ਹਾਦਸੇ ਦੌਰਾਨ ਬੇਹੋਸ਼ ਹੋਏ ਥਾਣੇਦਾਰ ਦਾ ਰਿਵਾਲਵਰ ਲੈ ਗਏ ਚੋਰ

05/01/2018 2:50:47 AM

ਬੇਗੋਵਾਲ, (ਬਬਲਾ)- ਬੇਗੋਵਾਲ ਥਾਣੇ 'ਚ ਤਾਇਨਾਤ ਏ. ਐੱਸ. ਆਈ. ਰਘਬੀਰ ਸਿੰਘ ਪੁੱਤਰ ਚੈਨ ਸਿੰਘ ਵਾਸੀ ਟਾਂਡੀ ਔਲਖ ਦੇ ਇਕ ਸੜਕ ਹਾਦਸੇ ਵਿਚ ਜ਼ਖਮੀ ਹੋਣ ਦੇ ਬਾਅਦ ਕੋਈ ਅਣਪਛਾਤਾ ਵਿਅਕਤੀ ਏ. ਐੱਸ. ਆਈ. ਦੀ ਸਰਵਿਸ ਰਿਵਾਲਵਰ ਲੈ ਕੇ ਫਰਾਰ ਹੋ ਗਿਆ। 
ਭੁਲੱਥ ਪੁਲਸ ਨੂੰ ਲਿਖਾਏ ਬਿਆਨਾਂ ਵਿਚ ਰਘਬੀਰ ਸਿੰਘ ਨੇ ਦੱਸਿਆ ਕਿ ਉਸਦੀ ਤਬੀਅਤ ਖਰਾਬ ਹੋਣ ਕਰ ਕੇ ਉਹ ਬੀਤੀ ਰਾਤ ਬੇਗੋਵਾਲ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਆਪਣੀ ਕਾਰ 'ਚ ਆਪਣੇ ਪਿੰਡ ਟਾਂਡੀ ਔਲਖ ਜਾ ਰਿਹਾ ਸੀ, ਜਦ ਉਹ ਪਿੰਡ ਨਡਾਲੀ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਗੰਨਿਆਂ ਨਾਲ ਭਰੀ ਟਰੈਕਟਰ-ਟਰਾਲੀ ਦੀਆਂ ਤੇਜ਼ ਲਾਈਟਾਂ ਪੈਣ ਕਰ ਕੇ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਸੱਜੇ ਪਾਸੇ ਦਰੱਖਤ ਨਾਲ ਜਾ ਟਕਰਾਈ ਤੇ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਹਸਪਤਾਲ ਜਾ ਕੇ ਜਦੋਂ ਹੋਸ਼ ਆਈ ਤਾਂ ਪਤਾ ਲਗਾ ਕਿ ਕਿਸੇ ਵਿਅਕਤੀ ਨੇ ਉਸਦਾ ਸਰਵਿਸ ਰਿਵਾਲਵਰ ਨੰਬਰ- 153-71166-38 ਸਮੇਤ 11 ਰੌਂਦ (5 ਲੋਡ ਅਤੇ 6 ਹਸਟਲ ਵਿਚ) ਅਤੇ ਵਰਦੀ ਵਾਲੀ ਬੈਲਟ ਉਤਾਰ ਕੇ ਲੈ ਗਏ। ਇਸ ਸਬੰਧੀ ਭੁਲਥ ਪੁਲਸ ਜਾਂਚ ਕਰ ਰਹੀ ਹੈ।


Related News