ਹੇਠਲੇ ਦਰਜੇ ਦੇ ਟੈਨਿਸ ''ਚ ਮੈਚ ਫਿਕਸਿੰਗ ਦੀ ਸੁਨਾਮੀ : ਸਮੀਖਿਆ ਪੈਨਲ

04/26/2018 9:32:06 AM

ਲੰਡਨ (ਬਿਊਰੋ)— ਟੈਨਿਸ 'ਚ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਇਕ ਜਾਂਚ ਕਮੇਟੀ ਨੇ ਕਿਹਾ ਹੈ ਕਿ ਹੇਠਲੇ ਪੱਧਰ 'ਤੇ ਖੇਡ 'ਚ ਮੈਚ ਫਿਕਸਿੰਗ 'ਸੁਨਾਮੀ' ਦੀ ਤਰ੍ਹਾਂ ਛਾਈ ਹੋਈ ਹੈ। ਆਜ਼ਾਦ ਜਾਂਚ ਕਮੇਟੀ ਨੇ ਕਿਹਾ ਕਿ ਹੇਠਲੇ ਅਤੇ ਮੱਧ ਪੱਧਰ 'ਤੇ ਖੇਡ 'ਚ ਭ੍ਰਿਸ਼ਟਾਚਾਰ ਦੀ ਸਮੱਸਿਆ ਕਾਫੀ ਗੰਭੀਰ ਹੈ, ਖ਼ਾਸ ਕਰਕੇ ਪੁਰਸ਼ ਟੈਨਿਸ 'ਚ।

ਕਮੇਟੀ ਦਾ ਗਠਨ ਜਨਵਰੀ 2016 'ਚ ਕੀਤਾ ਗਿਆ ਸੀ ਜਦੋਂ ਬੀ.ਬੀ.ਸੀ. ਅਤੇ ਬਜਫੀਡ ਨੇ ਦੋਸ਼ ਲਗਾਏ ਸਨ ਕਿ ਗ੍ਰੈਂਡ ਸਲੈਮ ਜੇਤੂਆਂ ਸਮੇਤ ਚੋਟੀ ਦੇ ਖਿਡਾਰੀ ਫਿਕਸਿੰਗ 'ਚ ਸ਼ਾਮਲ ਹਨ। ਕਮੇਟੀ ਨੇ 100 ਤੋਂ ਵੱਧ ਖਿਡਾਰੀਆਂ ਨਾਲ ਗੱਲਬਾਤ ਕੀਤੀ ਪਰ ਉਸ ਨੂੰ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਦੇ ਲਈ ਸਬੂਤ ਨਹੀਂ ਮਿਲੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਗ੍ਰੈਂਡਸਲੈਮ ਟੂਰਨਾਮੈਂਟਾਂ 'ਚ ਢੁਕਵੀਂ ਜਾਂਚ ਨਹੀਂ ਹੁੰਦੀ ਹੈ ਅਤੇ ਬਾਕੀ ਜਾਂਚ ਵੀ ਪ੍ਰਭਾਵੀ ਨਹੀਂ ਹੈ। ਕਮੇਟੀ ਨੇ ਕਿਹਾ ਕਿ ਟੈਨਿਸ ਦੇ ਹੇਠਲੇ ਪੱਧਰ 'ਤੇ ਕਾਫੀ ਭ੍ਰਿਸ਼ਟਾਚਾਰ ਹੈ। ਇਸ ਨੇ ਇਸ ਤੋਂ ਨਜਿੱਠਣ ਲਈ ਸੁਝਾਅ ਵੀ ਦਿੱਤੇ।


Related News