ਦਿਮਾਗ ਨੂੰ ਪ੍ਰਭਾਵੀ ਬਨਾਉਣ ਲਈ ਸੰਗੀਤ ਤੇ ਨਵੀਂ ਭਾਸ਼ਾ ਚਾਹੀਦੀ ਹੈ ਸਿੱਖਣੀ

Monday, May 21, 2018 - 05:01 PM (IST)

ਟੋਰਾਂਟੋ (ਭਾਸ਼ਾ)— ਇਕ ਨਵੇਂ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਸੰਗੀਤ ਯੰਤਰ ਨੂੰ ਸਿੱਖਣ ਅਤੇ ਇਕ ਨਵੀਂ ਭਾਸ਼ਾ ਨੂੰ ਬੋਲਣਾ ਸਿੱਖਣ ਨਾਲ ਦਿਮਾਗ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਕੰਮ ਕਰਨ ਵਿਚ ਸਮਰੱਥ ਹੋ ਸਕਦਾ ਹੈ। ਅਧਿਐਨ ਵਿਚ ਪਾਇਆ ਗਿਆ ਕਿ ਸੰਗੀਤਕਾਰਾਂ ਅਤੇ ਦੋ-ਭਾਸ਼ੀ ਲੋਕਾਂ ਵਿਚ ਕੰਮ ਦੀ ਯਾਦਸ਼ਕਤੀ ਬਿਹਤਰ ਹੁੰਦੀ ਹੈ। ਅਧਿਐਨ ਵਿਚ ਸ਼ੋਧ ਕਰਤਾਵਾਂ ਨੇ ਕਿਹਾ ਕਿ ਸੰਗੀਤ ਜਾਂ ਇਕ ਤੋਂ ਜ਼ਿਆਦਾ ਭਾਸ਼ਾਵਾਂ ਦੀ ਜਾਣਕਾਰੀ ਦੀ ਪਿੱਠਭੂਮੀ ਵਾਲੇ ਵਿਅਕਤੀ ਵੱਖ-ਵੱਖ ਦਿਮਾਗੀ ਨੈੱਟਵਰਕ ਕਿਰਿਆਸ਼ੀਲ ਕਰਦੇ ਹਨ ਅਤੇ ਉਨ੍ਹਾਂ ਦੀ ਦਿਮਾਗੀ ਗਤੀਵਿਧੀ ਘੱਟ ਹੁੰਦੀ ਹੈ। 
ਕੈਨੇਡਾ ਵਿਚ ਬ੍ਰੇਕੇਸਟਸ ਰਾਟਮੈਨ ਇੰਸਟੀਚਿਊਟ ਦੇ ਸੀਨੀਅਰ ਵਿਗਿਆਨੀ ਕਲਾਉਡੇ ਅਲੇਨ ਨੇ ਕਿਹਾ,''ਇਹ ਨਤੀਜੇ ਦਿਖਾਉਂਦੇ ਹਨ ਕਿ ਇਕੋ ਜਿਹਾ ਕੰਮ ਕਰਨ ਲਈ ਸੰਗੀਤਕਾਰਾਂ ਅਤੇ ਦੋ-ਭਾਸ਼ੀਆਂ ਨੂੰ ਘੱਟ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਇਹ ਗਿਆਨ ਸੰਬੰਧੀ ਗਿਰਾਵਟ ਵਿਰੁੱਧ ਵੀ ਉਨ੍ਹਾਂ ਦਾ ਬਚਾਅ ਕਰਦੀ ਹੈ ਅਤੇ ਡਿਮੇਂਸ਼ੀਆ ਦੇ ਖਤਰੇ ਨੂੰ ਵੀ ਟਾਲਦੀ ਹੈ।'' ਅਲੇਨ ਨੇ ਕਿਹਾ,''ਸਾਡੇ ਨਤੀਜੇ ਇਹ ਵੀ ਦੱਸਦੇ ਹਨ ਕਿ ਇਕ ਵਿਅਕਤੀ ਦੇ ਅਨੁਭਵ, ਜੋ ਇਕ ਸੰਗੀਤ ਯੰਤਰ ਵਜਾਉਣਾ ਸਿੱਖਦਾ ਹੈ ਜਾਂ ਇਕ ਹੋਰ ਭਾਸ਼ਾ ਸਿੱਖਦਾ ਹੈ ਉਹ ਤੈਅ ਕਰ ਸਕਦੇ ਹਨ ਕਿ ਦਿਮਾਗ ਕਿਵੇਂ ਕੰਮ ਕਰਦਾ ਹੈ ਅਤੇ ਕਿਹੜੇ ਨੈੱਟਵਰਕ ਦੀ ਵਰਤੋਂ ਕਰਦਾ ਹੈ।'' ਸੰਗੀਤਕਾਰ ਅਤੇ ਦੋ-ਭਾਸ਼ੀ ਲੋਕ ਦਿਖਾਉਂਦੇ ਹਨ ਕਿ ਉਨ੍ਹਾਂ ਵਿਚ ਕੰਮ ਨੂੰ ਲੈ ਕੇ ਬਹੁਤ ਚੰਗੀ ਯਾਦਸ਼ਕਤੀ, ਚੀਜ਼ਾਂ ਨੂੰ ਦਿਮਾਗ ਵਿਚ ਰੱਖਣ ਦੀ ਬਿਹਤਰ ਸਮਰੱਥਾ ਜਿਵੇਂ ਫੋਨ ਨੰਬਰਾਂ, ਨਿਰਦੇਸ਼ਾਂ ਨੂੰ ਯਾਦ ਰੱਖਣਾ ਅਤੇ ਦਿਮਾਗੀ ਗਣਿਤ ਦੀ ਚੰਗੀ ਸਮਰੱਥਾ ਹੁੰਦੀ ਹੈ।


Related News