ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ : ਵਿਧਾਇਕ ਭਲਾਈਪੁਰ

Wednesday, Jun 06, 2018 - 11:03 AM (IST)

ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ : ਵਿਧਾਇਕ ਭਲਾਈਪੁਰ

ਵੈਰੋਵਾਲ (ਗਿੱਲ) : ਪੰਜਾਬ 'ਚ ਪਿਛਲੇ ਦਿਨੀਂ ਬਿਆਸ ਦਰਿਆ 'ਚ ਇਕ ਮਿੱਲ ਦਾ ਸੀਰਾ ਪੈਣ ਕਾਰਣ ਅਨੇਕਾ ਜੀਵ ਮਾਰੇ ਗਏ ਸਨ। ਇਸ ਉਪਰ ਤੁਰੰਤ ਕਾਰਵਾਈ ਕਰਦੇ ਪੰਜਾਬ ਸਰਕਾਰ ਵਲੋਂ ਮਿੱਲ ਨੂੰ ਕਰੋੜਾ ਰੁਪਏ ਦਾ ਜੁਰਮਾਨਾ ਪਾਇਆ ਗਿਆ ਸੀ। ਜੀਵਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਬੀਤੇ ਦਿਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਹਜ਼ਾਰਾਂ ਮੱਛੀਆਂ ਬਿਆਸ ਦਰਿਆ 'ਚ ਛੱਡ ਕੇ ਪਾਣੀ ਨੂੰ ਸਾਫ ਸੁਥਰਾ ਰੱਕਣ ਸਬੰਧੀ ਇਕ ਅਨੋਖੀ ਪਹਿਲ ਕੀਤੀ ਗਈ ਹੈ ਜੋ ਕਾਬਿਲੇ ਤਾਰੀਫ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ 'ਜਗਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਲਾਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਪਾਣੀਆਂ, ਵਾਤਾਵਰਣ, ਜਵਾਨੀ ਅਤੇ ਕਿਸਾਨਾਂ ਨੂੰ ਲੈ ਕੇ ਜੋ ਉਪਰਾਲੇ ਕੀਤੇ ਜਾਂ ਰਹੇ ਹਨ ਉਨ੍ਹਾਂ ਸਦਕਾ ਪੰਜਾਬ ਦੀ ਨੁਹਾਰ ਜਲਦ ਹੀ ਬਦਲਣ ਵਾਲੀ ਹੈ ਤੇ ਪੰਜਾਬ ਸੂਬਾ ਪੂਰੇ ਦੇਸ਼ 'ਚੋਂ ਪ੍ਰਦੂਸ਼ਣ ਤੇ ਵਾਤਾਵਰਣ ਦੀ ਸਵੱਛਤਾ ਕਰਕੇ ਜਾਣਿਆ ਜਾਵੇਗਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਗੁਰਨਿਸ਼ਾਨ ਸਿੰÎਘ ਬੱਗੀ, ਗੁਰਵਿੰਦਰ ਸਿੰਘ, ਸਤਨਾਮ ਸਿੰਘ ਸੱਤੂ, ਲਵਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਟੀਟਾ ਆਦਿ ਮੌਜ਼ੂਦ ਸਨ।


Related News