ਇਨ੍ਹਾਂ ਚੀਜ਼ਾਂ ਨਾਲ ਭੁੱਲ ਕੇ ਵੀ ਨਾ ਕਰੋ ਸ਼ਹਿਦ ਦੀ ਵਰਤੋ ਹੋਵੇਗਾ ਨੁਕਸਾਨ

05/16/2018 10:42:01 AM

ਨਵੀਂ ਦਿੱਲੀ— ਸ਼ਹਿਦ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਔਸ਼ਧੀ ਗੁਣਾਂ ਨਾਲ ਭਰਪੂਰ ਸ਼ਹਿਦ 'ਚ ਕਈ ਬੀਮਾਰੀਆਂ ਦੂਰ ਕਰਨ ਦਾ ਗੁਣ ਲੁਕਿਆ ਹੈ। ਇਹ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਉੱਥੇ ਹੀ ਜੇ ਇਸ ਦੀ ਵਰਤੋਂ ਸਹੀ ਤਰੀਕਿਆਂ ਨਾਲ ਨਾ ਕੀਤੀ ਜਾਵੇ ਤਾਂ ਇਹ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਦੇ ਨਾਲ ਸ਼ਹਿਦ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
1. ਮੂਲੀ
ਭੁੱਲ ਕੇ ਵੀ ਮੂਲੀ ਦੇ ਨਾਲ ਸ਼ਹਿਦ ਦੀ ਵਰਤੋਂ ਨਾ ਕਰੋ। ਅਸਲ 'ਚ ਇਸ ਨਾਲ ਬਾਡੀ 'ਚ ਟਾਕਸਿੰਸ ਬਣਨ ਲੱਗਦੇ ਹਨ। ਇਸ ਨਾਲ ਕਈ ਹੈਲਥ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਮੂਲੀ ਖਾਣ ਦੇ ਘੱਟ ਤੋਂ ਘੱਟ ਇਕ ਘੰਟੇ ਬਾਅਦ ਸ਼ਹਿਦ ਦੀ ਵਰਤੋਂ ਕਰੋ।
2. ਗਰਮ ਪਾਣੀ
ਅਕਸਰ ਲੋਕ ਭਾਰ ਘੱਟ ਕਰਨ ਲਈ ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਪੀਂਦੇ ਹਨ ਜੋ ਕਿ ਗਲਤ ਹੈ। ਜ਼ਿਆਦਾ ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ 'ਚ ਗਰਮੀ ਪੈਦਾ ਹੋਣ ਲੱਗਦੀ ਹੈ, ਜਿਸ ਨਾਲ ਪੇਟ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ 'ਚ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਓ।
3. ਚਾਹ ਜਾਂ ਕੌਫੀ
ਚਾਹ ਜਾਂ ਕੌਫੀ ਦੇ ਨਾਲ ਸ਼ਹਿਦ ਦੀ ਵਰਤੋਂ ਨਾ ਕਰੋ। ਇਸ ਨਾਲ ਸਰੀਰ ਦਾ ਤਾਪਮਾਨ ਵਧਦਾ ਹੈ, ਜਿਸ ਨਾਲ ਘਬਰਾਹਟ ਅਤੇ ਸਟ੍ਰੈਸ ਵਧਣ ਲੱਗਦੇ ਹਨ।
4. ਗਰਮ ਚੀਜ਼ਾਂ ਦੇ ਨਾਲ
ਸ਼ਹਿਦ ਦੀ ਵਰਤੋਂ ਗਰਮ ਚੀਜ਼ਾਂ ਦੇ ਨਾਲ ਨਾ ਕਰੋ। ਸ਼ਹਿਦ ਦੇ ਨਾਲ ਇਸ ਦੀ ਵਰਤੋਂ ਜ਼ਹਿਰ ਦੇ ਸਮਾਨ ਹੁੰਦੀ ਹੈ। ਅਸਲ 'ਚ ਸ਼ਹਿਦ ਦੀ ਤਾਸੀਰ ਗਰਮ ਹੁੰਦੀ ਹੈ, ਜਿਸ ਨਾਲ ਪੇਟ ਖਰਾਬ ਹੋ ਸਕਦਾ ਹੈ।


Related News