Super Women : ਹਰਮਨਪ੍ਰੀਤ ਵਲੋਂ ਕੀਤੀ ਗਈ ਕੈਚ ਨੂੰ ਦੇਖ ਹੈਰਾਨ ਰਹਿ ਗਈ ਮੰਧਾਨਾ,ਵੀਡੀਓ

Tuesday, May 22, 2018 - 06:24 PM (IST)

Super Women : ਹਰਮਨਪ੍ਰੀਤ ਵਲੋਂ ਕੀਤੀ ਗਈ ਕੈਚ ਨੂੰ ਦੇਖ ਹੈਰਾਨ ਰਹਿ ਗਈ ਮੰਧਾਨਾ,ਵੀਡੀਓ

ਜਲੰਧਰ— ਮਹਿਲਾ ਟੀ-20 ਕ੍ਰਿਕਟ ਪ੍ਰਮੋਟ ਕਰਨ ਅਤੇ ਮਹਿਲਾ ਆਈ.ਪੀ.ਐੱਲ. ਦੀ ਸੰਭਾਵਨਾਵਾਂ ਨੂੰ ਲੱਭਣ ਲਈ ਬੀ.ਸੀ.ਸੀ.ਆਈ. ਵਲੋਂ ਇਕ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। ਇਸ 'ਚ ਟ੍ਰੈਲਬਲੇਸਰਜ ਅਥੇ ਸੁਪਰਨੋਵਾਸ ਨਾਂ ਦੀਆਂ ਦੋ ਟੀਮਾਂ ਬਣਾਇਆ ਗਈਆਂ। ਟ੍ਰੈਰਬਲੇਸਰਜ ਦੀ ਕਪਤਾਨ ਸਮ੍ਰਿਤੀ ਮੰਧਾਨਾ ਤਾਂ ਸੁਪਰਨਵੋਸ ਦੀ ਕਪਤਾਨੀ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਸੀ। ਮੈਚ ਦੌਰਾਨ ਸੁਪਰਨੋਵਾਸ ਦੀ ਕਪਤਾਨ ਹਰਮਨਪ੍ਰੀਤ ਨੇ ਸਮ੍ਰਿਤੀ ਮੰਧਾਨਾ ਦੀ ਸ਼ਾਨਦਾਰ ਕੈਚ ਫੜੀ ਜਿਸ ਨੂੰ ਸੋਸ਼ਲ ਮੀਡੀਆ 'ਚ ਬਾਅਦ 'ਤੇ ਸੁਪਰ ਮਹਿਲਾ ਕੈਚ ਕਿਹਾ ਗਿਆ।
ਦਰਅਸਲ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਲਈ ਨਿਯਮਿਤ ਟ੍ਰੈਲਬੇਲਸਰਜ ਵਲੋਂ ਆਲਿਸ ਹੇਲੀ ਅਤੇ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਪਰ ਸਮ੍ਰਿਤੀ ਜਦੋ 9 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 14 ਦੌੜਾਂ ਬਣਾ ਕੇ ਖੇਡ ਰਹੀ ਤਾਂ ਪੇਰੀ ਦੀ ਗੇਂਦ 'ਤੇ ਹਰਮਨਪ੍ਰੀਤ ਨੇ ਉਸ ਦੀ ਡ੍ਰਾਇਵ ਲਗਾ ਕੇ ਕੈਚ ਫੜ ਲਈ। ਹਰਮਨਪ੍ਰੀਤ ਦੇ ਕੈਚ ਫੜਦੇ ਹੀ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਂਸ ਨੇ ਉਸ ਦੀ ਕਾਫੀ ਤਾਰੀਫ ਕੀਤੀ।

 


Related News