ਸੁਰੇਸ਼ ਰੈਨਾ ਨੇ ਬੇਟੀ ਦੇ ਬਰਥਡੇਅ ''ਤੇ ਦਿੱਤੀ ਪਾਰਟੀ, ਇਹ ਕ੍ਰਿਕਟਰ ਵੀ ਹੋਏ ਸ਼ਾਮਲ

5/16/2018 11:22:08 AM

ਨਵੀਂ ਦਿੱਲੀ— ਦਿੱਗਜ਼ ਆਲਰਾਊਡਰ ਸੁਰੇਸ਼ ਰੈਨਾ ਦੀ ਬੇਟੀ ਗ੍ਰੇਸੀਆ 15 ਮਈ ਨੂੰ ਦੋ ਸਾਲ ਦੀ ਹੋ ਗਈ। ਰੈਨਾ ਅਤੇ ਉਨ੍ਹਾਂ ਦੀ ਵਾਈਫ ਪ੍ਰਿਯੰਕਾ ਨੇ ਇਸ ਮੌਕੇ 'ਤੇ ਮੰਗਲਵਾਰ ਨੂੰ ਸ਼ਾਨਦਾਰ ਪਾਰਟੀ ਦਿੱਤੀ। ਜਿਸ 'ਚ ਕਪਤਾਨ ਐੱਮ.ਐੱਸ. ਧੋਨੀ. ਡਵੇਨ ਬ੍ਰਾਵੋ ਅਤੇ ਹਰਭਜਨ ਸਿੰਘ ਸਮੇਤ ਕਈ ਚੇਨਈ ਸੁਪਰ ਕਿੰਗਜ਼ ਦੇ ਕਈ ਖਿਡਾਰੀ ਸ਼ਾਮਲ ਹੋਏ। ਇਸ 'ਚ ਹਰਭਜਨ ਸਿੰਘ ਦੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਅਤੇ ਬੇਟੀ ਵੀ ਪਹੁੰਚੀ।


ਗ੍ਰੇਸੀਆ ਦਾ ਜਨਮ 15 ਮਈ 2016 ਨੂੰ ਐਮਸਟਡਰਮ (ਨੀਦਰਲੈਂਡਜ਼) 'ਚ ਹੋਇਆ ਸੀ। ਚੇਨਈ ਸੁਪਰ ਕਿੰਗਜ਼ ਟੀਮ ਦੇ ਟਵਿੱਟਰ ਹੈਂਡਲ 'ਤੇ ਇਸ ਮੌਕੇ ਦਾ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ 'ਚ ਕੇਕ ਕੱਟਣ ਦੇ ਦੌਰਾਨ ਐੱਨ.ਐੱਸ. ਧੋਨੀ ਅਤੇ ਡਵੇਨ ਬ੍ਰਾਵੋ ਦਿਖਾਈ ਦੇ ਰਹੀ ਹੈ। ਗ੍ਰੇਸੀਆ ਜ਼ਿਆਦਾਤਰ ਸਮਾਂ ਆਪਣੀ ਦਾਦੀ ਦੀ ਗੋਦ 'ਚ ਹੀ ਦਿਖਾਈ ਦਿੰਦੀ ਹੈ।