ਗਰਮੀ ਦੇ ਕਹਿਰ ਨਾਲ ਲੁਧਿਆਣਵੀ ਹੋਏ ਬੇਹਾਲ

05/26/2018 4:00:21 AM

ਲੁਧਿਆਣਾ(ਸਲੂਜਾ)– ਜੂਨ ਮਹੀਨੇ ਵੱਲ ਵਧਣ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 'ਚ ਦਿਨ-ਬ-ਦਿਨ ਵਾਧਾ ਹੋਣ ਲੱਗਿਆ ਹੈ। ਅੱਜ ਸਥਾਨਕ ਨਗਰੀ ਵਿਚ ਹਾਲਾਤ ਇਹ ਹਨ ਕਿ ਤਾਪਮਾਨ ਤੋਂ ਕਿਤੇ ਜ਼ਿਆਦਾ ਫੀਲਿੰਗ ਨਾਲ ਹੀ ਲੁਧਿਆਣਾਵੀ ਬੇਹਾਲ ਹੋਣ ਲੱਗੇ ਹਨ। ਦੁਪਹਿਰ ਦੇ ਸਮੇਂ ਸੜਕਾਂ 'ਤੇ ਸੰਨਾਟਾ ਛਾ ਜਾਂਦਾ ਹੈ। ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ 25 ਮਈ 2015 ਨੂੰ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 43.4 ਡਿਗਰੀ ਸੈਲਸੀਅਸ ਰਿਹਾ ਸੀ। ਜ਼ਿਲਾ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਮੁਤਾਬਕ ਇਸ ਸਮੇਂ ਪੈ ਰਹੀ ਗਰਮੀ ਸਬਜ਼ੀਆਂ ਦੇ ਲਈ ਘਾਤਕ ਸਾਬਤ ਹੋ ਸਕਦੀ ਹੈ।
ਕੀ ਰਿਹਾ ਮੌਸਮ ਦਾ ਮਿਜ਼ਾਜ 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਅੱਜ ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 41.6 ਅਤੇ ਨਿਊਨਤਮ 21.6 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 46 ਅਤੇ ਸ਼ਾਮ ਨੂੰ 8 ਫੀਸਦੀ ਰਹੀ, ਜਦੋਂਕਿ ਦਿਨ ਦੀ ਲੰਬਾਈ 13 ਘੰਟੇ 54 ਮਿੰਟ ਰਹੀ। 
ਬਾਰਿਸ਼ ਦੀ ਕੋਈ ਉਮੀਦ ਨਹੀਂ 
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਦੇ ਆਸ-ਪਾਸ ਦੇ ਇਲਾਕਿਆਂ ਵਿਚ ਮੌਸਮ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਫਿਲਹਾਲ ਬਾਰਿਸ਼ ਦੀ ਕੋਈ ਉਮੀਦ ਨਹੀਂ ਹੈ। 
ਸਾਲ     ਵੱਧ ਤੋਂ ਵੱਧ ਤਾਪਮਾਨ   ਘੱਟ ਤੋਂ ਘੱਟ ਤਾਪਮਾਨ 
2015         43.4                28.8 ਡਿਗਰੀ ਸੈਲਸੀਅਸ 
2016         37.6                22.6 ਡਿਗਰੀ ਸੈਲਸੀਅਸ
2017         41.6                26.8 ਡਿਗਰੀ ਸੈਲਸੀਅਸ
2018        41.6                 21.6 ਡਿਗਰੀ ਸੈਲਸੀਅਸ


Related News