ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣੀਅਾਂ ਅਾਂਗਣਵਾੜੀ ਵਰਕਰਾਂ

Sunday, May 20, 2018 - 02:48 AM (IST)

ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣੀਅਾਂ ਅਾਂਗਣਵਾੜੀ ਵਰਕਰਾਂ

ਸੁਨਾਮ ਊਧਮ ਸਿੰਘ ਵਾਲਾ,  (ਮੰਗਲਾ)–  ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਬਲਾਕ ਪ੍ਰਧਾਨ ਤ੍ਰਿਸ਼ਨਜੀਤ ਦੀ ਅਗਵਾਈ ਵਿਚ ਮਾਤਾ ਮੋਦੀ ਪਾਰਕ ਵਿਖੇ ਬਲਾਕ  ਸੁਨਾਮ-1 ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਜਸਵਿੰਦਰ ਕੌਰ ਵਿੱਤ ਸਕੱਤਰ, ਗੁਰਵਿੰਦਰ ਕੌਰ  ਜਨਰਲ ਸਕੱਤਰ ਤੋਂ ਇਲਾਵਾ ਸਾਰੇ ਸਰਕਲਾਂ ਦੇ ਪ੍ਰਧਾਨ ਅਤੇ ਵਰਕਰ ਹੈਲਪਰ ਸ਼ਾਮਲ ਹੋਏ। ਅੱਜ  ਦੀ ਮੀਟਿੰਗ ਵਿਚ 28 ਤਰੀਖ ਨੂੰ ਫਤਿਹਗਡ਼੍ਹ ਸਾਹਿਬ  ਅਤੇ 30 ਤਰੀਖ ਨੂੰ ਚੰਡੀਗੜ੍ਹ ’ਚ  ਚੱਲਣ ਵਾਲੀ ਪੈਦਲ ਮਾਰਚ ਵਿਚ ਪਹੁੰਚਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿਚ  ਵਰਕਰਾਂ ਹੈਲਪਰਾਂ ਨੇ ਵੱਧ ਤੋਂ ਵੱਧ ਗਿਣਤੀ ਵਿਚ  ਸ਼ਾਮਲ ਹੋਣ ਦਾ ਯਕੀਨ   ਦਿਵਾਇਆ। ਇਸ ਮੀਟਿੰਗ ਵਿਚ ਗੁਮਿੰਦਰ ਕੌਰ, ਨਿਸ਼ਾ ਰਾਣੀ, ਕਿਰਨਦੀਪ ਕੌਰ, ਸੰਤੋਸ਼ ਰਾਣੀ  ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਹੋਏ। ਮੀਟਿੰਗ ਵਿਚ  ਇਹ ਵੀ ਐਲਾਨ ਕੀਤਾ ਗਿਆ ਕਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।
 


Related News