕਸ਼ੀ ਸਿਨ੍ਹਾ, ਮਨੀਸ਼ਾ ਕੋਇਰਾਲਾ, ਰਿਚਾ ਚੱਢਾ, ਸੰਜੀਦਾ ਸ਼ੇਖ ਦੇ ਪਾਸਾ ਸਟਾਈਲ ਨੇ ਲੜਕੀਆਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਤੁਸੀਂ ਵੀ ਇਨ੍ਹਾਂ ਡਿਜ਼ਾਈਨਾਂ ਨੂੰ ਫਾਲੋ ਕਰਦਿਆਂ ਆਪਣੇ ਖਾਸ ਦਿਨ ਲਈ ਖੂਬਸੂਰਤ ਪਾਸਾ ਤਿਆਰ ਕਰਾ ਸਕਦੇ ਹੋ। ਇਹ ਲੁੱਕ ਤੁਹਾਡੀ ਵੈਡਿੰਗ ਨੂੰ ਪਰਫੈਕਟ ਬਣਾਉਣ ਦਾ ਕੰਮ ਕਰੇਗੀ।
ਟੂ ਇਨ ਵਨ ਪਾਸਾ
ਟੂ ਇਨ ਵਨ ਪਾਸਾ ਵੀ ਦੁਲਹਨਾਂ ਕਾਫੀ ਪਸੰਦ ਕਰ ਰਹੀਆਂ ਹਨ। ਇਸ ਵਿਚ ਇਕ ਮਾਂਗ ਟੀਕਾ ਅਤੇ ਇਕ ਪਾਸਾ ਦਾ ਸੈੱਟ ਹੁੰਦਾ ਹੈ, ਜਿਨ੍ਹਾਂ ਦਾ ਡਿਜ਼ਾਈਨ ਲਗਭਗ ਸੇਮ ਹੁੰਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਕਲਰ ਅਤੇ ਡਿਜ਼ਾਈਨ ਆਸਾਨੀ ਨਾਲ ਮਿਲ ਜਾਂਦੇ ਹਨ। ਤੁਸੀਂ ਚਾਹੋ ਤਾਂ ਇਸ ਨੂੰ ਆਪਣੇ ਹਿਸਾਬ ਨਾਲ ਵੀ ਤਿਆਰ ਕਰਵਾ ਸਕਦੇ ਹੋ। ਇਹ ਤੁਹਾਡੇ ਵੈਡਿੰਗ ਡ੍ਰੈੱਸ ਨਾਲ ਪੂਰੀ ਤਰ੍ਹਾਂ ਪਰਫੈਕਟ ਲੱਗੇਗਾ। ਜੇਕਰ ਤੁਸੀਂ ਵਿਆਹ ਵਿਚ ਸਲਿਕ ਬੈਕ ਵਨ ਹੇਅਰ ਸਟਾਈਲ ਬਣਾਉਣ ਜਾ ਰਹੇ ਹੋ ਜਾਂ ਸਾਈਡ-ਸਵੇਪਟ ਵੇਵਸ, ਇਸ ਤਰ੍ਹਾਂ ਦੀ ਸਟੇਟਮੈਂਟ ਪਾਸਾ ਜਿਊਲਰੀ ਕਾਫੀ ਆਕਰਸ਼ਕ ਲੱਗਦੀ ਹੈ।
ਪਰਲ ਪਾਸਾ
ਪਰਲ ਦੀ ਅਕਸੈੱਸਰੀਜ਼ ਸਦਾਬਹਾਰ ਹੈ, ਜਿਸ ਨੂੰ ਤੁਸੀਂ ਕਦੇ ਵੀ ਕਿਸੇ ਵੀ ਡ੍ਰੈੱਸ ਨਾਲ ਪਹਿਨ ਸਕਦੇ ਹੋ ਅਤੇ ਇਹ ਤੁਹਾਡੇ ਫੈਸ਼ਨ ਗੇਮ ਨੂੰ ਕਦੇ ਵਿਗਾੜੇਗਾ ਨਹੀਂ। ਮਾਡਰਨ ਜ਼ਮਾਨੇ ਦੇ ਨਾਲ ਪਰਲ ਦੇ ਫੈਸ਼ਨ ’ਚ ਵੀ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਅਜਿਹੇ ’ਚ ਤੁਸੀਂ ਆਪਣੇ ਲਹਿੰਗੇ ਅਨੁਸਾਰ ਮੋਤੀਆਂ ਨਾਲ ਸਜੇ ਪਾਸਾ ਨੂੰ ਸਟਾਈਲ ਕਰ ਸਕਦੇ ਹੋ, ਇਹ ਤੁਹਾਡੀ ਖੂਬਸੂਰਤੀ ਵਧਾਉਣ ਦਾ ਕੰਮ ਕਰੇਗਾ। ਨਾਲ ਹੀ ਦੇਖਣ ਵਿਚ ਵੀ ਇਹ ਕਾਫੀ ਆਕਰਸ਼ਕ ਲੱਗਣਗੇ।
ਘੁੰਗਰੂ ਪਾਸਾ
ਜ਼ਿਆਦਾਤਰ ਦੁਲਹਨਾਂ ਆਪਣੇ ਵਿਆਹ ਦੇ ਦਿਨ ਘੁੰਗਰੂ ਪਾਸਾ ਹੀ ਪਹਿਨਣਾ ਪਸੰਦ ਕਰਦੀਆਂ ਹਨ। ਇਹ ਕਾਫੀ ਵੱਡਾ ਹੁੰਦਾ ਹੈ, ਜਿਸ ਦੇ ਨਾਲ ਮਾਂਗ ਟੀਕਾ ਪਹਿਨਣ ਦੀ ਵੀ ਲੋੜ ਨਹੀਂ ਹੁੰਦੀ। ਹਾਲਾਂਕਿ ਜੇਕਰ ਤੁਹਾਨੂੰ ਫਿਰ ਵੀ ਮਾਂਗ ਟੀਕਾ ਪਹਿਨਣਾ ਹੈ ਤਾਂ ਇਸ ਦਾ ਸਾਈਜ਼ ਛੋਟਾ ਹੀ ਰੱਖੋ। ਯਕੀਨ ਮੰਨੋ ਇਹ ਪਾਸਾ ਸਟਾਈਲ ਸਾਰਿਆਂ ਦਾ ਧਿਆਨ ਖਿੱਚਣ ’ਚ ਕਾਮਯਾਬ ਰਹੇਗਾ।
ਡਾਇਮੰਡ ਪਾਸਾ
ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਤੁਸੀਂ ਡਾਇਮੰਡ ਦੇ ਪਾਸਾ ’ਤੇ ਵੀ ਭਰੋਸਾ ਕਰ ਸਕਦੇ ਹੋ। ਇਸ ਤਰ੍ਹਾਂ ਦਾ ਡਿਜ਼ਾਈਨ ਬਾਕੀ ਸਾਰੇ ਪਾਸਾ ਡਿਜ਼ਾਈਨ ਤੋਂ ਕਾਫੀ ਵੱਖਰਾ ਹੈ ਅਤੇ ਇਹ ਦੇਖਣ ’ਚ ਕਾਫੀ ਕਲਾਸੀ ਲੱਗੇਗਾ। ਜੇਕਰ ਤੁਹਾਡੀ ਆਊਟਫਿਟ ਦਾ ਕਲਰ ਸਿਲਵਰ ਹੈ ਤਾਂ ਇਹ ਇਕਦਮ ਸਹੀ ਲੱਗੇਗਾ। ਰੀਅਲ ਡਾਇਮੰਡ ਦੀ ਪਾਸਾ ਬ੍ਰਾਈਡਲ ਲੁੱਕ ’ਚ ਚਾਰ-ਚੰਨ ਲਗਾਉਣ ਦਾ ਕੰਮ ਕਰੇਗਾ।
ਕੁੰਦਨ ਪਾਸਾ
ਹਰ ਲੜਕੀ ਜ਼ਿੰਦਗੀ ’ਚ ਇਕ ਵਾਰ ਤਾਂ ਕੁੰਦਨ ਜਿਊਲਰੀ ਜ਼ਰੂਰ ਪਹਿਨਣਾ ਚਾਹੁੰਦੀ ਹੈ। ਅਜਿਹੇ ’ਚ ਵਿਆਹ ਤੋਂ ਵਧੀਆ ਮੌਕਾ ਤਾਂ ਕੋਈ ਹੋ ਨਹੀਂ ਸਕਦਾ। ਤੁਹਾਡੀ ਬ੍ਰਾਈਡਲ ਲੁੱਕ ਦੀ ਰੌਣਕ ਵਧਾਉਣ ਨੂੰ ਕੰਮ ਕਰ ਸਕਦਾ ਹੈ ਕੁੰਦਨ ਦਾ ਪਾਸਾ। ਜੇਕਰ ਤੁਹਾਡੀ ਵੈਡਿੰਗ ਆਊਟਫਿਟ ਗੋਲਡਨ ਕਲਰ ’ਚ ਹੈ ਤਾਂ ਅਜਿਹਾ ਪਾਸਾ ਬੇਹੱਦ ਹੀ ਸ਼ਾਨਦਾਰ ਲੱਗੇਗਾ। ਰੈੱਡ ਜਾਂ ਗ੍ਰੀਨ ਕਲਰ ਦੇ ਬ੍ਰਾਈਡਲ ਆਊਟਫਿਟ ਨਾਲ ਵੀ ਇਸ ਨੂੰ ਪਹਿਨਿਆ ਜਾ ਸਕਦਾ ਹੈ।